Wednesday, September 17, 2025

Malwa

ਓਮੈਕਸ ਵੈਲਫੇਅਰ ਕਮੇਟੀ ਪਟਿਆਲਾ ਵਲੋਂ ਕੋਵਿਡ-19 ਟੀਕਾਕਰਨ (Covid-19 Vaccination) ਮੁਹਿੰਮ ਦੀ ਸ਼ੁਰੂਆਤ

April 15, 2021 09:32 PM
SehajTimes

ਪਟਿਆਲਾ : ਓਮੈਕਸ ਵੈਲਫੇਅਰ ਕਮੇਟੀ ਨੇ ਆਪਣੇ ਵਸਨੀਕਾਂ ਅਤੇ ਹੋਰ ਲੋੜੀਂਦੇ ਨਾਗਰਿਕਾਂ ਲਈ ਕੋਵਿਡ -19 ਟੀਕਾਕਰਣ ਅਭਿਆਨ ਚਲਾਇਆ । ਇਸ ਮੁਹਿੰਮ ਤਹਿਤ ਇਲਾਕਾ ਵਾਸੀਆਂ ਅਤੇ ਹੋਰਨਾਂ ਵਿਅਕਤੀਆਂ ਨੇ ਆਪਣੀ ਪਹਿਲੀ ਟੀਕਾਕਰਣ ਪ੍ਰਾਪਤ ਕੀਤਾ । ਇਸ ਟੀਕਾਕਰਣ ਮੁਹਿੰਮ ਵਿਚ ਬਜੂਰਗਾਂ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਾਇੰਟ ਸਕੱਤਰ ਦਿਵਾਂਸ਼ੂ ਗੋਈਲ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਟੀਕੇ ਦੀ ਸਰਵੋਤਮ ਕੁਸ਼ਲਤਾ ਲਈ ਸਰਕਾਰ ਦੁਆਰਾ ਨਿਰਧਾਰਤ ਸਮੇਂ ਅਨੁਸਾਰ ਇੱਕ ਹੋਰ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ। ਮੈਡੀਕਲ ਟੀਮ ਨੇ ਇਲਾਕ ਵਾਸੀਆਂ ਨੂੰ ਦਿਨ ਭਰ ਕੋਰੋਨਾ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਉਤੇ ਪ੍ਰਸ਼ੰਸਾ ਕੀਤੀ । ਸ਼੍ਰੀ ਗੋਇਲ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਸਮੁੱਚੇ ਸਮਾਜ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਨੂੰ ਕਰੋਨਾ ਮੁਕਤ ਕਰਨ ਦੇ ਯਤਨ ਕਰੇਗਾ ।

Have something to say? Post your comment