Wednesday, September 17, 2025

Malwa

ਬ੍ਰਿਜ ਮੋਹਨ ਨੇ ਬਤੌਰ ਚੋਣ ਤਹਿਸੀਲਦਾਰ ਮਾਲੇਰਕੋਟਲਾ ਦਾ ਅਹੁਦਾ ਸੰਭਾਲਿਆ

January 31, 2024 07:35 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਸ੍ਰੀ ਬ੍ਰਿਜ ਮੋਹਨ ਨੇ ਬਤੌਰ ਚੋਣ ਤਹਿਸੀਲਦਾਰ ਮਾਲੇਰਕੋਟਲਾ ਵਜੋ ਅਹੁਦਾ ਸੰਭਾਲਿਆ । ਇਸ ਤੋਂ ਪਹਿਲਾ ਉਹ ਚੋਣ ਕਾਨੂਗੋ ਲੁਧਿਆਣਾ ,ਸ੍ਰੀ ਮੁਕਤਸਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਆਪਣੀਆ ਸੇਵਾਵਾਂ ਨਿਭਾ ਚੁੱਕੇ ਹਨ । ਇਸ ਮੌਕੇ ਸ੍ਰੀ ਮਨਪ੍ਰੀਤ ਸਿੰਘ, ਸਹਾਇਕ ਨੋਡਲ ਅਫ਼ਸਰ ਮੁਹੰਮਦ ਬਸ਼ੀਰ,ਸ੍ਰੀ ਸੰਜੇ, ਸਫੀਨਾ ,ਰਣਜੀਤ ਕੌਰ ,ਪਾਇਲ ਗਰਗ ਅਤੇ ਜੁਲਫਕਾਰ ਅਲੀ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਸਨ । ਸ੍ਰੀ ਬ੍ਰਿਜ ਮੋਹਨ ਨੇ ਗੈਰ ਰਸਮੀ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨਾਂ ਉਨ੍ਹਾਂ ਪ੍ਰਥਾਮਿਕਤਾ ਰਹੇਗੀ । ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਥੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਦਫਤਰੀ ਸਟਾਫ ਅਤੇ ਇੱਥੇ ਆਉਣ ਜਾਣ ਵਾਲੇ ਹਰੇਕ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਚੋਣ ਤਹਿਸੀਲਦਾਰ ਦਾ ਦਫਤਰ ਪਹੁੰਚਣ ਤੇ ਸਥਾਨਕ ਸਟਾਫ ਵਲੋਂ ਗੁਲਦਸਤਾ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ । ਉਨਾਂ ਵੱਲੋ ਸਟਾਫ਼ ਨਾਲ ਇਕ ਸੰਖੇਪ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ।

Have something to say? Post your comment