Tuesday, May 14, 2024

Chandigarh

ਐਸ ਸੀ ਈ ਆਰ ਟੀ ਵੱਲੋਂ 'ਸੁਰੱਖਿਅਤ ਕਾਰਜ ਸਥਾਨਾਂ ਦਾ ਸਸ਼ਕਤੀਕਰਨ' ਵਿਸ਼ੇ ਤੇ ਵਰਕਸ਼ਾਪ 

January 25, 2024 02:47 PM
SehajTimes
ਮੋਹਾਲੀ : ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਗਾਈਡੈਂਸ ਅਤੇ ਕਰੀਅਰ ਕਾਉਂਸਲਿੰਗ ਸੈੱਲ, ਐਸ ਸੀ ਈ ਆਰ ਟੀ ਪੰਜਾਬ ਵੱਲੋਂ 'ਬ੍ਰੇਕਥਰੂ ਟਰੱਸਟ' ਦੇ ਸਹਿਯੋਗ ਨਾਲ, ਐਸ ਸੀ ਈ ਆਰ ਟੀ ਅਤੇ ਡੀ  ਜੀ ਐਸ ਈ ਪੰਜਾਬ ਦਫ਼ਤਰ ਦੇ ਅਧਿਕਾਰੀਆਂ ਲਈ ਬੁੱਧਵਾਰ ਨੂੰ 'ਸੁਰੱਖਿਅਤ ਕਾਰਜ ਸਥਾਨਾਂ ਦਾ ਸਸ਼ਕਤੀਕਰਨ' ਵਿਸ਼ੇ ਤੇ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਿਖਲਾਈ ਸੈਸ਼ਨ ਦੌਰਾਨ ਕੰਮ ਵਾਲੀ ਥਾਂ 'ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ, ਅਤੇ ਨਿਵਾਰਣ) ਐਕਟ, 2013 ਦੀ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ ਗਈ। ਸੈਮੀਨਾਰ ਦਾ ਉਦਘਾਟਨ ਸ਼੍ਰੀ ਅਵਿਕੇਸ਼ ਗੁਪਤਾ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਅਤੇ ਡਾ. ਸ਼ਰੂਤੀ ਸ਼ੁਕਲਾ ਏ.ਡੀ. (ਗਾਈਡੈਂਸ ਅਤੇ ਕਰੀਅਰ ਕਾਉਂਸਲਿੰਗ ਸੈੱਲ, ਐਸ.ਸੀ.ਈ.ਆਰ.ਟੀ. ਪੰਜਾਬ) ਦੁਆਰਾ ਕੀਤਾ ਗਿਆ। ਡਾ.ਸ਼ਰੂਤੀ ਸ਼ੁਕਲਾ, ਪ੍ਰੋਗਰਾਮ ਕੋ-ਆਰਡੀਨੇਟਰ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਦਫਤਰਾਂ ਵਿੱਚ ਔਰਤਾਂ ਦੀ ਪਰੇਸ਼ਾਨੀ ਨਾਲ ਜੁੜੇ ਕਾਨੂੰਨੀ ਪਹਿਲੂਆਂ ਦੀ ਡੂੰਘੀ ਸਮਝ ਦੇ ਨਾਲ ਅਵਾਜ਼ ਉਠਾਉਣ ਦੀ ਸ਼ਕਤੀ ਪ੍ਰਦਾਨ ਕਰਨਾ ਸੀ।
ਇੰਟਰਐਕਟਿਵ ਸੈਸ਼ਨ ਦੇ ਦੌਰਾਨ, ਭਾਗੀਦਾਰਾਂ ਨੇ ਕਾਨੂੰਨ ਦੇ ਗੁੰਝਲਦਾਰ ਵੇਰਵਿਆਂ ਬਾਰੇ ਗੱਲਬਾਤ ਕੀਤੀ, ਇਸ ਦੀਆਂ ਪਰਿਭਾਸ਼ਾਵਾਂ, ਪ੍ਰਕਿਰਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਰਕਸ਼ਾਪ ਚ ਜਿਨਸੀ ਸ਼ੋਸ਼ਣ ਦੇ ਕੇਸਾਂ ਦੀਆਂ ਅਸਲ-ਜੀਵੰਤ ਉਦਾਹਰਣਾਂ ਨੂੰ ਸ਼ਾਮਲ ਕਰਕੇ ਸਿਧਾਂਤਕ ਵਿਚਾਰ-ਵਟਾਂਦਰੇ ਨਾਲ ਹਾਜ਼ਰੀਨ ਨੂੰ ਕਾਨੂੰਨ ਦੇ ਵਿਹਾਰਕ ਪ੍ਰਭਾਵਾਂ ਨੂੰ ਸਮਝਣ ਦੇ ਯੋਗ ਬਣਾਇਆ ਗਿਆ। ਵਰਕਸ਼ਾਪ ਵਿੱਚ ਖੁੱਲ੍ਹੇ ਵਿਚਾਰ-ਵਟਾਂਦਰੇ ਲਈ ਸਭ ਨੂੰ ਮੌਕਾ ਦਿੱਤਾ ਗਿਆ। ਭਾਗੀਦਾਰਾਂ ਨੂੰ ਜਿਨਸੀ ਉਤਪੀੜਨ ਦੇ ਚੁਣੌਤੀਪੂਰਨ ਵਿਸ਼ੇ ਨਾਲ ਸਬੰਧਤ ਆਪਣੇ ਦ੍ਰਿਸ਼ਟੀਕੋਣਾਂ, ਚਿੰਤਾਵਾਂ ਅਤੇ ਸਵਾਲਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਹਿਯੋਗੀ ਵਾਤਾਵਰਣ ਰਾਹੀਂ ਸਮੂਹਿਕ ਗਿਆਨ ਅਤੇ ਤਜ਼ਰਬਿਆਂ ਨੂੰ ਉਤਸ਼ਾਹਿਤ ਕੀਤਾ ਗਿਆ। ਵਰਕਸ਼ਾਪ ਦੀ ਫੈਸੀਲੀਟੇਟਰ ਸ਼੍ਰੀਮਤੀ ਵੀਨੂ ਕੱਕੜ ਨੇ ਸੈਸ਼ਨ ਵਿੱਚ ਲਿੰਗ ਅਧਿਕਾਰਾਂ, ਖਾਸ ਤੌਰ 'ਤੇ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੇ ਮੁੱਦਿਆਂ 'ਤੇ ਆਪਣੇ ਤਜ਼ਰਬੇ ਦਾ ਗਿਆਨ  ਸਾਂਝਾ ਕੀਤਾ। ਸੈਸ਼ਨ ਤੋਂ ਬਾਅਦ ਭਾਗੀਦਾਰ ਨਾ ਸਿਰਫ ਪ੍ਰੀਵੇਂਸ਼ਨ ਆਫ਼ ਸੈਕਸੁਅਲ ਹਰਾਸਮੈਂਟ (ਪੀ ਓ ਐਸ ਐਚ) ਐਕਟ ਦੇ ਕਾਨੂੰਨੀ ਪਹਿਲੂਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਏ ਬਲਕਿ ਉਨ੍ਹਾਂ ਨੇ ਸੁਰੱਖਿਅਤ, ਸਿਹਤਮੰਦ, ਬਰਾਬਰੀ ਵਾਲਾ ਮਾਹੌਲ ਪ੍ਰਦਾਨ ਕਰਨ ਅਤੇ ਜੀਵਨ ਦੇ ਹਰ ਖੇਤਰ ਵਿੱਚ ਔਰਤ ਦੇ ਸਸ਼ਕਤੀਕਰਨ ਦਾ ਪ੍ਰਣ ਲਿਆ।

Have something to say? Post your comment

 

More in Chandigarh

ਅੰਤਰਰਾਸ਼ਟਰੀ ਮਾਂ ਦਿਵਸ ਅਤੇ ਨਰਸ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਵਿਖੇ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ

ਸਿਬਿਨ ਸੀ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ  ਸੁਰਜੀਤ ਪਾਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਅਦਾਲਤੀ ਹੁਕਮਾਂ ਤੇ ਕੋਹਲੀ ਮਾਜਰਾ ਵਿਖੇ 14 ਮਈ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚੀ ਜਾਵੇਗੀ ਜ਼ਮੀਨ : ਐੱਸ ਡੀ ਐਮ 

ਐਸ.ਡੀ.ਐਮ. ਵੱਲ਼ੋਂ ਚੋਣ ਅਮਲ ਦੌਰਾਨ ਵੱਖ ਵੱਖ ਟੀਮਾਂ ਦੇ ਕੰਮਾਂ ਦੀ ਸਮੀਖਿਆ

ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਲਿਫ਼ਟ ਦੀ ਸੁਵਿਧਾ ਲੈਣ ਵਾਲੇ ਸ਼ਹਿਰੀਆਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣਗੇ ਪੋਸਟਰ

ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲਿਸ ਪਾਰਟੀ 'ਤੇ ਸ਼ੁਰੂ ਕੀਤੀ ਫਾਇਰਿੰਗ : ਐਸਐਸਪੀ ਮੋਹਾਲੀ ਸੰਦੀਪ ਗਰਗ

 ਵੋਟਰ ਰਜਿਸਟ੍ਰੇਸ਼ਨ ਵਿੱਚ ਮੋਹਾਲੀ ਜ਼ਿਲ੍ਹੇ ਚ ਡੇਰਾਬੱਸੀ ਸਭ ਤੋਂ ਅੱਗੇ