Wednesday, September 17, 2025

Chandigarh

ਭਾਰਤੀ ਹਵਾਈ ਸੈਨਾ ‘ਚ ਭਰਤੀ ਹੋਣ ਲਈ ਅਪਲਾਈ ਕਰ ਸਕਦੇ ਹਨ ਉਮੀਦਵਾਰ

February 09, 2024 01:53 PM
SehajTimes
ਮੋਹਾਲੀ : ਭਾਰਤੀ ਹਵਾਈ ਸੈਨਾ ਵਲੋਂ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ (ਵਾਯੂ) ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ। ਅਗਨੀਵੀਰ ਵਾਯੂ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 11 ਫਰਵਰੀ 2024 ਨੂੰ 23.00 (ਰਾਤ 11:00 ਵਜੇ) ਤੱਕ ਆਨ-ਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ ਵਾਯੂ ਦੀ ਚਾਰ ਸਾਲਾਂ ਲਈ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ https://agnipath vayu.cdac.in ਵੈਬਸਾਈਟ ਤੇ ਲਾਗ ਇੰਨ ਕਰ ਸਕਦੇ ਹਨ। ਏਅਰ ਫੋਰਸ ਅਗਨੀਵੀਰ ਵਾਯੂ ਐਪਲੀਕੇਸ਼ਨ ਫਾਰਮ ਫਾਰ ਵਾਯੂ ਇੰਨਟੇਕ 1/2025 ਤੇ ਕਲਿੱਕ ਕਰਨ ਅਤੇ ਆਪਣਾ ਅਕਾਊਂਟ (ਈਮੇਲ ਆਈਡੀ. ਅਤੇ ਪਾਸਵਰਡ ਨਾਲ) ਬਣਾ ਕੇ ਰਜਿਸਟਰ ਕਰਨ। ਇਸ ਤੋਂ ਬਾਅਦ ਫਾਰਮ ਭਰ ਕੇ ਲੋਂੜੀਦੇ ਦਸਤਾਵੇਜ ਜਿਵੇਂ ਕਿ  ਪੜ੍ਹਾਈ ਦੇ ਸਰਟੀਫਿਕੇਟ ਅਧਾਰ ਕਾਰਡ ਆਦਿ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਅਪਲੋਡ ਕਰ ਸਕਦੇ ਹਨ ਅਤੇ ਬਾਅਦ ਵਿੱਚ ਆਨ ਲਾਈਨ ਪੇਮੈਂਟ ਮੈਥਡ ਰਾਹੀਂ ਐਪਲੀਕੇਸ਼ਨ ਫੀਸ ਜਮ੍ਹਾਂ ਕਰਵਾ ਕੇ ਐਪਲੀਕੇਸ਼ਨ ਫਾਰਮ ਨੂੰ ਮੁੜ ਤੋਂ ਰੀਵਿਊ ਕਰ ਕੇ ਸਬਮਿਟ ਕਰ ਸਕਦੇ ਹਨ। ਬਿਨੈਕਾਰ ਅਗਨੀਵੀਰ ਵਾਯੂ ਦੀ ਭਰਤੀ ਹੋਣ ਲਈ ਆਪਣਾ ਬਿਨੈ ਪੱਤਰ ਕੇਵਲ ਆਨ ਲਾਈਨ ਮਾਧਿਅਮ ਰਾਹੀਂ ਹੀ ਭੇਜਣ। ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ। ਵਧੇਰੇ ਜਾਣਕਾਰੀ ਲਈ ਬਿਨੈਕਾਰ ਭਾਰਤੀ ਵਾਯੂ ਸੈਨਾ ਦੀ ਵੈਬਸਾਈਟ https://agnipath-vayu.cdac.in ਤੇ ਹਾਸਲ ਕਰ ਸਕਦਾ ਹੈ।
 

Have something to say? Post your comment

 

More in Chandigarh

769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ: ਹਰਦੀਪ ਸਿੰਘ ਮੁੰਡੀਆਂ

“ਪ੍ਰੋਜੈਕਟ ਜੀਵਨਜਯੋਤ 2.0: ਪੰਜਾਬ ਸਰਕਾਰ ਦਾ ਬੱਚਿਆਂ ਦੀ ਭੀਖ ਮੰਗਣ ਖ਼ਤਮ ਕਰਨ ਦਾ ਮਿਸ਼ਨ”: ਡਾ.ਬਲਜੀਤ ਕੌਰ

'ਯੁੱਧ ਨਸ਼ਿਆਂ ਵਿਰੁੱਧ’ ਦੇ 200ਵੇਂ ਦਿਨ ਪੰਜਾਬ ਪੁਲਿਸ ਵੱਲੋਂ 414 ਥਾਵਾਂ 'ਤੇ ਛਾਪੇਮਾਰੀ; 93 ਨਸ਼ਾ ਤਸਕਰ ਕਾਬੂ

ਝੋਨੇ ਦੀ ਖਰੀਦ ਲਈ 27,000 ਕਰੋੜ ਰੁਪਏ ਦਾ ਕੀਤਾ ਪ੍ਰਬੰਧ

ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਮੁਹਿੰਮ ਜ਼ੋਰਾਂ ‘ਤੇ, ਸੜਕਾਂ, ਨਾਲੀਆਂ, ਸਟਰੀਟ ਲਾਈਟਾਂ ਅਤੇ ਜਲ ਸਪਲਾਈ ਨੈੱਟਵਰਕਾਂ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਮੁਰੰਮਤ: ਡਾ. ਰਵਜੋਤ ਸਿੰਘ

ਹੜ੍ਹਾਂ ਕਾਰਨ ਪੰਜਾਬ ਵਿੱਚ 4658 ਕਿਲੋਮੀਟਰ ਸੜਕਾਂ ਅਤੇ 68 ਪੁੱਲਾਂ ਦਾ ਹੋਇਆ ਨੁਕਸਾਨ: ਹਰਭਜਨ ਸਿੰਘ ਈ.ਟੀ.ਓ.

ਮੁੱਖ ਮੰਤਰੀ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ, ਵਿਸ਼ਵ ਪੱਧਰ ’ਤੇ ਲੋਕਾਂ ਨੂੰ ਫੰਡ ਜੁਟਾਉਣ ਦੀ ਅਪੀਲ

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ