Friday, May 17, 2024

Chandigarh

ਸਰਕਾਰੀਆ ਨੇ ਰਾਜਸਥਾਨ ਫੀਡਰ ਪ੍ਰੋਜੈਕਟ ਰੀਲਾਇਨਿੰਗ ਦੇ ਕੰਮ ਦਾ ਲਿਆ ਜਾਇਜਾ

April 24, 2021 02:41 PM
SehajTimes
ਚੰਡੀਗੜ : ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜਸਥਾਨ ਫੀਡਰ ਪ੍ਰਾਜੈਕਟ ਦੀ ਰੀਲਾਇਨਿੰਗ ਦੇ ਕੰਮ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਖੇ ਜਾਇਜਾ ਲਿਆ ਅਤੇ ਕਿਹਾ ਕਿ ਕਿਸੇ ਵੀ ਠੇਕੇਦਾਰ/ਏਜੰਸੀ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਜਾਂ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਛੋਟੀਆਂ ਏਜੰਸੀਆਂ/ਸਥਾਨਕ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਪ੍ਰਸੰਸਾ ਕੀਤੀ ਪਰ ਹੌਲੀ ਗਤੀ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਲਾਟ ਕੀਤੇ ਕੰਮ ਸਮੇਂ ਸਿਰ ਪੂਰੇ ਨਹੀਂ ਕੀਤੇ ਗਏ ਤਾਂ ਸਬੰਧਤ ਠੇਕੇਦਾਰ/ਏਜੰਸੀਆਂ ਵਿਰੁੱਧ ਇਕਰਾਰਨਾਮੇ ਵਿੱਚ ਕੀਤੀਆਂ ਸਰਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੁੱਖ ਇੰਜੀਨੀਅਰ/ ਨਹਿਰਾਂ-1 ਇੰਜ. ਸੰਜੀਵ ਗੁਪਤਾ ਨੇ ਜਲ ਸਰੋਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਰਾਜਸਥਾਨ ਫੀਡਰ ਪ੍ਰਾਜੈਕਟ ਦੀ ਰਿਲਾਇਨਿੰਗ ਨਾਲ ਸਬੰਧਤ ਸਾਰੇ ਕੰਮ ਮਿੱਥੀ ਮਿਆਦ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਕੰਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। 
ਰਾਜਸਥਾਨ ਫੀਡਰ ਪ੍ਰਾਜੈਕਟ ਦੇ ਨਿਰੀਖਣ ਦੌਰਾਨ ਇੰਜ. ਰਾਜੀਵ ਕੁਮਾਰ ਗੋਇਲ-ਸੁਪਰਡੰਟ ਇੰਜੀਨੀਅਰ, ਫਿਰੋਜਪੁਰ ਨਹਿਰ ਸਰਕਲ ਫਿਰੋਜਪੁਰ, ਇੰਜ. ਜਸਵਿੰਦਰ ਸਿੰਘ ਭੰਡਾਰੀ-ਸੁਪਰਡੰਟ ਇੰਜੀਨੀਅਰ, ਵਿਜੀਲੈਂਸ ਐਂਡ ਕੁਆਲਿਟੀ ਅਸੋਰੈਂਸ, ਫਿਰੋਜਪੁਰ, ਕੈਪਟਨ ਏ.ਐਸ. ਰੰਧਾਵਾ-ਕਾਰਜਕਾਰੀ ਇੰਜੀਨੀਅਰ, ਹਰੀਕੇ ਨਹਿਰ ਡਵੀਜਨ, ਫਿਰੋਜਪੁਰ, ਇੰਜ. ਸੁਖਜੀਤ ਸਿੰਘ ਰੰਧਾਵਾ-ਕਾਰਜਕਾਰੀ ਇੰਜੀਨੀਅਰ, ਰਾਜਸਥਾਨ ਫੀਡਰ ਡਵੀਜਨ ਫਿਰੋਜਪੁਰ, ਇੰਜ. ਮੁਖਤਿਆਰ ਸਿੰਘ ਰਾਣਾ-ਕਾਰਜਕਾਰੀ ਇੰਜੀਨੀਅਰ, ਅਬੋਹਰ ਨਹਿਰ ਡਵੀਜਨ, ਅਬੋਹਰ, ਇੰਜ. ਜਗਤਾਰ ਸਿੰਘ-ਕਾਰਜਕਾਰੀ ਇੰਜੀਨੀਅਰ, ਪੂਰਬੀ ਨਹਿਰ ਡਵੀਜਨ ਫਿਰੋਜਪੁਰ ਅਤੇ ਇੰਜ. ਸੰਦੀਪ ਕੁਮਾਰ ਗੋਇਲ- ਕਾਰਜਕਾਰੀ ਇੰਜੀਨੀਅਰ, ਵਿਜੀਲੈਂਸ ਐਂਡ ਕੁਆਲਿਟੀ ਅਸੋਰੈਂਸ ਡਿਵੀਜਨ, ਫਿਰੋਜਪੁਰ ਮੌਜੂਦ ਸਨ।
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਵਿਸ਼ਵ ਕਿਤਾਬ ਦਿਵਸ: ਤ੍ਰਿਪਤ ਬਾਜਵਾ ਵੱਲੋਂ ਕਿਤਾਬ ਦੀ ਘੁੰਢ ਚੁੱਕਾਈ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਘਰ-ਘਰ ਜਾ ਕੇ ਦਾਖਲਾ ਮੁਹਿੰਮ ਨੂੰ ਦੇ ਰਹੇ ਹਨ ਹੁਲਾਰਾ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੰਡੀਆਂ 'ਚ ਆਈ ਕਣਕ ਦਾ ਮੀਂਹ ਤੋਂ ਬਚਾਅ ਲਈ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ

Have something to say? Post your comment

 

More in Chandigarh

ਮੋਹਾਲੀ ਪੁਲਿਸ ਵੱਲੋ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ ਗ੍ਰਿਫਤਾਰ

ਜਨਰਲ ਆਬਜ਼ਰਵਰ ਨੇ ਸਵੀਪ ਗਤੀਵਿਧੀਆਂ ਦਾ ਜਾਇਜ਼ਾ ਲਿਆ

ਪਟਿਆਲਾ ਅਤੇ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ

ਉਮੀਦਵਾਰਾਂ ਦੇ ਖਰਚੇ 'ਤੇ ਕਰੜੀ ਨਜ਼ਰ ਰੱਖੀ ਜਾਵੇ : ਮੀਤੂ ਅਗਰਵਾਲ

ਸਿਬਿਨ ਸੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਰੀਵਿਊ ਮੀਟਿੰਗ

ਪੰਜਾਬ ਦੇ ਮੁੱਖ ਚੋਣ ਅਧਿਕਾਰੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਨਾਮਜ਼ਦਗੀ ਪੱਤਰ 17 ਮਈ ਤੱਕ ਵਾਪਸ ਲਏ ਜਾ ਸਕਣਗੇ : Sibin C

ਜੂਨ ਮਹੀਨੇ ਦੀ ਤਪਸ਼ ਨੂੰ ਦੇਖਦੇ ਹੋਏ ਜ਼ਿਲ੍ਹਾ ਚੋਣ ਅਫਸਰ ਵੱਲੋਂ ਠੰਡੇ ਮਿੱਠੇ ਪਾਣੀ ਦੇ ਵਿਸ਼ੇਸ਼ ਪ੍ਰਬੰਧ

 ਪੁਲਿਸ ਅਬਜ਼ਰਵਰ ਨੇ ਸਟਰਾਂਗ ਰੂਮਾਂ ਦਾ ਕੀਤਾ ਨਿਰੀਖਣ

15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ