Tuesday, May 21, 2024

Majha

ਪੰਜਾਬ ਸਰਕਾਰ ਵੱਲੋ ਨਸ਼ਿਆਂ ਦੀ ਰੋਕਥਾਮ ਲਈ ਪਿੰਡ ਨਾਰਲੀ ਵਿਖੇ ਸੈਮੀਨਾਰ ਕਰਵਾਇਆ ਗਿਆ

February 20, 2024 11:38 PM
Manpreet Singh khalra

ਖਾਲੜਾ : ਪੰਜਾਬ ਸਰਕਾਰ ਵੱਲੋ ਨਸ਼ਿਆਂ ਦੀ ਰੋਕਥਾਮ ਲਈ ਪਿੰਡ ਨਾਰਲੀ ਵਿਖੇ ਵਿਲਜ ਲੇਵਲ ਡਿਫੈਂਸ ਕਮੇਟੀ ਦੀ ਮੀਟਿੰਗ ਦੁਆਰਾ ਸੈਮੀਨਾਰ ਕਰਵਾਇਆ ਗਿਆ। ਅੱਜ ਦੀ ਇਸ ਮੀਟਿੰਗ ਨੂੰ ਸ੍ਰੀ ਸੰਦੀਪ ਕੁਮਾਰ ਵਲੋਂ ਇਕੱਠੇ ਹੋਏ ਵੱਖ ਵੱਖ ਸ਼ਖ਼ਸੀਅਤਾਂ ਅਤੇ ਇਲਾਕ਼ਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇਹਨਾਂ ਨਸ਼ਿਆਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ। ਆਪਣੇ ਭਾਸ਼ਣ ਦੌਰਾਨ ਡੀ ਸੀ ਸਾਹਿਬ ਨੇ ਕਿਹਾ ਕਿ ਹਰ ਨਾਗਰਿਕ ਨਸ਼ਾ ਵੇਚਣ ਵਾਲੇ ਗਰੋਹ,ਸਮਗਲਰ ਬਾਰੇ ਆਪਣੇ ਸੰਬੰਧਤ ਥਾਣੇ ਵਿੱਚ ਜਾ ਕੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਤਾਂ ਜ਼ੋ ਅਜਿਹੇ ਸਮਗਲਰਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾਵੇ।ਇਸ ਤੋਂ ਇਲਾਵਾ ਅਗਰ ਕੋਈ ਵਿਅਕਤੀ ਨਸ਼ਾ ਕਰਨ ਦਾ ਆਦੀ ਬਣ ਜਾਂਦਾ ਹੈ ਤਾਂ ਸਾਨੂੰ ਉਸ ਨੂੰ ਨਸ਼ਾ ਛਡਾਉਣ ਲਈ ਅੱਗੇ ਆ ਕੇ ਉਸ ਨੂੰ ਨਸ਼ਾ ਛਡਾਉਣ ਵਾਲੇ ਕੇਂਦਰ ਵਿੱਚ ਦਾਖ਼ਲ ਕਰਵਾ ਕੇ ਉਸ ਨੂੰ ਨਵਾਂ ਜੀਵਨ ਦੇਣ ਵਿੱਚ ਉਸ ਦੀ ਮਦਦ ਕਰਨੀ ਚਾਹੀਦੀ ਹੈ। ਆਪਣੇ ਸੰਬੋਧਨ ਵਿਚ ਉਹਨਾਂ ਕਿਹਾ ਕਿ ਨਸ਼ੇ ਰੂਪੀ ਇਸ ਕੋਹੜ ਨੂੰ ਪੂਰਨ ਤੌਰ ਤੇ ਖ਼ਤਮ ਕਰਨ ਲਈ ਇੱਕ ਆਮ ਨਾਗਰਿਕ ਨੂੰ ਵੀ ਆਪਣਾ ਮੁਢਲਾ ਫਰਜ਼ ਸਮਝਦੇ ਹੋਏ ਆਪੋ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਅਖੀਰ ਵਿੱਚ ਉਹਨਾਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਜਿਥੇ ਅਜਿਹੇ ਮਾਰੂ ਨਸ਼ਿਆਂ ਦੀ ਰੋਕਥਾਮ ਲਈ ਢੁਕਵੀਆ ਨੀਤੀਆਂ ਦੀ ਵਰਤੋਂ ਕਰਦੇ ਹੋਏ ਵਚਨਬੱਧ ਹੈ ।ਇਸ ਮੌਕੇ ਉਨ੍ਹਾਂ ਤੋਂ ਬਾਅਦ ਐਸ ਐਸ ਪੀ ਸ੍ਰੀ ਅਸ਼ਵਨੀ ਕਪੂਰ ਵਲੋਂ ਵੀ ਆਪਣੇ ਭਾਸ਼ਣ ਨਾਲ ਹਾਜ਼ਰੀ ਭਰੀ ਸੰਦੀਪ ਕੁਮਾਰ ਆਈ ਏ ਐਸ (ਡਿਪਟੀ ਕਮਿਸ਼ਨਰ), ਸ੍ਰੀ ਅਸ਼ਵਨੀ ਕਪੂਰ ਆਈ ਪੀ ਐਸ (ਐਸ ਐਸ ਪੀ) ਤਰਨਤਾਰਨ, ਸ੍ਰੀ ਪ੍ਰੀਤ ਇੰਦਰ ਸਿੰਘ (ਡੀਐਸਪੀ) ਭਿੱਖੀਵਿੰਡ , ਸ੍ਰੀ ਵਿਨੋਦ ਕੁਮਾਰ ਸ਼ਰਮਾ (ਐਸ ਆਈ (ਐਸ ਐਚ ਓ) ਥਾਣਾ ਖਾਲੜਾ ਅਤੇ ਹੋਰ ਵਿਸ਼ੇਸ਼ ਸਖੀਸੀਅਤਾ ਦਾ ਆਪ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ (ਸਾਬਕਾ ਸਰਪੰਚ) ਵਲੋਂ ਸਿਰਪਾਉ ਨਾਲ ਸਨਮਾਨ ਕੀਤਾ ਗਿਆ। ਅਖੀਰ ਵਿੱਚ ਸਟੇਜ ਸਕੱਤਰ ਦੀ ਭੂਮਿਕਾਨਿਭਾ ਰਹੇ ਮਾਸਟਰ ਲੱਖਾ ਸਿੰਘ ਨਾਰਲੀ ਵਲੋਂ ਅੱਜ ਦੇ ਇਸ ਸੈਮੀਨਾਰ ਵਿਚ ਪਹੁੰਚੀਆਂ ਮੁੱਖ ਸਖਸੀਅਤਾਂ ਦੇ ਵਿਚਾਰ ਸੁਣਨ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਇਕੱਤਰ ਹੋਏ ਸਾਰੇ ਮਹਤਬਾਰਾ, ਬੁੱਧੀਜੀਵੀ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਵਿੱਚ ਸੁਖਦੇਵ ਸਿੰਘ (ਸਾਬਕਾ ਸਰਪੰਚ ਨਾਰਲੀ), ਗੁਰਜੀਤ ਸਿੰਘ ਖਾਲੜਾ, ਗੌਰਵ ਬੈਂਬੀ, ਸੁਖਰਾਜ ਸਿੰਘ ਬੀ ਏ, ਡਾਕਟਰ ਮੰਗਲ ਸਿੰਘ ਨਾਰਲੀ, ਬਲਦੇਵ ਸਿੰਘ, ਬਲਵਿੰਦਰ ਸਿੰਘ ਨਾਰਲੀ, ਰੇਸ਼ਮ ਸਿੰਘ, ਗੁਰਪਾਲ ਸਿੰਘ, ਜੰਗ ਬਹਾਦਰ ਸਿੰਘ, ਗੁਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।

Have something to say? Post your comment

 

More in Majha

ਗੁਰਦੁਆਰਾ ਭਾਈ ਝਾੜੂ ਜੀ ਪਿੰਡ ਸੁਰਸਿੰਘ ਵਿਖੇ ਦਸਤਾਰ ਦੁਮਾਲਾ, ਸੁੰਦਰ ਲਿਖਾਈ ਮੁਕਾਬਲੇ 21 ਮਈ ਨੂੰ

ਅਕਾਲੀ ਦਲ ਵਲੋਂ ਪਾਰਟੀ ਵਿਚੋਂ ਕੱਢੇ ਗਏ ਸੀਨੀਅਰ ਲੀਡਰ ਰਵੀਕਰਨ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ

ਪੱਤਰਕਾਰ ਚਾਨਣ ਸਿੰਘ ਸੰਧੂ ਦੇ ਪਿਤਾ ਦੇਸਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵਂਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਬਾਊ ਪਰਮਜੀਤ ਸ਼ਰਮਾ AAP ਵਿੱਚ ਹੋਏ ਸ਼ਾਮਿਲ

ਨਿੱਕੇ ਮੂਸੇਵਾਲੇ ਨੇ ਮਾਪਿਆਂ ਨਾਲ ਕੀਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ

AAP ਦੇ ਸੀਨੀਅਰ ਆਗੂ ਦਿਲਬਾਗ ਸਿੰਘ ਭੁੱਲਰ ਦੋਦੇ ਨੂੰ 40 ਪਿੰਡਾਂ ਦਾ ਜੋਨ ਪ੍ਰਧਾਨ ਦਾ ਦਿੱਤਾ ਅਹੁਦਾ

ਸੀਨੀਅਰ ਪੱਤਰਕਾਰ ਚਾਨਣ ਸਿੰਘ ਸੰਧੂ ਮਾੜੀਮੇਘਾ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲ

ਸਪੋਰਟਸ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਣ ਤੇ ਜੋਬਨਦੀਪ ਸਿੰਘ ਧੁੰਨ ਨੇ ਕੀਤਾ ਹਾਈਕਮਾਂਡ ਦਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ