Tuesday, May 21, 2024

Malwa

ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪੋਲੋ ਗਰਾਊਂਡ ਵਿਖੇ ਦਾਖਲੇ ਲਈ ਰੂਟ ਪਲਾਨ ਜਾਰੀ

January 25, 2024 02:12 PM
SehajTimes
ਪਟਿਆਲਾ : ਗਣਤੰਤਰ ਦਿਵਸ ਦੇ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ, ਪਟਿਆਲਾ ਵਿਖੇ 26 ਜਨਵਰੀ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਸਮਾਰੋਹ ਵਾਲੇ ਸਥਾਨ ਵਿੱਚ ਦਾਖਲੇ ਲਈ ਪੁਲਿਸ ਵੱਲੋਂ ਵੱਖ-ਵੱਖ ਗੇਟਾਂ ਤੇ ਪਾਰਕਿੰਗ ਦਾ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਸੈਂਟਰਲ ਬਲਾਕ ਤੇ ਮੁੱਖ ਮੰਚ ਉਤੇ ਬੈਠਣ ਵਾਲੀਆਂ ਵਿਸ਼ੇਸ਼ ਸ਼ਖ਼ਸੀਅਤਾਂ ਲਈ ਦਾਖਲਾ ਗੇਟ ਨੰਬਰ 1 ਅਤੇ 2 ਤੋਂ ਹੋਵੇਗਾ। ਮੀਡੀਆ ਦਾ ਦਾਖਲਾ ਗੇਟ ਨੰਬਰ 3 ਤੋਂ ਹੋਵੇਗਾ, ਪੱਤਰਕਾਰ ਸਮਾਗਮ ਵਾਲੀ ਥਾਂ 'ਤੇ ਪੋਲੋ ਗਰਾਊਂਡ ਵਿਖੇ ਮੋਦੀ ਕਾਲਜ ਤੋਂ ਹੁੰਦੇ ਹੋਏ ਵਾਈ.ਪੀ.ਐਸ. ਚੌਂਕ ਤੋਂ ਹੋਕੇ ਗੇਟ ਨੰਬਰ 3 ਤੱਕ ਜਾਣਗੇ ਅਤੇ ਪਾਰਕਿੰਗ ਵੀ ਇਸੇ ਗੇਟ ਤੋਂ ਅੱਗੇ ਜਾ ਕੇ ਸਾਈ ਹੋਸਟਲ ਦੇ ਅੱਗੇ ਹੋਵੇਗੀ।
ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਨਮਾਨ ਲੈਣ ਵਾਲੀਆਂ ਸ਼ਖ਼ਸੀਅਤਾਂ ਅਤੇ ਲਾਭਪਾਤਰੀਆਂ ਦਾ ਦਾਖਲਾ ਗੇਟ ਨੰਬਰ 6 ਤੋਂ ਜਿਮਨੇਜੀਅਮ ਹਾਲ ਵਾਲੇ ਪਾਸੇ ਤੋਂ ਹੋਵੇਗਾ ਅਤੇ ਇਨ੍ਹਾਂ ਦੇ ਵਹੀਕਲਾਂ ਦੀ ਪਾਰਕਿੰਗ ਵੀ ਜਿਮਨੇਜੀਅਮ ਹਾਲ ਨੇੜੇ ਹੋਵੇਗੀ। ਇਸ ਤੋਂ ਬਿਨ੍ਹਾਂ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੇ ਹੋਰਨਾਂ ਸਮੇਤ ਆਮ ਦਰਸ਼ਕਾਂ ਦਾ ਦਾਖਲਾ ਲੋਅਰ ਮਾਲ ਰੋਡ 'ਤੇ ਗੇਟ ਨੰਬਰ 5 ਤੋਂ ਹੋਵੇਗਾ ਅਤੇ ਇਨ੍ਹਾਂ ਦੀ ਪਾਰਕਿੰਗ ਸਾਈਂ ਮਾਰਕੀਟ ਵਾਲੀ ਦੀਵਾਰ ਦੇ ਨਾਲ ਹੋਵੇਗੀ।

Have something to say? Post your comment

 

More in Malwa

ਡਾਕਟਰ ਅਤੇ ਮੈਡੀਕਲ ਸਟਾਫ ਮਰੀਜਾਂ ਲਈ ਰੱਬ ਦਾ ਦੂਜਾ ਰੂਪ, ਆਪਣੀ ਨੈਤਿਕ ਅਤੇ ਪੇਸੇਵਰ ਜਿੰਮੇਵਾਰੀ ਸਮਝਦੇ ਹੋਏ

ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ ਅਮਰਗੜ੍ਹ ਪੋਲਿੰਗ ਬੂਥਾਂ ਦਾ ਲਿਆ ਜਾਇਜਾ

ਸੁਨਾਮ ਚ, ਲੋਕ ਪੀਣ ਵਾਲੇ ਪਾਣੀ ਨੂੰ ਤਰਸੇ

ਪੋਲਿੰਗ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏ: ਜ਼ਿਲ੍ਹਾ ਚੋਣ ਅਫ਼ਸਰ 

ਚੋਣ ਅਮਲਾ ਪੂਰੀ ਜਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਪੁਆਏ ਵੋਟਾਂ : ਸ਼ੌਕਤ ਅਹਿਮਦ ਪਰੇ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਕੀਤੀ ਸਮਖਿਆ

ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ

ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਕੀਤੀ ਨਾਅਰੇਬਾਜ਼ੀ

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ