Thursday, May 02, 2024

Malwa

CabinetMinister ਹਰਜੋਤ ਸਿੰਘ ਬੈਂਸ ਵਲੋਂ “ਆਪ ਦੀ ਸਰਕਾਰ ਆਪ ਦੇ ਦੁਆਰ”ਅਧੀਨ 54 ਕੈਂਪਾਂ ਵਿੱਚ ਸ਼ਿਰਕਤ

February 16, 2024 12:49 PM
SehajTimes

ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ6 ਫ਼ਰਵਰੀ 2024 ਨੂੰ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਅਧੀਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਵਿੱਚ ਹੁਣ ਤੱਕ ਲੱਗੇ ਕੈਂਪਾਂ ਵਿੱਚ ਨਿੱਜੀ ਤੌਰ ਤੇ ਸ਼ਿਰਕਤ ਕੀਤੀ ਗਈ। ਇਨ੍ਹਾਂ ਕੈਂਪ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਵਿੱਚ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਵੱਲੋਂ ਰੋਜ਼ਾਨਾ ਲਗਭਗ 10 ਕੈਂਪਾਂ ਵਿੱਚ ਨਿੱਜੀ ਤੌਰ ਤੇ ਸ਼ਿਰਕਤ ਕੀਤੀ ਜਾ ਰਹੀ ਹੈ, ਜਿੱਥੇ ਵੱਖ ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਕਣ ਕਰਨ ਦੇ ਨਾਲ ਨਾਲ  ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਉਣ ਲਈ ਇਨ੍ਹਾਂ ਕੈਂਪਾਂ ਵਿਚ ਵੱਖ ਵੱਖ ਵਿਭਾਗਾਂ ਦੀ ਕਾਰਗੁਜਾਰੀ ਵੀ ਪਰਖੀ ਜਾ ਰਹੀ ਹੈ। ਕੈਬਨਿਟ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ  ਅਤੇ ਸਾਂਝੇ ਮਸਲੇ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਬਕਾਇਆ ਮੁਸ਼ਕਿਲਾਂ ਨੂੰ ਸਮਾਬੱਧ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਜ਼ਿੱਥੇ ਲੋਕ ਇਨ੍ਹਾਂ ਕੈਂਪਾਂ ਵਿੱਚ ਆਪਣੇ ਨਿੱਜੀ ਕੰਮ ਕਰਵਾ ਰਹੇ ਹਨ, ਉਥੇ ਪਿੰਡਾਂ ਦੇ ਸਾਝੇ ਮਾਮਲੇ ਵੀ ਹੱਲ ਹੋ ਰਹੇ ਹਨ, ਸੜਕਾਂ, ਸਕੂਲਾਂ, ਹਸਪਤਾਲਾਂ, ਡਿਸਪੈਂਸਰੀਆਂ, ਗਲੀਆਂ, ਨਾਲੀਆਂ, ਝੱਪੜਾ, ਰੋਸ਼ਨੀ, ਡੰਗੇ ਲਗਾਉਣਾ, ਨੀਲੇ ਕਾਰਡ ਵਰਗੇ ਮਸਲੇ ਵੀ ਸਮਾਬੱਧ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਸ.ਬੈਂਸ ਵੱਲੋਂ ਸਾਰੇ ਕੈਂਪਾਂ ਦੇ ਵਿੱਚ ਸ਼ਿਰਕਤ ਕਰਨ ਮੌਕੇ ਇਲਾਕਾ ਵਾਸੀਆਂ ਨਾਲ ਸਾਝੀਆਂ ਬੈਠਕਾਂ ਕੀਤੀਆ ਜਾ ਰਹੀਆਂ ਹਨ ਅਤੇ ਪੰਚਾਇਤਾ ਤੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇ ਗੱਫੇ ਦੇ ਰਹੇ ਹਨ। ਸਕੂਲਾਂ, ਸਿਹਤ ਕੇਂਦਰਾਂ ਤੇ ਹੋਰ ਸਰਕਾਰੀ ਅਦਾਰਿਆ ਦਾ ਦੌਰਾ ਕਰਕੇ ਉਨ੍ਹਾ ਦੀ ਕਾਰਗੁਜਾਰੀ ਦਾ ਮੁਲਾਕਣ ਕੀਤਾ ਜਾ ਰਿਹਾ ਹੈ। ਆਪਣੇ ਦੌਰੀਆ ਦੌਰਾਨ ਕੈਬਨਿਟ ਮੰਤਰੀ ਨੇ ਰਾਏਪੁਰ ਲੋਅਰ 36 ਲੱਖ ਰੁਪਏ, ਸ਼ਾਹਪੁਰ ਬੇਲਾ ਪੁੱਲ ਲਈ 10 ਲੱਖ ਅਤੇ ਸਕੂਲ ਦੇ ਗਰਾਊਡ ਲਈ 30 ਲੱਖ, ਗੰਭੀਰਪੁਰ ਅੱਪਰ ਲਈ 20 ਲੱਖ, ਸੂਰੇਵਾਲ ਅੱਪਰ ਲਈ 30 ਲੱਖ, ਅਜੋਲੀ ਲਈ 20 ਲੱਖ, ਬ੍ਰਹਮਪੁਰ ਲੋਅਰ ਸਕੂਲ ਲਈ 45 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਕੇ ਹਲਕੇ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ। ਉਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਤੇ ਖੇਡ ਕਲੱਬਾਂ ਨਾਲ ਬੈਠਕਾਂ, ਯੂਥ ਕਲੱਬਾਂ ਮਹਿਲਾ ਮੰਡਲਾਂ ਨੂੰ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਦੇ ਹਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਨਾਲ ਵਿਚਰਨ ਦੀ ਪ੍ਰਕਿਰਿਆ ਨੂੰ ਇਲਾਕਾ ਵਾਸੀਆਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ, ਹਰ ਦਿਨ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਲੋਕਾਂ ਦੀ ਆਮਦ ਤੇ ਉਤਸ਼ਾਹ ਵੱਧ ਰਿਹਾ ਹੈ। ਹੁਣ ਤੱਕ 54 ਕੈਪਾਂ ਵਿੱਚ 10 ਹਜਾਰ ਤੋ ਵੱਧ ਲੋਕਾ ਨੇ ਸਰਕਾਰੀ ਸੇਵਾਵਾ ਦਾ ਲਾਭ ਲਿਆ ਹੈ ਕੈਬਨਿਟ ਮੰਤਰੀ ਨੇ ਕਿਹਾ ਕਿ 92 ਪ੍ਰਤੀਸ਼ਤ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਹਨ, ਆਮ ਆਦਮੀ ਕਲੀਨਿਕ ਲੋਕਾਂ ਦੀਆਂ ਬਰੂਹਾਂ ਤੇ ਮਿਆਰੀ ਸਿਹਤ ਸਹੂਲਤ ਦੇ ਰਹੇ ਹਨ। ਸਿੱਖਿਆਂ ਦਾ ਕ੍ਰਾਂਤੀਕਾਰੀ ਦੌਰ ਆ ਗਿਆ ਹੈ, ਕੱਟੇ ਹੋਏ ਨੀਲੇ ਕਾਰਡ (ਆਟਾ ਦਾਲ ਕਾਰਡ) ਮੁੜ ਬਹਾਲ ਕਰਨਾ, ਵਿਦਿਆਰਥਣਾ ਨੂੰ ਸੁਰੱਖਿਅਤ ਵਿੱਦਿਅਕ ਅਦਾਰਿਆਂ ਵਿਚ ਲਿਆਉਣ ਲਈ ਟ੍ਰਾਸਪੋਰੇਸ਼ਨ ਦਾ ਪ੍ਰਬੰਧ ਕਰਨ, ਮੁਫਤ ਸਰਕਾਰੀ ਹਸਪਤਾਲਾ ਵਿੱਚ ਹਰ ਤਰਾਂ ਦੇ ਟੈਸਟ, ਦਵਾਈ ਦੀ ਸਹੂਲਤ ਨੂੰ ਯਕੀਨੀ ਬਣਾਉਣਾ। ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨਾ, ਅੰਤਰਰਾਸ਼ਟਰੀ ਖੇਡਾਂ ਵਿੱਚ ਮੈਡਲ ਜੇਤੂਆਂ ਨੂੰ ਉੱਚ ਅਹੁਦਿਆਂ ਤੇ ਤੈਨਾਤ ਕਰਨਾ, ਇਮਾਨਦਾਰ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦਾ ਮੀਹ ਵਰਾਉਣ ਵਰਗੇ ਫੈਸਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ 1076 ਤੇ ਇੱਕ ਕਾਲ ਕਰਕੇ 44 ਸੇਵਾਵਾਂ ਦਾ ਲਾਭ ਘਰ ਬੈਠੇ ਲਿਆ ਜਾ ਸਕਦਾ ਹੈ, ਸਰਕਾਰੀ ਕਰਮਚਾਰੀ ਹੁਣ ਲੋਕਾਂ ਤੋਂ ਸਮਾਂ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬਾ ਵਾਸੀਆਂ ਨੂੰ ਕਈ ਹੋਰ ਵੱਡੀਆਂ ਸਹੂਲਤਾਂ ਦੇਣ ਲਈ ਕੰਮ ਵੀ ਜ਼ੰਗੀ ਪੱਧਰ ਤੇ ਚਲ ਰਿਹਾ ਹੈ।

Have something to say? Post your comment

 

More in Malwa

ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ

ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ

ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ

ਕਿਸਾਨੀ ਸੰਘਰਸ਼ ਵਿੱਚ ਜ਼ਖਮੀ ਹੋਏ ਨੌਜਵਾਨ ਕਿਸਾਨ ਨੂੰ ਇੱਕ ਲੱਖ ਦੀ ਸਹਾਇਤਾ

ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨੇ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ

ITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਕਾਂਗਰਸ ਚ, ਮੁੜ ਵਾਪਸੀ ਕਰਕੇ ਮਨ ਨੂੰ ਸਕੂਨ ਮਿਲਿਆ : ਬੀਰ ਕਲਾਂ

ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਸਬ ਜ਼ੇਲ੍ਹ, ਮਲੇਰਕੋਟਲਾ ਅਤੇ ਉਪ ਮੰਡਲ ਕਚਿਹਰੀ ਦਾ ਲਿਆ ਜਾਇਜਾ

ਜ਼ਿਲ੍ਹੇ ਦੇ ਬੈਂਕ ਅਤੇ ਹੋਰ ਵਪਾਰਿਕ ਸੰਸਥਾਵਾਂ ਵੋਟਿੰਗ ਲਈ ਕਰ ਰਹੀਆਂ ਨੇ ਗਾਹਕਾਂ ਨੂੰ ਜਾਗਰੂਕ