Sunday, May 19, 2024

Majha

ਸਕੂਲ ਆਫ ਐਮੀਨੈਂਸ ਭਿੱਖੀਵਿੰਡ ਦੇ ਪਹਿਲੇ ਪ੍ਰਿੰਸੀਪਲ ਦਿੱਤੀ ਗਈ ਨਿੱਘੀ ਵਿਦਾਇਗੀ

February 02, 2024 06:11 PM
Manpreet Singh khalra

ਖਾਲੜਾ :  ਜਿਲ੍ਹਾ ਤਰਨਤਾਰਨ ਦੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ (ਮੌਜੂਦਾ ਸਕੂਲ ਆਫ ਐਮੀਨੈਂਸ) ਦੇ ਵਾਈਸ ਪ੍ਰਿੰਸੀਪਲ ਸਰਦਾਰ ਸਤਵਿੰਦਰ ਸਿੰਘ ਪੰਨੂ 34 ਸਾਲ ਦੀ ਲੰਬੀ ਅਤੇ ਬੇਦਾਗ ਸਰਵਿਸ ਤੋਂ ਬਾਅਦ 31-1- 2024 ਨੂੰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਰਿਟਾਇਰਮੈਂਟ ਹੋ ਗਏ ਹਨ। ਇੱਥੇ ਦੱਸਣਯੋਗ ਹੈ ਕਿ ਇੱਕ ਹੀ ਸਕੂਲ ਵਿੱਚ 1990 ਤੋਂ ਲੈ ਕੇ ਹੁਣ ਤੱਕ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਇਹਨਾਂ ਆਪਣੀ ਸਰਵਿਸ ਕੀਤੀ, ਵਿਦਿਆਰਥੀਆਂ ਅਤੇ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਅਧਿਆਪਕ ਰਹੇ ਹਨ। ਇਹਨਾਂ ਤੋਂ ਪੜ੍ਹ ਕੇ ਵਿਦਿਆਰਥੀ ਬਹੁਤ ਹੀ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹੋਏ ਹਨ। ਇਹ ਹਮੇਸ਼ਾ ਹੀ ਵਿਦਿਆਰਥੀਆਂ ਦੀ ਬੇਹਤਰੀ ਬਾਰੇ ਹੀ ਸੋਚਦੇ ਰਹਿੰਦੇ ਸਨ। ਉਹਨਾਂ ਦਾ ਰਿਟਾਇਰ ਹੋਣਾ ਜਿੱਥੇ ਬਹੁਤ ਹੀ ਖੁਸ਼ੀ ਦਾ ਮੌਕਾ ਸੀ, ਉੱਥੇ ਹੀ ਇਸ ਪ੍ਰਕਾਰ ਦੇ ਇਮਾਨਦਾਰ ਅਤੇ ਦਿਆਨਤਦਾਰ ਅਧਿਆਪਕ ਦਾ ਰਿਟਾਇਰ ਹੋਣਾ ਇਲਾਕੇ ਲਈ ਬਹੁਤ ਹੀ ਘਾਟੇ ਵਾਲੀ ਗੱਲ ਹੈ। ਉਹਨਾਂ ਦੀ ਰਿਟਾਇਰਮੈਂਟ ਦੇ ਮੌਕੇ ਬਹੁਤ ਹੀ ਸ਼ਾਨਦਾਰ ਅਤੇ ਗਰਮ ਜੋਸ਼ੀ ਨਾਲ ਵਿਦਾਇਗੀ ਦਿੱਤੀ ਗਈ ,ਉਹਨਾਂ ਦੇ ਪਰਿਵਾਰ ਨੂੰ ਇਲਾਕੇ ਭਰ ਦੇ ਲੋਕਾਂ ਨੇ ਬਹੁਤ ਹੀ ਮੁਬਾਰਕਾਂ ਦਿੱਤੀਆਂ। ਉਹਨਾਂ ਦੇ ਪਰਿਵਾਰ ਢਿੱਲੋ ਪਰਿਵਾਰ, ਸੰਧੂ ਪਰਿਵਾਰ ਅਤੇ ਪੰਨੂ ਪਰਿਵਾਰ ਦਾ ਸਭ ਨੇ ਬਹੁਤ ਹੀ ਧੰਨਵਾਦ ਕੀਤਾ। ਇਸ ਮੌਕੇ ਇਲਾਕੇ ਦੇ ਉੱਘੇ ਦਿਆਨਤਦਾਰ, ਸਮਾਜ- ਸੇਵੀ ਅਤੇ ਅਨੇਕਾਂ ਹੀ ਮੋਹਤਬਰ ਲੋਕ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਤੋਂ ਪੜ੍ਹ ਕੇ ਗਏ ਅਤੇ ਸਿੱਖਿਆ ਵਿਭਾਗ ਵਿੱਚੋਂ ਆਪਣੀਆਂ ਸੇਵਾਵਾਂ ਦੇ ਰਹੇ ਅਨੇਕਾਂ ਹੀ ਅਧਿਆਪਕ ਸ਼ਾਮਿਲ ਹੋਏ।

ਪ੍ਰਿੰਸੀਪਲ ਭਿੱਖੀਵਿੰਡ ਸ੍ਰੀ ਸੰਜੇ ਕੁਮਾਰ ਸਹਿਗਲ ਨੇ ਉਹਨਾਂ ਨੂੰ ਜੀ ਆਇਆ ਅਤੇ ਇਸ ਵਿਦਾਇਗੀ ਪਾਰਟੀ ਦਾ ਹਿੱਸਾ ਬਣਨ ਤੇ ਧੰਨਵਾਦ ਕੀਤਾ। ਇਸ ਮੌਕੇ ਪਹੁੰਚੇ ਰਿਟਾਇਰ ਅਧਿਆਪਕ- ਸਾਥੀ ਸ੍ਰੀ ਰਮੇਸ਼ ਭਨੋਟ, ਹਰਪਾਲ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਕੁਮਾਰ,ਮੋਹਨ ਸਿੰਘ ਆਦਿ ਸ਼ਾਮਿਲ ਹੋਏ ਅਤੇ ਉਹਨਾਂ ਇਹਨਾ ਨਾਲ ਕੀਤੀ ਸਰਵਿਸ ਦੇ ਪਲਾਂ ਨੂੰ ਯਾਦ ਕੀਤਾ। ਸਰਦਾਰ ਸੁਭਿੰਦਰਜੀਤ ਸਿੰਘ ਹੈਡਮਾਸਟਰ ਅਲਗੋ ਕੋਠੀ ਨੇ ਉਹਨਾਂ ਦੀ ਵਿਦਾਇਗੀ ਦੇ ਪਲਾਂ ਨੂੰ ਯਾਦਗਾਰ ਬਣਾ ਦਿੱਤਾ। ਉਹਨਾਂ ਦੇ ਬੜੇ ਹੀ ਨਜ਼ਦੀਕੀ ਸਾਥੀ ਅਤੇ ਦੋਸਤ ਵਰਿੰਦਰ ਕੁਮਾਰ (ਵੋਕੇਸ਼ਨਲ ਲੈਕਚਰਾਰ ਅਤੇ ਇੰਚਾਰਜ ਲੜਕੇ ਵਿੰਗ) ਨੇ ਨਮ ਅੱਖਾ ਨਾਲ ਦਿੱਤੀ ਵਿਦਾਇਗੀ। ਸਟਾਫ ਸੈਕਟਰੀ (ਭਿੱਖੀਵਿੰਡ ਸਕੂਲ) ਮਨਮੀਤ ਸਿੰਘ ਹੋਰਾ, ਨਾਲ ਬਿਤਾਏ ਪਲਾਂ ਨੂੰ ਭਾਵਨਾਵਾਂ ਸਹਿਤ ਯਾਦ ਕੀਤਾ।ਇਲਾਕੇ ਦੇ ਉੱਘੇ ਆਗੂ ਤੇਜਪ੍ਰੀਤ ਸਿੰਘ ਪੀਟਰ, ਜਥੇਦਾਰ ਹਰਪਾਲ ਸਿੰਘ ਬਲੇਹਰ, ਸਿਤਾਰਾ ਸਿੰਘ ਡਲੀਰੀ, ਜੋਗਿੰਦਰ ਸਿੰਘ ਪਲਾਈਵੁੱਡ ਵਾਲੇ, ਚੇਅਰਮੈਨ ਅਮਰੀਕ ਸਿੰਘ,ਗੁਰਦਿਆਲ ਸਿੰਘ ਬੇਦੀ,ਜਗਤਾਰ ਸਿੰਘ,ਭਿੱਖੀਵਿੰਡ ਦਾ ਸਮੁੱਚਾ ਮੀਡੀਆ ਭਾਈਚਾਰਾ ਪੱਤਰਕਾਰ ਸਵਿੰਦਰ ਸਿੰਘ ਬਲੇਹਰ,ਗੁਰਪ੍ਰੀਤ ਸਿੰਘ ਗੋਲਾ,ਸੰਦੀਪ ਉਪਲ,ਭਾਟੀਆ।ਸਮੁੱਚੀ ਟੀਮ ਯੂਥ ਫਰੈਂਡਜ ਕਲੱਬ, ਚੇਅਰਮੈਨ ਇੰਦਰਜੀਤ ਸਿੰਘ,ਚੇਅਰਮੈਨ ਕੰਧਾਲ ਸਿੰਘ,ਚੇਅਰਮੈਨ ਮੈਡਮ ਮਨਪ੍ਰੀਤ ਕੌਰ( ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ) ਪ੍ਰਿੰਸੀਪਲ ਡੀ ਏ ਵੀ ਪ੍ਰਮਜੀਤ ਕੁਮਾਰ ,ਪਿ੍ੰਸੀਪਲ ਪੀ ਐਲ ਮੀਨਾ (ਕੇਂਦਰੀ ਵਿਦਿਆਲੇ ਅਮਰਕੋਟ) ਆਦਿ ਸ਼ਾਮਿਲ ਹੋਏ ਅਤੇ ਪੁੰਨੂੰ ਸਾਹਬ ਦੀ ਇਲਾਕੇ ਅਤੇ ਸਕੂਲ ਵਿਕਾਸ ਲਈ ਕੀਤੇ ਕੰਮਾਂ ਦੀ ਸ਼ੋਭਾ ਕੀਤੀ। ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਸਤਨਾਮ ਸਿੰਘ ਬਾਠ,ਡਿਪਟੀ ਡੀ ਈ ਓ ਫਾਜ਼ਿਲਕਾ ਮੈਡਮ ਅੰਜੂ ਸੇਠੀ, ਅਤੇ ਅਨੇਕਾਂ ਹੀ ਉੱਚ- ਅਧਿਕਾਰੀਆਂ ਨੇ ਆਪਣੇ ਸੁਨੇਹੇ ਭੇਜ ਕੇ ਉਹਨਾਂ ਦੀ ਸਲਾਘਾ ਕੀਤੀ। ਇਸ ਮੌਕੇ ਤੇ ਸਕੂਲ ਸਟਾਫ ਵਿੱਚ ਸ਼ੈਂਕੀ, ਸ਼ਮਨ, ਦਲਜੀਤ ਸਿੰਘ,ਇੰਦਰਪਾਲ, ਰਾਜਪਾਲ,ਗੁਰਵਿੰਦਰ ਮੈਡਮ, ਸੁਮਨ ਮੈਡਮ, ਗਗਨ ਮੈਡਮ,ਬਲਜਿੰਦਰ ਮੈਡਮ ਕੰਵਲ ਮੈਡਮ, ਰਿੰਪੀ ਮੈਡਮ, ਰਮਨ ਮੈਡਮ, ਸ਼ੈਲਜਾ ਮੈਡਮ, ਨਿਰਮਲ, ਸੰਕੁਨ ਸ਼ਰਮਾ, ਕਲਰਕ ਸੰਦੀਪ, ਗੁਰਪਿਆਰ, ਸੁਧੀਰ, ਅਤਿੰਦਰ ਮੈਡਮ, ਨੇਹਾ, ਰਿੰਪੀ, ਕਰਮਜੀਤ, ਅਮਤੋਚ, ਪ੍ਰਿਯੰਕਾ, ਸ਼ਰਨਦੀਪ, ਕਰਮਜੀਤ,ਗੀਤਾ, ਅਮਨਦੀਪ ਆਦਿ ਹਾਜਰ ਰਹੇ। ਸਾਰਿਆ ਨੇ ਪੰਨੂ ਜੀ ਦੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨਾਲ ਬਿਤਾਏ ਪਲਾਂ ਨੂੰ ਨਮ ਅੱਖਾਂ ਨਾਲ ਯਾਦ ਕੀਤਾ। ਉਹਨਾਂ ਦੇ ਪਰਿਵਾਰ ਵੱਲੋਂ ਇੱਕ ਸ਼ਾਨਦਾਰ ਪੋ੍ਰਗਰਾਮ ਆਪਣੇ ਘਰ ਵਿਖੇ ਕੀਤਾ ਗਿਆ ਅਤੇ ਸਭ ਨੂੰ ਆਪਣੇ ਘਰ ਆ ਕੇ ਖੁਸ਼ੀ ਵਧਾਉਣ ਲਈ ਧੰਨਵਾਦ ਕੀਤਾ।

Have something to say? Post your comment

 

More in Majha

ਗੁਰਦੁਆਰਾ ਭਾਈ ਝਾੜੂ ਜੀ ਪਿੰਡ ਸੁਰਸਿੰਘ ਵਿਖੇ ਦਸਤਾਰ ਦੁਮਾਲਾ, ਸੁੰਦਰ ਲਿਖਾਈ ਮੁਕਾਬਲੇ 21 ਮਈ ਨੂੰ

ਅਕਾਲੀ ਦਲ ਵਲੋਂ ਪਾਰਟੀ ਵਿਚੋਂ ਕੱਢੇ ਗਏ ਸੀਨੀਅਰ ਲੀਡਰ ਰਵੀਕਰਨ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ

ਪੱਤਰਕਾਰ ਚਾਨਣ ਸਿੰਘ ਸੰਧੂ ਦੇ ਪਿਤਾ ਦੇਸਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵਂਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਬਾਊ ਪਰਮਜੀਤ ਸ਼ਰਮਾ AAP ਵਿੱਚ ਹੋਏ ਸ਼ਾਮਿਲ

ਨਿੱਕੇ ਮੂਸੇਵਾਲੇ ਨੇ ਮਾਪਿਆਂ ਨਾਲ ਕੀਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ

AAP ਦੇ ਸੀਨੀਅਰ ਆਗੂ ਦਿਲਬਾਗ ਸਿੰਘ ਭੁੱਲਰ ਦੋਦੇ ਨੂੰ 40 ਪਿੰਡਾਂ ਦਾ ਜੋਨ ਪ੍ਰਧਾਨ ਦਾ ਦਿੱਤਾ ਅਹੁਦਾ

ਸੀਨੀਅਰ ਪੱਤਰਕਾਰ ਚਾਨਣ ਸਿੰਘ ਸੰਧੂ ਮਾੜੀਮੇਘਾ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲ

ਸਪੋਰਟਸ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਣ ਤੇ ਜੋਬਨਦੀਪ ਸਿੰਘ ਧੁੰਨ ਨੇ ਕੀਤਾ ਹਾਈਕਮਾਂਡ ਦਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ