Wednesday, May 15, 2024

Malwa

ਸਮਾਜਿਕ ਰਿਸ਼ਤਿਆਂ ਦੀ ਪ੍ਰਤੀਬੱਧਤਾ ਲਈ ਆਪ ਚੰਗਾ ਹੋਣਾ ਜ਼ਰੂਰੀ : ਅਨਮੋਲ

February 20, 2024 05:13 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਨਾਮਵਰ ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਸਮਾਜਿਕ ਰਿਸ਼ਤਿਆਂ ਦੀ ਪ੍ਰਤੀਬੱਧਤਾ ਲਈ ਆਪ ਚੰਗਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੱਸ ਮਾੜੀ ਨਹੀਂ ਹੁੰਦੀ। ਮੰਗਲਵਾਰ ਨੂੰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ " ਨੀ ਮੈਂ ਸੱਸ ਕੁੱਟਣੀ -2 " ਦੀ ਪ੍ਰਮੋਸ਼ਨ ਲਈ ਪੁੱਜੀ ਫਿਲਮ ਟੀਮ ਦੇ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਫਿਲਮ ਨੂੰਹ ਸੱਸ ਦੇ ਨਿੱਘੇ ਰਿਸ਼ਤੇ ਨੂੰ ਦਰਸਾਉਣ ਵਾਲੀ ਘਰੇਲੂ ਅਤੇ ਮਨੋਰੰਜਨ ਭਰਪੂਰ ਫਿਲਮ ਹੈ ਜਿਸ ਵਿਚ ਨੂੰਹ ਸੱਸ ਦੇ ਰਿਸ਼ਤਿਆਂ ਨੂੰ ਕਿਵੇਂ ਸਹੀ ਰੱਖਣ ਵਿੱਚ ਸਹਾਈ ਹੋ ਸਕਦੀ ਹੈ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਫਿਲਮ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਰਿਸ਼ਤਿਆਂ ਨੂੰ ਸਹੀ ਨਿਭਾਉਣ ਲਈ ਆਪਣਾ ਵਿਹਾਰ ਵੀ ਸਹੀ ਰੱਖਣਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਇਹ ਫਿਲਮ ਦੇਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਮੰਡ, ਤਨਵੀਰ ਨਾਗੀ, ਸੁਖਵਿੰਦਰ ਬਰਾੜ, ਮਹਿਤਾਬ ਵਿਰਕ, ਪ੍ਰਗਟ ਸਮਾਰੋਹ, ਕਾਲਜ ਪ੍ਰਿੰਸੀਪਲ ਹਰਵਿੰਦਰ ਸਿੰਘ, ਪ੍ਰੋਫੈਸਰ ਮੁਖਤਿਆਰ ਸਿੰਘ, ਰਾਜਬੀਰ ਕੌਰ, ਡਾਕਟਰ ਮਨਪ੍ਰੀਤ ਕੌਰ ਹਾਂਡਾ, ਪ੍ਰੋਫੈਸਰ ਸਤਿੰਦਰ ਸਿੰਘ ਢਿੱਲੋਂ , ਨਰਦੀਪ ਸਿੰਘ, ਸਰਪੰਚ ਪਵਿੱਤਰ ਸਿੰਘ ਬੈਨੀਪਾਲ, ਰਾਜੂ ਸੇਠੀ, ਕੁਲਦੀਪ ਸਿੰਘ ਬਾਹੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 

More in Malwa

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ

ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਕਰਨ ਦੀ ਸਿਫਾਰਿਸ਼

ਡਿਪਟੀ ਕਮਿਸ਼ਨਰ ਨੇ ਪੇਏਸੀਐਸ ਅਕੈਡਮੀ ਸਰਹਿੰਦ ਦਾ ਲਾਇਸੰਸ ਕੀਤਾ ਰੱਦ

ਸਰਬਜੀਤ ਸਿੰਘ ਕੋਹਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਬਣੇ

ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਉਮੀਦਵਾਰਾਂ ਦੇ ਚੋਣ ਖ਼ਰਚਿਆਂ ਤੇ ਹਰ ਸਰਗਰਮੀ ਉਪਰ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ : ਮੀਤੂ ਅਗਰਵਾਲ

Cvigil 'ਤੇ 66 ਸ਼ਿਕਾਇਤਾਂ ਮਿਲੀਆਂ ਪ੍ਰਸ਼ਾਸਨ ਨੇ ਸਮੇਂ ਸਿਰ ਕੀਤਾ ਨਿਪਟਾਰਾ : ਏ ਡੀ ਸੀ ਵਿਰਾਜ ਐਸ ਤਿੜਕੇ 

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪਟਿਆਲਾ ਵਾਸੀਆਂ ਨੂੰ ਮੈਰਾਥਨ 'ਚ ਹਿੱਸਾ ਲੈਣ ਦੀ ਅਪੀਲ