ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਭਰ ਦੀਆਂ 1900 ਦੇ ਕਰੀਬ ਦਾਣਾ ਮੰਡੀਆਂ ਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਹੋਣ ਵਾਲੀ 132 ਲੱਖ ਮੀਟ੍ਰਿਕ ਟਨ ਆਮਦ ਦਾ ਇੱਕ ਇੱਕ ਦਾਣਾ ਸਰਕਾਰੀ ਐਮ ਐਸ ਪੀ ਰੇਟ 2585 ਪ੍ਰਤੀ ਕੁਇੰਟਲ ਖ੍ਰੀਦ ਕਰਨ ਲਈ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਕਾਇਦਾ ਰਾਜ ਭਰ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ, ਸਰਕਾਰੀ ਖ੍ਰੀਦ ਏਜੰਸੀਆਂ, ਮੰਡੀ ਬੋਰਡ/ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਬਿਨ੍ਹਾਂ ਕਿਸੇ ਅੜਿੱਕੇ ਦੇ ਕਣਕ ਦੀ ਸਹੀ ਤੇ ਸਮੇਂ ਸਿਰ ਖ੍ਰੀਦ ਯਕੀਨੀ ਬਣਾਉਣ ਲਈ ਬਾਰਦਾਨਾਂ , ਫਸਲ ਦੀ ਚੁਕਵਾਈ, ਪੈਸਿਆਂ ਦੀ 24 ਘੰਟੇ ਚ ਅਦਾਇਗੀ, ਮੰਡੀਆਂ ਚ ਬਿਜਲੀ, ਪੀਣ ਵਾਲੇ ਪਾਣੀ, ਤਰਪਾਲਾਂ, ਸਾਫ ਸਫਾਈ ਆਦਿ ਪੁੱਖਤਾ ਪ੍ਰਬੰਧਾਂ ਲਈ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।