Wednesday, May 15, 2024

Malwa

ਪੰਜਾਬੀ ਯੂਨੀਵਰਸਿਟੀ ਨੇ ਡਿਜੀਲੌਕਰ ਉੱਤੇ ਅੰਕ ਬਿਉਰਾ ਕਾਰਡ  ਉਪਲਬਧ ਕਰਵਾਉਣ ਦੀ ਕੀਤੀ  ਸ਼ੁਰੂਆਤ

January 17, 2024 07:16 PM
SehajTimes
ਪਟਿਆਲਾ :  ਸਰਕਾਰੀ ਜਾਂ ਹੋਰ ਜ਼ਰੂਰੀ ਦਸਤਾਵੇਜ਼ਾਂ ਲਈ ਜਾਣੀ ਜਾਂਦੀ ਪ੍ਰਮਾਣਿਤ ਐਪੀਲਕੇਸ਼ਨ/ਪੋਰਟਲ ਡਿਜੀਲੌਕਰ ਉੱਤੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਅੰਕ ਬਿਉਰਾ ਕਾਰਡ ਵੀ ਉਪਲਬਧ ਹੋਣਗੇ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਡਿਜੀਲੌਕਰ ਉੱਤੇ ਡਿਗਰੀਆਂ ਦਾ ਡਾਟਾ ਪਹਿਲਾ ਤੋਂ ਹੀ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ ਸੀ।  ਯੂਨੀਵਰਸਿਟੀ ਦੇ ਤਕਰੀਬਨ 70,000 ਵਿਦਿਆਰਥੀਆਂ ਦੀਆਂ ਡਿਗਰੀਆਂ ਦਾ  ਡਾਟਾ ਡਿਜੀਲੌਕਰ ਉੱਤੇ ਅਪਲੋਡ ਕੀਤਾ ਜਾ ਚੁੱਕਿਆ  ਹੈ। ਇਸ ਕਾਰਜ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਸ਼੍ਰੀ ਮਤੀ ਵਿਭੂ ਸ਼ਰਮਾ, ਦਿਗਵੀਰ ਨਾਗਰਾ ਅਤੇ ਨਵੀਨ ਵੋਹਰਾ ਸ਼ਾਮਿਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ  ਪ੍ਰੀਖਿਆ ਸ਼ਾਖਾ ਦੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਵਿਭੂ ਸ਼ਰਮਾ ਅਤੇ ਦਿਗਵੀਰ ਨਾਗਰਾ ਨੇ ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਾਫ਼ੀ ਮਿਹਨਤ ਕੀਤੀ ਹੈ । ਉਨ੍ਹਾਂ ਦੱਸਿਆ ਕਿ ਐੱਮ.ਟੈੱਕ. ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਦੇ ਤੀਜੇ ਸਮੈਸਟਰ ਦੇ ਸਾਰੇ ਵਿਦਿਆਰਥੀਆਂ (ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਛੱਡ ਕੇ) ਦੇ ਅੰਕ ਬਿਉਰਾ ਕਾਰਡ  ਡਿਜੀਲੌਕਰ ਪੋਰਟਲ ਉੱਤੇ ਉਪਲਬਧ ਕਰਵਾ ਦਿੱਤੇ ਗਏ ਹਨ। ਵਿਭੂ ਸ਼ਰਮਾ ਨੇ ਦੱਸਿਆ ਕਿ ਡਿਜੀਲੌਕਰ ਪੋਰਟਲ ਤੇ ਖਾਤਾ ਖੋਲ੍ਹਣ ਲਈ ਆਧਾਰ ਕਾਰਡ ਨੰਬਰ ਹੋਣਾ ਜ਼ਰੂਰੀ ਹੈ।  ਇਸ ਦੇ ਆਧਾਰ ਉੱਤੇ ਵਿਦਿਆਰਥੀ ਨੂੰ ਏ.ਬੀ.ਸੀ. ਆਈ.ਡੀ. ਬਣਾਉਣਾ ਲਾਜ਼ਮੀ ਹੈ ਜਿਸ ਨਾਲ਼ ਉਨ੍ਹਾਂ ਦੇ ਸਾਰੇ ਅਕਾਦਮਿਕ ਰਿਕਾਰਡ ਨੂੰ ਜੋੜਿਆ ਜਾਂਦਾ ਹੈ। ਅੰਤਰ ਰਾਸ਼ਟਰੀ ਵਿਦਿਆਰਥੀਆਂ ਕੋਲ਼ ਆਧਾਰ ਕਾਰਡ ਨਹੀਂ ਹੁੰਦਾ। ਇਸ ਲਈ ਉਹ ਡਿਜੀਲੌਕਰ ਉੱਤੇ ਆਪਣਾ ਖਾਤਾ ਖੋਲ੍ਹਣ ਵਿਚ ਅਸਮਰਥ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਡਿਜੀਲੌਕਰ ਦੀ ਨੋਡਲ ਏਜੰਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਦਾ ਵੀ ਹੱਲ ਕੱਢ ਰਹੇ ਹਨ। 
 
ਵਰਨਣਯੋਗ ਹੈ ਕਿ ਡਿਜੀਲੌਕਰ ਉੱਤੇ ਉੱਪਲਬਧ ਕਿਸੇ ਵੀ ਦਸਤਾਵੇਜ਼ ਨਾਲ਼ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਹਨ। ਇਸ ਪੋਰਟਲ ਉੱਤੇ ਉਪਲਬਧ ਦਸਤਾਵੇਜ਼ ਸੁਰੱਖਿਅਤ ਅਤੇ ਆਸਾਨ ਪਹੁੰਚ ਵਿੱਚ ਹੋ ਜਾਂਦੇ ਹਨ। ਵਿਅਕਤੀ ਕਿਸੇ ਵੀ ਸਮੇਂ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ਉੱਤੇ ਫਿਰਦਿਆਂ ਆਪਣੇ ਮੋਬਾਈਲ ਫ਼ੋਨ ਉੱਪਰ ਡਿਜੀਲੌਕਰ ਐਪ ਰਾਹੀਂ ਕੁੱਝ ਸੈਕਿੰਡਾਂ ਵਿੱਚ ਆਪਣੇ ਦਸਤਾਵੇਜ਼ ਵੇਖ/ਵਰਤ ਸਕਦਾ ਹੈ। ਇਹ ਪੋਰਟਲ/ਐਪਲੀਕੇਸ਼ਨ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੋਣ ਕਾਰਨ ਇੱਥੇ ਉੱਪਲਬਧ ਦਸਤਾਵੇਜ਼ਾਂ ਨੂੰ ਵੀ ਪ੍ਰਮਾਣਿਤ ਮੰਨਿਆ ਜਾਂਦਾ ਹੈ। ਉਦਹਾਰਨ ਵਜੋਂ ਜੇ ਕਿਸੇ ਡਰਾਈਵਰ ਕੋਲ਼ ਮੌਕੇ ਉੱਤੇ ਲਾਇਸੰਸ ਜਾਂ ਵਾਹਨ ਰਜਿਸਟਰੇਸ਼ਨ ਸੰਬੰਧੀ ਦਸਤਾਵੇਜ਼ ਨਾ ਵੀ ਹੋਣ ਤਾਂ ਉਹ ਮੋਬਾਈਲ ਫ਼ੋਨ ਉੱਤੇ ਡਿਜੀਲੌਕਰ ਰਾਹੀਂ ਦਸਤਾਵੇਜ਼ ਵਿਖਾ ਕੇ ਚਲਾਣ ਤੋਂ ਬਚ ਸਕਦਾ ਹੈ। ਦਿਗਵੀਰ ਨਾਗਰਾ ਨੇ ਦੱਸਿਆ ਕਿ ਅੰਕ ਬਿਉਰਾ ਕਾਰਡਾਂ ਦੇ ਡਿਜੀਲੌਕਰ ਉੱਤੇ ਉਪਲਬਧ ਹੋਣ ਨਾਲ਼ ਵਿਦਿਆਰਥੀਆਂ ਨੂੰ ਬਹੁਤ ਸਾਰੇ ਲਾਭ ਹੋਣਗੇ। ਨਤੀਜੇ ਉਪਰੰਤ ਜਦ ਹੀ ਅੰਕ ਬਿਉਰਾ ਕਾਰਡ  ਡਿਜੀਲੌਕਰ ਉੱਤੇ ਅਪਲੋਡ ਕੀਤੇ ਜਾਣਗੇ ਤਾਂ ਵਿਦਿਆਰਥੀ ਤੁਰੰਤ ਉਸੇ ਦਿਨ ਆਪਣੇ ਅੰਕ ਬਿਉਰਾ ਕਾਰਡ  ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ। ਇਹ ਪ੍ਰਾਪਤੀ ਨਤੀਜਾ ਐਲਾਨੇ ਜਾਣ ਵਾਲੇ ਦਿਨ ਵੀ ਸੰਭਵ ਹੋ ਸਕੇਗੀ। ਆਨਲਾਈਨ ਪੋਰਟਲ ਦੇ ਕੋਆਰਡੀਨੇਟਰ ਦਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਡਿਜੀਲੌਕਰ ਉੱਤੇ ਆਪਣਾ ਖਾਤਾ ਖੋਲ੍ਹ ਕੇ ਏ.ਬੀ.ਸੀ. ਆਈ.ਡੀ. ਬਣਾ ਕੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਉੱਤੇ ਆਪਣੇ ਖਾਤੇ ਵਿਚ ਲੌਗਿਨ ਕਰ ਕੇ ਇਸ ਨੂੰ ਅਪਡੇਟ ਕਰਨ ਤਾਂ ਹੀ ਉਨ੍ਹਾਂ ਦੇ ਅੰਕ ਬਿਉਰਾ ਕਾਰਡ ਡਿਜੀਲੌਕਰ ਤੇ ਉਪਲਬਧ ਕਰਵਾਏ ਜਾ ਸਕਣਗੇ।  ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰੀਖਿਆ ਸ਼ਾਖਾ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸੌਖ ਅਤੇ ਸਹੂਲਤ ਨੂੰ ਵੇਖਦਿਆਂ ਤਕਨੀਕ ਦੀ ਵਰਤੋਂ ਨਾਲ਼ ਕੀਤੀਆਂ ਜਾ ਰਹੀਆਂ ਤਬਦੀਲੀਆਂ ਆਪਣੇ ਆਪ ਵਿੱਚ ਇੱਕ ਸਲਾਹੁਣਯੋਗ ਕਦਮ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਾਲੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਿਰਫ਼ ਕੈਂਪਸ ਵਿਚ ਚਲਾਏ ਜਾਂਦੇ ਕੋਰਸਾਂ ਵਿੱਚ ਪਹਿਲੇ ਸਮੈਸਟਰ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹੀ ਅੰਕ ਬਿਉਰਾ ਕਾਰਡ  ਹੁਣ ਤੋਂ ਸਿਰਫ਼ ਡਿਜੀਲੌਕਰ ਤੇ ਉਪਲਬਧ ਕਰਵਾਏ ਜਾਣਗੇ ਪਰ ਕੋਰਸ ਦੇ ਖ਼ਤਮ ਹੋਣ ਤੇ ਸਾਰੇ ਸਮੈਸਟਰਾਂ ਦੇ ਨਤੀਜਿਆਂ ਦਾ ਇੱਕ ਸੰਗਠਿਤ ਅੰਕ ਬਿਉਰਾ ਕਾਰਡ  ਛਾਪ ਕੇ ਦਿੱਤਾ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦ ਹੀ ਸਾਰੀਆਂ ਪ੍ਰੀਖਿਆਵਾਂ ਦੇ ਅੰਕ ਬਿਉਰਾ ਕਾਰਡ  ਅਤੇ ਪਿਛਲੇ ਸਾਲਾਂ ਦੇ ਜਿੱਥੋਂ ਤੱਕ ਸੰਭਵ ਹੋਵੇ ਉੱਥੋਂ ਤੱਕ ਦੇ ਅੰਕ ਬਿਉਰਾ ਕਾਰਡ  ਡਿਜੀਲੌਕਰ ਉੱਤੇ ਉਪਲਬਧ ਹੋਣਗੇ।

Have something to say? Post your comment

 

More in Malwa

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ

ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਕਰਨ ਦੀ ਸਿਫਾਰਿਸ਼

ਡਿਪਟੀ ਕਮਿਸ਼ਨਰ ਨੇ ਪੇਏਸੀਐਸ ਅਕੈਡਮੀ ਸਰਹਿੰਦ ਦਾ ਲਾਇਸੰਸ ਕੀਤਾ ਰੱਦ

ਸਰਬਜੀਤ ਸਿੰਘ ਕੋਹਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਬਣੇ

ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਉਮੀਦਵਾਰਾਂ ਦੇ ਚੋਣ ਖ਼ਰਚਿਆਂ ਤੇ ਹਰ ਸਰਗਰਮੀ ਉਪਰ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ : ਮੀਤੂ ਅਗਰਵਾਲ

Cvigil 'ਤੇ 66 ਸ਼ਿਕਾਇਤਾਂ ਮਿਲੀਆਂ ਪ੍ਰਸ਼ਾਸਨ ਨੇ ਸਮੇਂ ਸਿਰ ਕੀਤਾ ਨਿਪਟਾਰਾ : ਏ ਡੀ ਸੀ ਵਿਰਾਜ ਐਸ ਤਿੜਕੇ 

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪਟਿਆਲਾ ਵਾਸੀਆਂ ਨੂੰ ਮੈਰਾਥਨ 'ਚ ਹਿੱਸਾ ਲੈਣ ਦੀ ਅਪੀਲ