Wednesday, September 17, 2025

Malwa

ਪੰਜਾਬ ਦੇ ਮਾਪਿਆਂ ਤੇ ਪਾਏ ਪਰਚਿਆਂ ਨੂੰ ਵੀ ਰੱਦ ਕਰੇ ਪੰਜਾਬ ਸਰਕਾਰ:ਪੇਰੈਂਟਸ ਐਸੋਸੀਏਸ਼ਨ

April 15, 2021 12:38 PM
Bharat Bhushan Chawla

ਸੁਨਾਮ ਊਧਮ ਸਿੰਘ ਵਾਲਾ :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਸਾਖੀ ਦੇ ਦਿਹਾੜੇ ਮੌਕੇ ਆਪਣੀ ਕਾਂਗਰਸ ਸਰਕਾਰ ਦੇ ਰਾਜ ਭਾਗ ਵਿੱਚ ਕਿਸਾਨ-ਮਜ਼ਦੂਰ ਵਰਗ ਨਾਲ ਸੰਬੰਧਿਤ ਲਗਭਗ 149 ਪਰਚਿਆਂ ਨੂੰ ਰੱਦ ਲਈ ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਪਰਚੇ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਭਾਜਪਾ ਕਾਰਯਕਰਤਾਵਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਕੀਤਾ ਯਾਦ

ਇਸ ਮੌਕੇ ਪ੍ਰਾਈਵੇਟ ਪੇਰੈਂਟਸ-ਟੀਚਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਮੁੱਖ ਮੰਤਰੀ ਪੰਜਾਬ ਸਰਕਾਰ ਵਲੋਂ ਪਰਚਿਆਂ ਨੂੰ ਰੱਦ ਦੀ ਤਰਜ ਤੇ ਕੋਰੋਨਾ ਕਾਲ ਵਿੱਚ ਲੱਗੇ ਲਾਕਡਾਉਨ ਵਿੱਚ ਪ੍ਰਾਈਵੇਟ ਸਕੂਲਾਂ ਦੀ ਬੇਲੋੜੀਆ ਫੀਸਾਂ ਨੂੰ ਲੈ ਕੀਤੇ ਰੋਸ ਪ੍ਰਦਰਸ਼ਨ ਕਾਰਨ ਦਰਜ ਕੀਤੇ ਪਰਚਿਆਂ ਨੂੰ ਵੀ ਰੱਦ ਦੀ ਮੰਗ ਕੀਤੀ ਹੈ। ਐਡਵੋਕੇਟ ਨਮੋਲ ਨੇ ਕਿਹਾ ਕਿ ਲਾਕਡਾਉਨ ਦੌਰਾਨ ਪੰਜਾਬ ਦੇ ਬਹੁਤ ਸਾਰੇ ਜਿਲਿਆ ਵਿੱਚ ਮਾਪਿਆਂ ਵਲੋਂ ਆਪਣੇ ਬੱਚਿਆਂ ਦੇ ਭਵਿੱਖ ਅਤੇ ਸਕੂਲਾਂ ਵਲੋਂ ਕੋਰੋਨਾ ਕਾਲ ਵਿੱਚ ਬੰਦ ਪਏ ਕਮਰਿਆ ਤੇ ਖੜੀਆਂ ਬੱਸਾਂ ਦੇ ਇਮਾਰਤ ਫੰਡ ਫੀਸਾਂ ਦੇ ਨਾਮ ਤੇ ਮਾਪਿਆਂ ਦੀ ਲੁੱਟ ਦੇ ਵਿਰੋਧ ਵਿੱਚ ਪਟਿਆਲਾ ਤੋਂ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਰਿਸ਼ੂ ਗਿੱਲ ਦੋਨੋਂ ਪਤੀ-ਪਤਨੀ ਅਤੇ ਹੋਰ ਨਿਰਦੋਸ਼ ਮਾਪਿਆਂ ਉੱਪਰ ਲਾਕਡਾਉਨ ਦੀ ਉਲੰਘਣਾ ਕਰਨਾ ਦੇ ਨਾਲ ਹੋਰ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਹ ਪਰਚੇ ਪਟਿਆਲੇ ਤੋਂ ਇਲਾਵਾ ਹੋਰ ਬਹੁਤ  ਸਾਰੀਆ ਥਾਵਾਂ ਤੇ ਦਰਜ ਕੀਤੇ ਗਏ ਸਨ। ਪੰਜਾਬ ਦੇ ਨਿਰਦੋਸ਼ ਮਾਪੇ ਸਿਰਫ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਿਲਾਫ਼ ਆਪਣਾ ਗੁੱਸਾ ਕੱਢ ਰਹੇ ਸਨ ।ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਜਿਵੇਂ ਕਿਸਾਨ-ਮਜ਼ਦੂਰਾਂ ਦੇ ਪਰਚਿਆਂ ਨੂੰ ਰੱਦ ਕਰਨ ਦੀ ਪਹਿਲਕਦਮੀ ਕੀਤੀ ਹੈ,ਉਸੇ ਤਰਾਂ ਪੰਜਾਬ ਦੇ ਨਿਰਦੋਸ਼ ਮਾਪਿਆਂ ਦੇ ਪਰਚਿਆਂ ਨੂੰ ਵੀ ਰੱਦ ਕੀਤੇ ਜਾਵੇ ਤਾ ਕਿ ਮਾਪਿਆਂ ਦੇ ਮਨਾਂ ਵਿਚੋਂ ਸਹਿਮ ਦਾ ਮਾਹੌਲ ਖਤਮ ਹੋ ਸਕੇ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਵਿਚ 30 ਫੀਸਦੀ ਫੰਡ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਖਰਚੇ ਜਾਣਗੇ-ਕੈਪਟਨ ਅਮਰਿੰਦਰ ਸਿੰਘ

ਐਡਵੋਕੇਟ ਨਮੋਲ ਨੇ ਦੱਸਿਆ ਪਟਿਆਲਾ ਦੇ ਮਾਪਿਆਂ ਦੀ ਸਕੂਲਾਂ ਪ੍ਰਤੀ ਸਮੱਸਿਆਵਾਂ ਨੂੰ ਅਣਗੌਲਿਆਂ ਕੀਤੇ ਜਾਣ,ਸਕੂਲ ਮੈਨੇਜਮੈਂਟ ਵਲੋਂ ਮਾਪਿਆ ਨੂੰ ਮਾਨਸਿਕ ਤਨਾਅ ਦੇਣ ਅਤੇ ਸ਼ਿਕਾਇਤ ਦੇਣ ਤੇ ਵੀ ਸਿੱਖਿਆ ਵਿਭਾਗ ਵਲੋਂ ਚੁੱਪੀ ਧਾਰੀ ਬੈਠਣਾ ਤੇ ਕੋਈ ਲੋੜੀਂਦੀ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਮਿਤੀ 15 ਅਪ੍ਰੈਲ ਦਿਨ ਵੀਰਵਾਰ ਨੂੰ ਮਾਪਿਆਂ ਵਲੋਂ ਡੀ.ਸੀ ਪਟਿਆਲਾ ਦੇ ਦਫਤਰ ਅੱਗੇ ਮਰਨ ਵਰਤ ਰੱਖਿਆ ਜਾਵੇਗਾ ਤੇ ਪ੍ਰਾਈਵੇਟ ਪੇਰੈਂਟਸ ਟੀਚਰ ਐਸੋਸੀਏਸ਼ਨ ਪੰਜਾਬ ਵਲੋਂ ਪਟਿਆਲਾ ਪਹੁੰਚ ਕੇ ਇਸ ਮਰਨ ਵਰਤ ਦੀ ਪੂਰਨ ਹਮਾਇਤ ਕੀਤੀ ਜਾਵੇਗੀ ਤੇ ਜਿਨ੍ਹਾਂ ਤੱਕ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਦਿੱਤੀ ਸ਼ਿਕਾਇਤ ਉਪਰ ਲੋੜੀਂਦੀ ਕਾਰਵਾਈ ਨਹੀਂ ਹੁੰਦੀ,ਉਹਨਾਂ ਸਮਾਂ ਇਹ ਮਰਨ ਵਰਤ ਜਾਰੀ ਰਹੇਗਾ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ