Saturday, May 04, 2024

Malwa

ਬਰਨਾਲਾ ਵਿਖੇ ਲੜਕੀਆਂ ਦੇ ਬਲਾਕ ਪੱਧਰੀ ਕਰਾਟੇ ਮੁਕਾਬਲਿਆਂ ਦਾ ਆਯੋਜਨ

February 09, 2024 06:45 PM
Harjit Joga

ਬਰਨਾਲਾ : ਲੜਕੀਆਂ ਲਈ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਤਹਿਤ ਬਲਾਕ ਬਰਨਾਲਾ ਦੇ ਕਰਾਟੇ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿਖੇ ਕੀਤਾ ਗਿਆ। ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੈੱਡ ਮਿਸਟ੍ਰੈਸ ਸੋਨੀਆ ਅਤੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਵੱਲੋਂ ਕਰਵਾਈ ਗਈ। ਮਿਡਲ ਵਰਗ ਦੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ -45 ਕਿੱਲੋਗ੍ਰਾਮ ਭਾਰ ਵਰਗ ਵਿੱਚ ਸਹਿਜਪ੍ਰੀਤ ਕੌਰ ਸਹਸ ਉੱਪਲੀ ਨੇ ਪਹਿਲਾ, ਕੁਲਦੀਪ ਕੌਰ ਸਹਸ ਧੂਰਕੋਟ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਸਸਸਸ ਰਾਜਗੜ੍ਹ ਨੇ ਤੀਜਾ, +45 ਕਿਲੋਗ੍ਰਾਮ ਭਾਰ ਵਿੱਚ ਪ੍ਰੀਤ ਕੌਰ ਸਸਸਸ ਰਾਜੀਆ ਨੇ ਪਹਿਲਾ, ਜੈਸਮੀਨ ਸਸਸਸ (ਕੰ) ਧਨੌਲਾ ਨੇ ਦੂਜਾ ਤੇ ਸੁਖਦੀਪ ਕੌਰ ਸਸਸਸ ਕੱਟੂ ਨੇ ਤੀਜਾ, -35 ਕਿੱਲੋਗ੍ਰਾਮ ਭਾਰ ਵਿੱਚ ਰਾਜਵੀਰ ਕੌਰ ਸਹਸ ਉੱਪਲੀ ਨੇ ਪਹਿਲਾ ਤੇ ਸਸਸਸ (ਕੰ) ਧਨੌਲਾ ਨੇ ਦੂਜਾ, 040 ਪ੍ਰਭਜੋਤ ਕੌਰ ਸਹਸ ਉੱਪਲੀ ਨੇ ਪਹਿਲਾ, ਰਮਨਪ੍ਰੀਤ ਕੌਰ ਸਹਸ ਭੈਣੀ ਜੱਸਾ ਨੇ ਦੂਜਾ ਤੇ ਜਸ਼ਨਪ੍ਰੀਤ ਕੌਰ ਸਹਸ ਧੂਰਕੋਟ ਨੇ ਤੀਜਾ ਸਥਾਨ ਹਾਸਲ  ਕੀਤਾ ਹੈ। 

ਜਦਕਿ ਸੀਨੀਅਰ ਸੈਕੰਡਰੀ ਵਰਗ ਵਿੱਚੋਂ -50 ਕਿੱਲੋਗ੍ਰਾਮ ਭਾਰ ਵਰਗ ਵਿੱਚ ਭਰਵਜੋਤ ਕੌਰ ਸਸਸਸ ਭੈਣੀ ਮਹਿਰਾਜ ਨੇ ਪਹਿਲਾ ਤੇ ਮੋਨਿਕਾ ਜੁਮਲਾ ਮਾਲਕਾਨ ਨੇ ਦੂਜਾ, -45 ਕਿੱਲੋਗ੍ਰਾਮ ਭਾਰ 'ਚ ਖੁਸ਼ਬੂ ਸਹਸ ਭੈਣੀ ਫੱਤਾ ਨੇ ਪਹਿਲਾ, ਹਰਸਿਮਰਨ ਕੌਰ ਸਸਸਸ ਦਾਨਗੜ੍ਹ ਨੇ ਦੂਜਾ ਤੇ ਅਨੀਸ਼ਾ ਸਹਸ ਜੁਮਲਾ ਮਾਲਕਾਨ ਨੇ ਤੀਜਾ ਹਾਸਲ ਕੀਤਾ ਹੈ। ਇਸ ਮੌਕੇ ਪੀਟੀਆਈ ਸੁਖਦੀਪ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਬਲਜਿੰਦਰ ਕੌਰ ਸਮੇਤ ਬਲਾਕ ਦੇ ਵੱਖ–ਵੱਖ ਸਕੂਲਾਂ ਦੇ ਅਧਿਆਪਕ, ਕੋਚ ਅਤੇ ਵਿਦਿਆਰਥੀ ਮੌਜੂਦ ਸਨ।

Have something to say? Post your comment

 

More in Malwa

ਜ਼ਿਲ੍ਹਾ ਚੋਣ ਅਫਸਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ

ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ  

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ