Thursday, May 02, 2024

Chandigarh

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਸੱਦਾ

January 31, 2024 01:20 PM
SehajTimes
ਚੰਡੀਗੜ੍ਹ : ਪੰਜਾਬ ਸਰਕਾਰ 3 ਫ਼ਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਪ੍ਰਵਾਸੀ ਭਾਰਤੀ ਮਿਲਣੀ ਕਰਵਾਈ ਜਾਵੇਗੀ। ਇਸ ਮਿਲਣੀ ‘ਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਦੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 3 ਫਰਵਰੀ ਨੂੰ ਹੋਣ ਜਾ ਰਹੀ ਮਿਲਣੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਵੇਗਾ। ਸ. ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿੰਨੀ ਗੋਆ ਵਿਖੇ ਹੋਣ ਇਸ ਐੱਨ.ਆਰ.ਆਈ. ਮਿਲਣੀ ਸਬੰਧੀ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲਣੀ ਸਬੰਧੀ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮਿਲਣੀ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਐੱਨ.ਆਰ.ਆਈ. ਮਿਲਣੀ ਵਿੱਚ ਜਿੱਥੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ, ਓਥੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੇ ਕੁਦਰਤੀ ਸੁਹੱਪਣ ਦੇ ਦਰਸ਼ਨ ਵੀ ਕਰਵਾਏ ਜਾਣਗੇ। ਸ. ਧਾਲੀਵਾਲ ਨੇ ਸੂਬੇ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ 3 ਫਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਪਹੁੰਚ ਕੇ ਪ੍ਰਵਾਸੀ ਭਾਰਤੀ ਮਿਲਣੀ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪ੍ਰਵਾਸੀ ਭਾਰਤੀਆਂ ਦੀ ਸੇਵਾ ਵਿੱਚ ਹਾਜ਼ਰ ਹੈ।

Have something to say? Post your comment

 

More in Chandigarh

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ SSPs ਨਾਲ ਮੀਟਿੰਗ

ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ

ਮਜ਼ਦੂਰ ਦਿਵਸ ਮੌਕੇ ਮੋਹਾਲੀ ਪ੍ਰਸ਼ਾਸਨ ਨੇ ਰਾਜ ਮਿਸਤਰੀਆਂ ਅਤੇ ਕਾਮਿਆਂ ਨੂੰ ਵੋਟ ਦੀ ਅਪੀਲ ਵਾਲੀਆਂ ਟੋਪੀਆਂ ਵੰਡੀਆਂ

ਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

ਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ

‘ਚੋਣਾਂ ਦਾ ਤਿਉਹਾਰ ਦੇਸ਼ ਦਾ ਮਾਣ’ ਵਿਸ਼ੇ ’ਤੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਚ ਸੈਮੀਨਾਰ ਆਯੋਜਿਤ 

ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਰੈਂਡਮਾਈਜੇਸ਼ਨ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਗਿਆ 

ਸੂਬੇ ਵਿੱਚ ਹੁਣ ਤੱਕ 100 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ, 95 ਫੀਸਦੀ ਫਸਲ ਖਰੀਦੀ : ਅਨੁਰਾਗ ਵਰਮਾ

QR Code ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਦੀ ਵੀ ਲੈ ਸਕਣਗੇ ਜਾਣਕਾਰੀ

ਜਵਾਹਰ ਨਵੋਦਿਆ ਵਿਦਿਆਲਾ ਪਿੰਡ ਰਕੋਲੀ ਵਿੱਚ ਮਿੱਟੀ ਪਰਖ ਸਬੰਧੀ ਚਲਾਈ ਗਈ ਮੁਹਿੰਮ