Wednesday, September 17, 2025

Malwa

ਸਰਕਾਰੀ ਕਾਲਜ ਲੜਕੀਆਂ ਵਿਖੇ ਪ੍ਰੋਬਲਮ ਸੋਲਵਿੰਗ ਐਂਡ ਆਈਡੀਏਸ਼ਨ ਵਿਸ਼ੇ ’ਤੇ ਵਰਕਸ਼ਾਪ

January 22, 2024 05:53 PM
SehajTimes

ਪਟਿਆਲਾ : ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਕਾਲਜ ਦੀ ਇੰਸਟੀਟਿਊਸ਼ਨਲ ਇਨੋਵੇਸ਼ਨ ਕਾਊਂਸਲ ਵੱਲੋਂ ਅਤੇ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਕਾਲਜ ਵਿਖੇ ਪ੍ਰੋਬਲਮ ਸੋਲਵਿੰਗ ਐਂਡ ਆਈਡੀਏਸ਼ਨ ਵਿਸ਼ੇ ਉੱਪਰ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਡਾ. ਰੂਪਸੀ ਪਾਹੂਜਾ, ਕੈਰੀਅਰ ਕਾਉਂਸਲਰ, ਡਿਸਟ੍ਰਿਕਟ ਬਿਊਰੋ ਆਫ਼  ਇਮਪਲੋਇਮੈਂਟ ਐਂਡ ਐਂਟਰਪ੍ਰਾਈਸਿਸ, ਪਟਿਆਲਾ ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਅਤੇ ਰਿਸੋਰਸ ਪਰਸਨ ਦੇ ਵਜੋਂ ਸ਼ਾਮਲ ਹੋਏ ਇਹ ਵਰਕਸ਼ਾਪ ਦੋ ਸੈਸ਼ਨਾਂ ਵਿੱਚ ਕਰਵਾਇਆ ਗਿਆ।
 ਆਪਣੀ ਜ਼ਿੰਦਗੀ ਦੀ ਤਜਰਬੇ ਇਸਤੇਮਾਲ ਕਰਦੇ ਹੋਏ ਬਹੁਤ ਹੀ ਵਧੀਆ ਅਤੇ ਵਿਸਥਾਰ ਪੂਰਵਕ ਤਰੀਕੇ ਨਾਲ ਮੁਸ਼ਕਲਾਂ ਨੂੰ ਹੱਲ ਕਰਨ ਦੇ ਤਰੀਕੇ ਉਹਨਾਂ ਨੇ ਵਿਦਿਆਰਥਣਾਂ ਨੂੰ ਦੱਸੇ ਉਹਨਾਂ ਨੇ ਦੱਸਿਆ ਕਿ ਮੁਸ਼ਕਲਾਂ ਮਨੁੱਖ ਨੂੰ ਇੱਕ ਮੌਕਾ ਦਿੰਦੀਆਂ ਹਨ ਖ਼ੁਦ ਨੂੰ ਹੋਰ ਨਿਖਾਰਨ ਦਾ ਜੀਵਨ ਵਿੱਚ ਸਕਾਰਾਤਮਿਕ ਸੋਚ ਰੱਖਣ ਨਾਲ ਹੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਦੂਜੇ ਇੰਟਰੈਕਟਿਵ ਸੈਸ਼ਨ ਵਿੱਚ ਉਹਨਾਂ ਨੇ ਵਿਦਿਆਰਥੀਆਂ ਨਾਲ ਸਵਾਲ ਜਵਾਬ ਕੀਤੇ।

 

Have something to say? Post your comment