Friday, April 26, 2024
BREAKING NEWS
ਵਿਸ਼ਵ ਮਲੇਰੀਆ ਦਿਵਸ ਤੇ ਲੋਕਾਂ ਨੂੰ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕਡਿਪਟੀ ਕਮਿਸ਼ਨਰ ਨੇ ਸਥਾਨਕ ਸਾਈਲੋ ਵਿਖੇ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜਾਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਦੇ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਵਿਖੇ ਕੀਤਾ ਸਨਮਾਨਿਤਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : NK Sharmaਸਿਵਲ ਹਸਪਤਾਲ ਵਿਖੇ ਡਾ.ਜਿਤੇਨ ਡਾਹਰਾ ਦੀ ਅਗਵਾਈ ਵਿੱਚ ਮਨਾਇਆ ਗਿਆ ਮਲੇਰੀਆ ਦਿਵਸ ਪਰਉਪਕਾਰ ਦੇ ਜੀਵੰਤ ਰੂਪ ਨੂੰ ਦਰਸਾਉਂਦਾ ਹੈ : ਮਾਨਵ ਏਕਤਾ ਦਿਵਸਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਬਦਲ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ : ਪ੍ਰੋਫੈਸਰ ਬਡੂੰਗਰ ਵਿਦਿਆਰਥਣਾ ਨੂੰ ਰੁਜ਼ਗਾਰ ਸੰਬੰਧਿਤ ਕੀਤਾ ਪ੍ਰੇਰਿਤ : ਡਾਕਟਰ ਰਾਹੀਲਾ ਖਾਨ

Entertainment

ਬਾਲ ਰੂਪ ਦੀ ਕਲਾ ਨੂੰ ਚਮਕਾਉਣ ਵਾਲਾ : ਗੈਰੀ ਢਿੱਲੋਂ

September 15, 2020 07:04 PM
Surjeet Singh Talwandi

ਕਲਾ ਦੀ ਕੋਈ ਉਮਰ ਨਹੀ ਹੁੰਦੀ ਬੱਚਾ ਹੋਵੇ ਭਾਵੇ ਬਜੁਰਗ ਅੰਦਰਲੀ ਕਲਾ ਕਦੋਂ ਬਾਹਰ ਨਿਕਲ ਆਵੇ ਇਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ। ਹਰ ਇਕ ਇਨਸਾਨ ਵਿਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਹੈ। ਜੇਕਰ ਗੁਣ ਰੂਪੀ ਕਲਾ ਦੇ ਖਜਾਨੇ ਨੂੰ ਸਮੇਂ ਸਿਰ ਸਹੀ ਰਾਹ ਮਿਲ ਜਾਏ ਤਾਂ ਇਕ ਦਿਨ ਕਲਾ ਦੀ ਫੁਲਬਾੜੀ ਵਿਚ ਉਹ ਬਹਾਰ ਬਣ ਜਾਂਦਾ ਹੈ । ਹਰ ਇਕ ਇਨਸਾਨ ਬਚਪਨ ਵਿਚੋਂ ਦੀ ਲੰਘਦਾ ਹੈ। ਬਚਪਨ ਦੀ ਮਿਲੀ ਗੁੜਤੀ ਤੇ ਮਾਪਿਆਂ ਦੀ ਹੱਲਾਸੇਰੀ ਇਨਸਾਨ ਨੂੰ ਕਿਤੇ ਤੋਂ ਕਿਤੇ ਲੈ ਜਾਂਦੀ ਹੈ । ਖੇਤਰ ਕਲਾ ਦਾ ਹੋਵੇ ਭਾਵੇ ਹੋਰ ਮੇਹਨਤ ਲੱਗਣ ਤੇ ਹੱਲਾਸੇਰੀ ਸਫਲਤਾ ਦੀ ਟੀਸੀ ਤੇ ਪਹੁੰਚਾ ਦਿੰਦੀ ਹੈ। ਅੱਜ ਦੇ ਯੁੱਗ ਵਿਚ ਕਾਫੀ ਕੁਝ ਬਦਲ ਚੁੱਕਿਆ ਹੈ । ਨਵੀਆਂ ਤਕਨੀਕਾਂ ਨੇ ਮੇਹਨਤ ਕਰਨ ਵਾਲੇ ਲੋਕਾਂ ਦੀਆਂ ਆਸਾਂ ਨੂੰ ਭਾਵੇ ਠੇਸ ਮਾਰੀ ਹੈ ਪਰ ਜਿਸ ਵਿਅਕਤੀ ਦੇ ਪੱਲੇ ਲਗਨ ਹੁੰਦੀ ਹੈ । ਉਸ ਲਈ ਮੰਜਿਲ ਪਾਉਣਾ ਬਹੁਤੀ ਵੱਡੀ ਗੱਲ ਨਹੀ ਹੁੰਦੀ ਕਲਾ ਖੇਤਰ ਵਿਚ ਅੱਜ ਦੇ ਸਮੇਂ ਮੇਹਨਤ ਨਾਲ ਕਲਾ ਦੀ ਪੌੜੀ ਚੜ•ਨ ਨਾਲ ਫਨਕਾਰ ਲੰਮਾ ਸਮਾਂ ਆਪਣੀ ਪਕੜ ਮਜਬੂਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਨਿੱਤ ਦਿਨ ਕਲਾ ਖੇਤਰ ਵਿਚ ਨਵੇਂ ਨਵੇਂ ਚੇਹਰੇ ਦੇਖਣ ਨੂੰ ਮਿਲ ਰਹੇ ਹਨ ਜਿਸ ਵਿਚ ਬਾਲ ਕਲਾਕਾਰਾਂ ਦੀ ਕਲਾ ਦੀ ਫੁਲਬਾੜੀ ਵੀ ਇਸ ਵੇਲੇ ਕਾਫੀ ਵੱਡੀ ਗਿਣਤੀ ਵਿਚ ਆਪਣੀ ਕਲਾ ਜਰੀਏ ਦਰਸ਼ਕਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਮਨੋਰੰਜਨ ਕਰਨ ਵਿਚ ਸਫਲ ਹੋ ਰਹੀ ਹੈ । ਅਜਿਹੀ ਹੀ ਬਾਲ ਕਲਾ ਫੁੱਲਬਾੜੀ ਦਾ ਕਲਾਕਾਰ ਹੈ ਗੈਰੀ ਢਿੱਲੋ । ਜਿਸ ਨੂੰ ਕਲਾ ਦੀ ਗੁੜਤੀ ਬਚਪਨ ਵਿਚ ਪਿਤਾ ਸੰਨੀ ਢਿੱਲੋ ਤੋ ਮਿਲੀ ਜੋ ਖੁਦ ਥੀਏਟਰ ਤੇ ਫਿਲਮਾਂ ਦੇ ਕਲਾਕਾਰ ਹਨ। ਜਿਉ ਜਿਉ ਗੈਂਰੀ ਆਪਣੇ ਬਚਪਨ ਤੋਂ ਨਿਕਲ ਕੇ ਉਮਰ ਦੇ ਅਗਲੇ ਪੜਾਵਾਂ ਵੱਲ ਵੱਧਦਾ ਗਿਆ ਉਵੇ ਹੀ ਉਸ ਵਿਚ ਕਲਾ ਦਾ ਰੰਗ ਵੀ ਭਰਦਾ ਗਿਆ। ਕਿਉਕਿ ਪਿਤਾ ਇਕ ਵਧੀਆ ਕਲਾਕਾਰ ਹੋਣ ਕਰਕੇ ਘਰ ਵਿਚ ਅਕਸਰ ਕਲਾ ਨਾਲ ਸਬੰਧਤ ਗਤੀਵਿਧੀਆ ਚੱਲਦੀਆ ਰਹਿੰਦੀਆ ਸਨ। ਜਿਸ ਦਾ ਅਸਰ ਸਹਿਜੇ ਸਹਿਜੇ ਗੈਰੀ ਢਿੱਲੋ ਤੇ ਪੈਂਦਾ ਗਿਆ। ਉਹ ਆਪਣੇ ਪਿਤਾ ਨੂੰ ਨਾਟਕਾਂ, ਫਿਲਮਾਂ ਆਦਿ ਦੇ ਡਾਈਲਾਗਾਂ ਦੀ ਰਿਹਾਸਲ ਕਰਦੇ ਦੇਖਦਾ ਰਹਿੰਦਾ ਸੀ ਤੇ ਉਸ ਉਤੇ ਆਪਣੇ ਪਿਤਾ ਦੀ ਕਲਾ ਦਾ ਅਸਰ ਇੰਨਾ ਜਲਦੀ ਹੋਵੇਗਾ, ਇਸ ਦਾ ਚਿੱਤ ਚੇਤਾ ਮਾਤਾ ਪਿਤਾ ਨੂੰ ਵੀ ਨਹੀ ਸੀ। ਜਿਵੇਂ ਹੀ ਗੈਰੀ ਢਿੱਲੋ ਬਾਲ ਉਮਰ ਚੋ ਨਿਕਲ ਕੇ ਥੋੜਾ ਹੋਰ ਅੱਗੇ ਵਧਿਆ ਉਦੋਂ ਤੱਕ ਉਸ ਅੰਦਰ ਕਲਾ ਰੂਪੀ ਫੁਹਾਰਾ ਬਹਿਣ ਲੱਗ ਪਈਆ ਸਨ। ਸੰਗਨਾਂ ਉਸ ਦੇ ਨੇੜ ਤੇੜੇ ਵੀ ਨਹੀ ਸੀ। ਕਲਾ ਦੇ ਉਸ ਬੂਟੇ ਨੂੰ ਜਿਵੇ ਜਿਵੇ ਪਿਤਾ ਕਲਾ ਰੂਪੀ ਪਾਣੀ ਮਿਲਦਾ ਰਿਹਾ ਉਸਦੀ ਕਲਾ ਵਿਚ ਦਿਨ ਰਾਤ ਨਿਖਾਰ ਆਉਣਾ ਸੁਰੂ ਹੋ ਗਿਆ ਤੇ ਉਹ ਆਪਣੇ ਪਿਤਾ ਨਾਲ ਵੇਹਲੇ ਸਮੇਂ ਥੀਏਟਰ ਜਾਣ ਲੱਗ ਪਿਆ ਤੇ ਖੁਦ ਸਟੇਜ ਤੇ ਹੋਲੀ ਹੋਲੀ ਕਰਕੇ ਆਪਣੀ ਕਲਾ ਦਾ ਜਾਦੂ ਵਿਖਰੇਨ ਲੱਗਾ। ਇਸ ਤੋਂ ਬਾਅਦ ਤਾ ਫਿਰ ਗੈਰੀ ਢਿੱਲੋ ਕੋਲ ਕਾਫੀ ਕੰਮ ਆਉਣ ਲੱਗ ਪਿਆ ਪਿਤਾ ਦਾ ਇੰਡਸਟਰੀ ਵਿਚ ਵਧੀਆ ਸਹਿਚਾਰ ਹੋਣ ਕਰਕੇ ਉਸ ਨੂੰ ਪਹਿਲੇ ਸੱਟੇ ਹੀ ਧਾਰਮਿਕ ਗੀਤ, ਫਿਲਮਾਂ ਆਦਿ ਵਿਚ ਕੰਮ ਮਿਲਣਾ ਸੁਰੂ ਹੋ ਗਿਆ ।

ਗੈਰੀ ਢਿੱਲੋ ਹੁਣ ਤੱਕ ਕਲਾਕਾਰਾਂ ਹਿੰਮਤ ਸੰਧੂ, ਮਨਜੀਤ ਪੱਪੂ ਤੇ ਐਸ ਕੇ ਸੋਢੀ, ਮਨਮੀਤ ਸਿੰਘ, ਮੰਗਲ ਕੁਮਾਰ, ਸੋਨੂੰ ਵਾਲੀਆ ਨਾਲ ਗੀਤਾ ਵਿਚ ਕੰਮ ਕਰ ਚੁਕਿਆ ਹੈ ਤੇ ਲਘੂ ਫਿਲਮਾਂ ਰੰਗਰੂਟ, ਰੂਹ, ਚਰਨੋ, ਮਸਤ ਕਲੰਦਰ ਤੇ ਵੱਡੀਆ ਫਿਲਮਾ ਮੁੰਡਾ ਹੀ ਚਾਹੀਦਾ, ਕਾਲਾ ਸਾਹ ਕਾਲਾ, ਪਿੰਡ ਦਾਣਾ ਪਾਣੀ ਆਦਿ ਵਿਚ ਆਪਣੀ ਕਲਾ ਰਾਹੀ ਦਰਸ਼ਕਾ ਦੇ ਸਨਮੁੱਖ ਹੋ ਚੁੱਕਿਆ ਹੈ। ਤੇ ਆਉਣ ਵਾਲੇ ਸਮੇਂ ਵਿਚ ਗੈਰੀ ਢਿੱਲੋ ਨਾਮੀ ਬੈਨਰ ਦੀਆ ਫਿਲਮਾ ਤੇ ਗੀਤਾਂ ਵਿਚ ਵੀ ਦਿਖਾਈ ਦੇਣ ਦੇ ਜਾ ਰਿਹਾ ਹੈ ਅਤੇ ਜਲਦੀ ਹੀ ਕਲਾ ਖੇਤਰ ਵਿਚ ਨਾਮੀ ਚੇਹਰਾ ਬਣ ਕੇ ਦਰਸਕਾ ਦੇ ਸਾਹਮਣੇ ਹੋਵੇਗਾ। ਗੈਰੀ ਢਿੱਲੋ ਆਪਣੇ ਮਾਤਾ ਪਿਤਾ ਨਾਲ ਚੰਡੀਗੜ• ਵਿਖੇ ਰਹਿ ਰਿਹਾ ਹੈ।

Have something to say? Post your comment

 

More in Entertainment

ਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰ

ਸਟਾਰ ਸਹਿਜਵੀਰ ਨੇ ਗਰਮੀਆਂ ਦੇ ਫੈਸ਼ਨ ਟਿਪਸ ਦਾ ਕੀਤਾ ਖੁਲਾਸਾ

ਰਾਸ਼ਟਰਪਤੀ ਤੋਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਜ਼ੀ ਪੰਜਾਬੀ ਦੇ 'ਦਿਲਾਂ ਦੇ ਰਿਸ਼ਤੇ' ਸਟਾਰ ਹਸਨਪ੍ਰੀਤ ਨੇ ਵਿਸ਼ਵ ਧਰਤੀ ਦਿਵਸ 'ਤੇ ਧਰਤੀ ਦੀ ਸੰਭਾਲ ਦੇ ਬਾਰੇ ਗੱਲ ਕੀਤੀ

ਦੱਖਣੀ ਏਸ਼ੀਆਈ ਅਮਰੀਕੀਆਂ ਲਈ ਪਹਿਲੀ ਵਾਰ USA ਸਟੇਜ 'ਤੇ ਰਿਐਲਿਟੀ ਸ਼ੋਅ

ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਅੱਜ ਹੋਵੇਗਾ ਰਿਲੀਜ਼

ਜਾਣੋ ਕਿ ਇਸ ਹਫਤੇ ਤੁਹਾਡੇ ਮਨਪਸੰਦ ਸ਼ੋਅ ਵਿੱਚ ਕੀ ਹੋਣ ਵਾਲਾ ਹੈ ਨਵਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਨਵੇਂ ਪੰਜਾਬੀ ਸ਼ੋਅ 'ਹੀਰ ਤੇ ਟੇਢੀ ਖੀਰ' ਦੇ ਮਹਾਂ ਲਾਂਚ ਤੇ ਫਲੌਕ ਸਟੂਡੀਓ ਨੇ ਧਮਾਕੇਦਾਰ ਜਸ਼ਨ ਮਨਾਇਆ

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵਾਂ ਸ਼ੋਅ ਹੀਰ ਤੇ ਟੇਢੀ ਖੀਰ ਰਾਤ ਵਜੇ ਸਿਰਫ ਜ਼ੀ ਪੰਜਾਬੀ ਤੇ