Friday, May 17, 2024

Malwa

ਸੰਜੇ ਗੋਇਲ ਤੇ ਯੋਗੇਸ਼ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ

February 05, 2024 11:45 AM
ਦਰਸ਼ਨ ਸਿੰਘ ਚੌਹਾਨ
ਸੁਨਾਮ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ -2 ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਮ੍ਰਿਤਰਾਜਦੀਪ ਸਿੰਘ ਚੱਠਾ ਨੇ ਪਾਰਟੀ ਹਾਈਕਮਾਨ ਨਾਲ ਸਲਾਹ ਮਸ਼ਵਰਾ ਕਰਕੇ ਜ਼ਿਲ੍ਹਾ ਟੀਮ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਚੱਠਾ ਵੱਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਸੰਜੇ ਗੋਇਲ, ਯੋਗੇਸ਼ ਗਰਗ ਅਤੇ ਗੁਰਧਿਆਨ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਸਰਪੰਚ ਮੁਲਖਾ ਸਿੰਘ, ਸੁਮਨ ਰਾਣੀ, ਡਾਕਟਰ ਰਾਜ ਕੁਮਾਰ ਬਾਂਸਲ, ਵਿਜੇ ਗੋਇਲ, ਹਰਦੀਪ ਸਿੰਘ ਸਿੰਧੜਾਂ, ਜਸਬੀਰ ਸਿੰਘ ਜੱਸੀ, ਸੋਮ ਨਾਥ, ਕ੍ਰਿਸ਼ਨ ਗੋਇਲ ਨੂੰ ਮੀਤ ਪ੍ਰਧਾਨ, ਹਰਬੰਸ ਸਿੰਘ, ਨਵਦੀਪ ਸਿੰਘ, ਅਨੀਤਾ ਸਿੰਗਲਾ, ਦਲਵਿੰਦਰ ਸਿੰਘ ਕਾਹਲ, ਮਹੀਪਾਲ ਗੁਲਾੜੀ, ਪ੍ਰੀਤਮ ਸਿੰਘ ਦਿੜ੍ਹਬਾ, ਸੁਰੇਸ਼ ਰਾਠੀ ਤੇ ਸੰਦੀਪ ਸ਼ਰਮਾ ਨੂੰ ਸੈਕਟਰੀ, ਪ੍ਰਦੀਪ ਬਾਂਸਲ ਰਿੰਕੂ ਨੂੰ ਖ਼ਜ਼ਾਨਚੀ ਅਤੇ ਦਿਨੇਸ਼ ਗਰਗ ਡਿੰਪਾ ਸਹਾਇਕ ਖ਼ਜ਼ਾਨਚੀ, ਪ੍ਰੇਮ ਨਾਇਕ ਨੂੰ ਦਫ਼ਤਰ ਸਕੱਤਰ ਅਤੇ ਸੁਖਵਿੰਦਰ ਸਿੰਘ ਪੱਪੂ ਨੂੰ ਸਹਾਇਕ ਦਫ਼ਤਰ ਸਕੱਤਰ ਬਣਾਇਆ ਗਿਆ ਹੈ। ਐਡਵੋਕੇਟ ਅੰਮ੍ਰਿਤਰਾਜਦੀਪ ਸਿੰਘ ਚੱਠਾ ਅਨੁਸਾਰ ਅਸ਼ੋਕ ਗਰਗ ਚੀਫ਼ ਸਪੋਕਸਮੈਨ, ਪ੍ਰੋਫੈਸਰ ਅਰੁਨਜੀਤ ਸਿੰਘ ਸਰਾਓ, ਬਲਜਿੰਦਰ ਕੌਰ, ਲਵਲੀ ਵਰਮਾ, ਸਬੋਧ ਜੈਨ, ਰਾਣੀ ਕੌਰ, ਰਾਜਿੰਦਰ ਗੋਇਲ, ਸੁਖਚੈਨ ਸਿੰਘ ਨੂੰ ਸਪੋਕਸਮੈਨ ਨਾਮਜ਼ਦ ਕੀਤਾ ਗਿਆ ਹੈ। ਬਲਜੀਤ ਸਿੰਘ ਪ੍ਰੈਸ ਸਕੱਤਰ ਤੇ ਧੀਰਜ ਗੋਇਲ ਨੂੰ ਸਹਾਇਕ ਪ੍ਰੈਸ ਸਕੱਤਰ ਬਣਾਇਆ ਗਿਆ। ਰਜਤ ਸ਼ਰਮਾ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਟੋਨੀ ਸਿੰਗਲਾ ਆਈ ਟੀ ਇੰਚਾਰਜ਼ ਜਦਕਿ ਅਮਿੱਤ ਕਾਂਸਲ ਮੀਡੀਆ ਇੰਚਾਰਜ ਕਨਵੀਨਰ ਹੋਣਗੇ।

Have something to say? Post your comment

 

More in Malwa

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਬਾਜ਼ ਦੀ ਤਿੱਖੀ ਨਜ਼ਰ ਰੱਖੀ ਜਾਵੇ: ਖਰਚਾ ਨਿਗਰਾਨ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਇਜ਼ਰਾਇਲ-ਫਲਸਤੀਨ ਵਿਸ਼ੇ ਉੱਤੇ ਭਾਸ਼ਣ

ਮੋਦੀ ਦੇ ਰਾਜ ਦੌਰਾਨ ਮੁਲਕ ਸ਼ਕਤੀਸ਼ਾਲੀ ਤਾਕਤ ਬਣਿਆ : ਖੰਨਾ

ਲੋਕ ਸਭਾ ਚੋਣ ਹਲਕਾ ਫਤਿਹਗੜ੍ਹ ਸਾਹਿਬ ਤੋਂ 15 ਊਮੀਦਵਾਰ ਚੋਣ ਮੈਦਾਨ ਵਿੱਚ