Monday, May 20, 2024

Malwa

MLA Ajit Pal Singh Kohli ਨੇ ਨਗਰ ਨਿਗਮ ਮੁਲਾਜਮਾਂ ਦਾ ਧਰਨਾ ਚੁਕਵਾਇਆ

February 21, 2024 02:54 PM
SehajTimes
ਪਟਿਆਲਾ : ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ਉਤੇ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਪੁੱਜਕੇ ਮੁਲਾਜਮਾਂ ਦਾ ਧਰਨਾ ਚੁਕਵਾਇਆ। ਉਨ੍ਹਾਂ ਦੇ ਨਾਲ ਸੰਯੁਕਤ ਕਮਿ਼ਸਨਰ ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ। ਇਸ ਦੌਰਾਨ ਸਾਂਝੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁਲਾਜਮਾਂ ਦੀਆਂ ਸਾਰੀਆਂ ਮੰਗਾਂ ਧਿਆਨ ਨਾਲ ਸੁਣੀਆਂ ਅਤੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਹਰ ਵਰਗ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਕਰ ਰਹੇ ਹਨ। 
 
 
 
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਲਾਜਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨ ਚੁੱਕੀ ਹੈ ਇਸ ਲਈ ਕਿਸੇ ਮੁਲਾਜਮ ਦੀ ਕੋਈ ਵੀ ਜਾਇਜ਼ ਮੰਗ ਲੰਬਿਤ ਨਹੀਂ ਰਹਿਣੀ ਚਾਹੀਦੀ। 
 
 
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਵਿਖੇ 500 ਸਫਾਈ ਸੇਵਕਾਂ ਦੀ ਨਵੀਂ ਭਰਤੀ ਕੀਤੀ ਜਾਵੇਗੀ। ਮੋਦੀ ਕਾਲਜ ਚੌਂਕ ਵਿਚ 2012 ਵਿਚ ਜਰਨਲ ਹਾਊਸ ਦੇ ਵਿਚ ਪਾਸ ਕੀਤੇ ਮਤੇ ਮੁਤਾਬਕ ਭਗਵਾਨ ਵਾਲਮੀਕਿ ਚੌਂਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਪਾਰਕ ਵਿਚੋਂ ਬਾਹਰ ਕੱਢਕੇ ਗੇਟ ਨੇੜੇ ਡਾ. ਭੀਮ ਰਾਓ ਅੰਬੇਡਕਰ ਜੀ ਦਾ ਬੁੱਤ ਲਗਾਉਣ ਦਾ ਕੰਮ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ।
 
 
ਇਸ ਤੋਂ ਬਿਨ੍ਹਾਂ ਆਊਟ ਸੋਰਸ ਮੁਲਾਜਮਾਂ ਦਾ ਪਿਛਲੇ ਸਮੇਂ ਦਾ ਬਕਾਇਆ ਈਪੀਐਫ਼ ਕੰਪਨੀ ਤੋਂ ਜਲਦੀ ਜਮ੍ਹਾਂ ਕਰਵਾਉਣ ਸਮੇਤ ਮੁਲਾਜਮਾਂ ਦੀਆਂ ਤਰੱਕੀਆਂ, ਸਮੇਤ ਹੋਰ ਮੰਗਾਂ ਵੀ ਮੰਨੀਆਂ ਗਈਆਂ। ਇਸ ਕਾਰਨ ਧਰਨੇ ਉਪਰ ਬੈਠੇ ਤੇ ਰੋਸ ਰੈਲੀ ਕਰ ਰਹੇ ਮੁਲਾਜਮਾਂ ਅਤੇ ਯੂਨੀਅਨ ਨੇ ਖ਼ੁਸ਼ੀ ਵਿੱਚ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਜ਼ਿੰਦਾਬਾਦ ਦੇ ਨਾਹਰੇ ਲਗਾਏ।
 
 
ਇਸ ਮੌਕੇ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਸੁਨੀਲ ਕੁਮਾਰ ਬਿਡਲਾਨ, ਪ੍ਰਧਾਨ ਕਰਮਚਾਰੀ ਦਲ ਨਗਰ ਨਿਗਮ ਕੇਵਲ ਗਿੱਲ, ਪ੍ਰਧਾਨ ਟੈਕਨੀਕਲ ਕਰਮਚਾਰੀ ਦਲ ਰਾਜੇਸ਼ ਕੁਮਾਰ ਮਨੀ, ਮਨੋਜ ਕੁਮਾਰ ਸ਼ਰਮਾ, ਅਨਿਲ ਕੁਮਾਰ, ਬਲਵਿੰਦਰ ਸਿੰਘ, ਜਤਿੰਦਰ ਕੁਮਾਰ ਪ੍ਰਿੰਸ ਚੈਅਰਮੈਨ, ਪ੍ਰੇਮ ਲਤਾ, ਕੁਲਦੀਪ ਕੁਮਾਰ, ਜਸਪ੍ਰੀਤ ਜੱਸੀ ਰਾਜੀਵ ਸੰਗਰ ਸਫਾਈ ਸੇਵਕ ਯੂਨੀਅਨ ਤੋਂ ਰਾਧਾ ਰਾਣੀ ਦਰੋਗਾ, ਕਾਕਾ ਰਾਮ ਦਰੋਗਾ, ਸੰਮੀ ਸੋਧੇ, ਰਾਕੇਸ਼ ਕੁਮਾਰ ਲਾਡੀ ਦਰੋਗਾ, ਅਮਿਤ ਕੁਮਾਰ ਦਰੋਗਾ, ਸੁਨੀਤਾ ਰਾਣੀ ਦਰੋਗਾ, ਦਰੋਗਾ ਮਹੇਸ਼ ਕੁਮਾਰ, ਬਿੱਟੁ ਬੋਹਤੇ ਦਰੋਗਾ, ਵਿਨੋਦ ਕੁਮਾਰ ਦਰੋਗਾ, ਅਰੁਣ ਕੁਮਾਰ ਦਰੋਗਾ, ਬੰਟੀ ਸਂਗਰ, ਸੁਰਜ ਕੁਮਾਰ, ਬਲਜਿੰਦਰ ਕੁਮਾਰ, ਮੁਕੇਸ਼ ਕੁਮਾਰ ਦਰੋਗੇ, ਰਜੀਵ ਕੁਮਾਰ ਦਰੋਗਾ, ਮੱਖਣ ਦਰੋਗਾ, ਰਾਜਿੰਦਰ ਕੁਮਾਰ ਦਰੋਗਾ, ਰਾਜਿੰਦਰ ਸਹੋਤਾ ਦਰੋਗਾ, ਸੁਰਿੰਦਰ ਦਰੋਗਾ, ਰਾਜ ਕੁਮਾਰ ਦਰੋਗਾ, ਮਾਇਆ ਰਾਮ ਦਰੋਗਾ, ਵੈਦ ਪ੍ਰਕਾਸ਼ ਦਰੋਗਾ ਤੇ ਵਿਜੇ ਕੁਮਾਰ ਸਮੇਤ ਨਗਰ ਨਿਗਮ ਦੇ ਅਧਿਕਾਰੀ ਵੀ ਹਾਜਰ ਸਨ

Have something to say? Post your comment

 

More in Malwa

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ

ਐਡਵੋਕੇਟ ਬਲਰਾਜ ਚਹਿਲ ਅਕਾਲੀ ਦਲ ਨੂੰ ਛੱਡਕੇ ਆਪ ਚ ਸ਼ਾਮਲ 

ਸੁਨਾਮ ਚ, ਭਾਜਪਾਈਆਂ ਨੇ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ