Wednesday, December 17, 2025

Malwa

ਭਾਖੜਾ ਮੇਨ ਕੈਨਾਲ ਦੀ ਪਟਰੀ ਤੇ ਅਣ-ਅਧਿਕਾਰਤ ਵਾਹਨ ਚਲਾਉਣ ਤੇ ਨਹਿਰ ਵਿੱਚ ਤੈਰਨ ਤੇ ਪਾਬੰਦੀ :ਜ਼ਿਲ੍ਹਾ ਮੈਜਿਸਟਰੇਟ

February 02, 2024 03:54 PM
SehajTimes

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੀ ਭਾਖੜਾ ਮੇਨ ਕੈਨਾਲ ਦੀ ਪਟੜੀ ਤੇ ਕੋਈ ਵੀ ਅਣ-ਅਧਿਕਾਰਤ ਵਾਹਨ ਨਾ ਜਾਵੇ ਅਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਇਸ ਨਹਿਰ ਵਿੱਚ ਸਵੀਮਿੰਗ ਕੀਤੀ ਜਾਵੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜ਼ਿਲ੍ਹੇ ਅੰਦਰ ਪੈਂਦੀ ਭਾਖੜਾ ਮੇਨ ਲਾਇਨ ਕੈਨਾਲ ਉਪਰ ਰਿਪੇਅਰ ਲਈ ਬਣੀ ਪਟੜੀ ਉਪਰ ਲੋਕ ਗਾਹੇ ਬਗਾਹੇ ਆਪਣੇ ਵਾਹਨ ਸਮੇਤ ਚੜ੍ਹ ਜਾਂਦੇ ਹਨ ਅਤੇ ਕਈ ਵਾਰ ਇਸ ਨਹਿਰ ਵਿੱਚ ਤੈਰਦੇ ਵੀ ਪਾਏ ਗਏ ਹਨ। ਕਿਉਂਕਿ ਇਸ ਕੈਨਾਲ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ, ਇਸ ਲਈ ਅਜਿਹੇ  ਲੋਕਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਅਤੇ ਦੁਰਘਟਨਾ ਹੋਣ ਦਾ ਅੰਦੇਸ਼ਾ ਬਣਿਆਂ ਰਹਿੰਦਾ ਹੈ। ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਜਾਰੀ ਕੀਤੇ ਗਏ ਇਹ ਮਨਾਹੀਂ ਹੁਕਮ ਜ਼ਿਲ੍ਹੇ ਅੰਦਰ 01 ਅਪ੍ਰੈਲ, 2024 ਤੱਕ ਲਾਗੂ ਰਹਿਣਗੇ।

Have something to say? Post your comment