Saturday, May 11, 2024

Majha

ਪ੍ਰੇਰਨਾਦਾਇਕ ਨਿਰੰਕਾਰੀ ਸਾਦੇ ਵਿਆਹ 45 ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ

February 01, 2024 02:43 PM
Manpreet Singh khalra

ਭਿੱਖੀਵਿੰਡ : ਅੱਜ ਨਿਰੰਕਾਰੀ ਸਤਿਸੰਗ ਭਵਨ ਭਿੱਖੀਵਿੰਡ ਵਿਖੇ ਸਥਾਨਕ ਬ੍ਰਾਂਚ ਦੇ ਸੰਯੋਜਕ ਰਾਜੇਸ਼ ਕੁਮਾਰ ਭਿੱਖੀਵਿੰਡ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਅਤੇ ਨਿਰੰਕਾਰੀ ਰਾਜਪਿਤਾ ਦੀ ਪਵਿੱਤਰ ਹਜ਼ੂਰੀ ਵਿੱਚ 29 ਜਨਵਰੀ, ਸੋਮਵਾਰ ਨੂੰ ਨਾਗਪੁਰ ਦੇ ਮੀਹਾਨ ਨੇੜੇ 57ਵੇਂ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ 'ਤੇ ਆਯੋਜਿਤ ਸਮੂਹਿਕ ਵਿਆਹ ਸਮਾਗਮ ਵਿੱਚ 45 ਜੋੜਿਆਂ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋਏ।ਸਤਿਗੁਰੂ ਮਾਤਾ ਜੀ ਨੇ ਨਵੇਂ-ਵਿਆਹੇ ਜੋੜਿਆਂ ਨੂੰ ਸ਼ਰਧਾ ਨਾਲ ਪਰਿਵਾਰਕ ਜੀਵਨ ਬਤੀਤ ਕਰਨ ਦਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਰੰਕਾਰੀ ਰਸਮਾਂ ਅਨੁਸਾਰ ਸਾਦੇ ਵਿਆਹ ਨੂੰ ਅਪਣਾਉਣ ਲਈ ਵਧਾਈ ਦਿੱਤੀ ਅਤੇ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਸਮੂਹਿਕ ਵਿਆਹ ਪ੍ਰੋਗਰਾਮ ਵਿੱਚ ਮਿਸ਼ਨ ਦੇ ਨੁਮਾਇੰਦਿਆਂ ਵੱਲੋਂ ਹਰ ਜੋੜੇ ਨੂੰ ਰਵਾਇਤੀ ਜੈਮਾਲਾ ਦੇ ਨਾਲ-ਨਾਲ ਨਿਰੰਕਾਰੀ ਵਿਆਹ ਦਾ ਵਿਸ਼ੇਸ਼ ਪ੍ਰਤੀਕ ਸਾਂਝਾ ਹਾਰ ਵੀ ਪਾਇਆ ਗਿਆ। ਲਾਵਾਂ ਦੌਰਾਨ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਨੇ ਨਵੇਂ-ਵਿਆਹੇ ਜੋੜਿਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨੂੰ ਭਰਪੂਰ ਅਸ਼ੀਰਵਾਦ ਦਿੱਤਾ।

ਪ੍ਰੋਗਰਾਮ ਵਿੱਚ ਮੌਜੂਦ ਨਵੇਂ-ਵਿਆਹੇ ਜੋੜਿਆਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਵੀ ਫੁੱਲਾਂ ਦੀ ਵਰਖਾ ਕੀਤੀ। ਯਕੀਨਣ ਇਹ ਇੱਕ ਅਲੌਕਿਕ ਦ੍ਰਿਸ਼ ਸੀ।ਅੱਜ ਦੇ ਇਸ ਸ਼ੁਭ ਮੌਕੇ 'ਤੇ ਮਹਾਰਾਸ਼ਟਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 45 ਜੋੜਿਆਂ ਨੇ ਭਾਗ ਲਿਆ | ਜਿਨ੍ਹਾਂ 'ਚ ਮੁੱਖ ਤੌਰ 'ਤੇ ਮਹਾਰਾਸ਼ਟਰ ਦੇ ਨਾਗਪੁਰ, ਵਾਡਸਾ, ਮੁੰਬਈ, ਅਹਿਮਦਨਗਰ, ਛਤਰਪਤੀ ਸੰਭਾਜੀ ਨਗਰ, ਚਿਪਲੂਨ, ਧੂਲੇ, ਡੋਂਬੀਵਾਲੀ, ਜਾਲਨਾ, ਕੋਲਹਾਪੁਰ, ਨਾਸਿਕ, ਪਾਲਘਰ, ਸ਼ਪੂਨੇ,ਸੋਲਾਪੁਰ ਆਦਿ ਥਾਵਾਂ ਤੋਂ ਇਲਾਵਾ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਉੜੀਸਾ ਆਦਿ ਰਾਜਾਂ ਤੋਂ ਵੀ ਵਿਆਹ ਕਰਾਉਣ ਲਈ ਜੋੜੀਆਂ ਆਈਆਂ ਸਨ । ਸਮੂਹਿਕ ਵਿਆਹ ਤੋਂ ਬਾਅਦ ਸਮਾਗਮ ਵਾਲੀ ਥਾਂ 'ਤੇ ਸਾਰਿਆਂ ਲਈ ਭੋਜਨ ਦਾ ਯੋਗ ਪ੍ਰਬੰਧ ਕੀਤਾ ਗਿਆ ਸੀ।ਵਰਨਣਯੋਗ ਹੈ ਕਿ ਸਾਦੇ ਵਿਆਹਾਂ 'ਚ ਵੱਡੀ ਗਿਣਤੀ 'ਚ ਗਰੈਜੂਏਟ, ਪੋਸਟ ਗ੍ਰੈਜੂਏਟ ਅਤੇ ਉੱਚ ਪੜ੍ਹੇ-ਲਿਖੇ ਨੌਜਵਾਨਾਂ ਦੇ ਰੂਪ 'ਚ ਨਵੇਂ-ਵਿਆਹੇ ਜੋੜੇ ਨਜ਼ਰ ਆਏ | ਕੁਝ ਪਰਿਵਾਰ ਅਜਿਹੇ ਸਨ ਜੋ ਆਪਣੇ ਬੱਚਿਆਂ ਦਾ ਵਿਆਹ ਬੜੀ ਧੂਮਧਾਮ ਨਾਲ ਕਰ ਸਕਦੇ ਸਨ ਪਰ ਸਤਿਗੁਰੂ ਦੀ ਪਾਵਨ ਸਰਪ੍ਰਸਤੀ ਹੇਠ ਉਨ੍ਹਾਂ ਦੇ ਇਲਾਹੀ ਉਪਦੇਸ਼ਾਂ 'ਤੇ ਚਲਦਿਆਂ ਨਿਰੰਕਾਰੀ ਪ੍ਰਥਾ ਅਨੁਸਾਰ ਸਾਦੇ ਢੰਗ ਨਾਲ ਵਿਆਹ ਕਰਵਾ ਕੇ ਸਮਾਜ ਨੂੰ ਇਕ ਆਦਰਸ਼ ਮਿਸਾਲ ਪੇਸ਼ ਕੀਤੀ। ਬਿਨਾਂ ਸ਼ੱਕ, ਸਾਦੇ ਵਿਆਹਾਂ ਦਾ ਇਹ ਅਲੌਕਿਕ ਦ੍ਰਿਸ਼ ਜਾਤ-ਪਾਤ ਅਤੇ ਰੰਗ-ਭੇਦ ਦੀ ਭਿੰਨਤਾ ਨੂੰ ਮਿਟਾ ਕੇ ਏਕਤਾ ਦਾ ਸੁੰਦਰ ਸੰਦੇਸ਼ ਦੇ ਰਿਹਾ ਸੀ, ਜੋ ਕਿ ਨਿਰੰਕਾਰੀ ਮਿਸ਼ਨ ਦਾ ਸੰਦੇਸ਼ ਵੀ ਹੈ।

Have something to say? Post your comment

 

More in Majha

AAP ਦੇ ਸੀਨੀਅਰ ਆਗੂ ਦਿਲਬਾਗ ਸਿੰਘ ਭੁੱਲਰ ਦੋਦੇ ਨੂੰ 40 ਪਿੰਡਾਂ ਦਾ ਜੋਨ ਪ੍ਰਧਾਨ ਦਾ ਦਿੱਤਾ ਅਹੁਦਾ

ਸੀਨੀਅਰ ਪੱਤਰਕਾਰ ਚਾਨਣ ਸਿੰਘ ਸੰਧੂ ਮਾੜੀਮੇਘਾ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲ

ਸਪੋਰਟਸ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਣ ਤੇ ਜੋਬਨਦੀਪ ਸਿੰਘ ਧੁੰਨ ਨੇ ਕੀਤਾ ਹਾਈਕਮਾਂਡ ਦਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲ

ਸੱਤ ਰੋਜ਼ਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼

ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸ