Wednesday, September 17, 2025

Malwa

ਤੇਰਾ ਹੀ ਤੇਰਾ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਅਤੇ ਗਰਮ ਕਪੜੇ ਵੰਡੇ ਗਏ

December 29, 2023 11:53 AM
ਅਸ਼ਵਨੀ ਸੋਢੀ
ਮਾਲੇਰਕੋਟਲਾ : ਤੇਰਾ ਹੀ ਤੇਰਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਵਲੋਂ ਜ਼ਰੂਰਤਮੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਅਤੇ ਗਰਮ ਕਪੜੇ ਵੰਡੇ ਗਏ। ਇਸ ਮੋਕੇ ਸੁਸਾਇਟੀ ਦੇ ਚੇਅਰਮੈਨ ਅਤੇ ਕੌਂਸਲਰ ਮਹਿੰਦਰ ਸਿੰਘ ਪਰੂਥੀ ਅਤੇ ਪ੍ਰਧਾਨ ਅਜਮੇਰ ਸਿੰਘ ਮਠਾੜੂ ਨੇ ਕਿਹਾ ਕਿ ਸੁਸਾਇਟੀ ਵੱਲੋਂ ਲੋੜਵੰਦਾਂ ਲੋਕਾਂ ਦੀ ਮਦਦ ਲਈ 100 ਕੰਬਲ, ਇੱਕ ਸਲਾਈ ਮਸ਼ੀਨ ਅਤੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਹੀਂ ਲੋੜਵੰਦਾਂ ਦੀ ਪਹਿਚਾਨ ਕਰਨ ਲਈ ਸੁਸਾਇਟੀ ਵੱਲੋਂ ਪੰਜ ਮੈਂਬਰੀ ਸਿਲੈਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਸਹਾਇਤਾ ਸਹੀ ਲੋੜਵੰਦਾਂ ਕੋਲ ਪੁੱਜ ਸਕੇ। ਸ:ਪਰੂਥੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ, ਕਿ ਕਿਸੇ ਵੀ ਲੋੜਵੰਦਾਂ ਨੂੰ ਸੁਸਾਇਟੀ ਵੱਲੋਂ ਸਮਾਨ ਦੇਣ ਮੌਕੇ ਲੋੜਵੰਦ ਦੀ ਫੋਟੋ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਵੀ ਕਿਸੇ ਲੋੜਵੰਦਾਂ ਨੂੰ ਸਮਾਨ ਦੇਣ ਮੌਕੇ ਉਸਦੀ ਫੋਟੋ ਨਾ ਲਈ ਜਾਵੇ। ਇਸ ਮੌਕੇ ਸਰਪ੍ਰਸਤ ਆਰ.ਕੇ ਗੋਇਲ, ਸਰਪ੍ਰਸਤ ਸੁੱਖਪਾਲ ਗਰਗ, ਉਪ ਚੇਅਰਮੈਨ ਮਨਜੀਤ ਸਿੰਘ ਪੈਕਾ, ਉਪ ਪ੍ਰਧਾਨ ਤਰਸੇਮ ਲਾਲ ਗਰਗ, ਜਨਰਲ ਸਕੱਤਰ ਧਰਮਾਦੇਸ਼ ਸ਼ਰਮਾ, ਡਾ.ਨਿਰਲੇਪ ਸਿੰਘ, ਦਾਰਾ ਸਿੰਘ, ਮਹਿੰਦਰ ਸਿੰਘ ਧਾਲੀਵਾਲ, ਡਾਲੀ ਰਾਮ ਪੈਕਾ, ਕਮਲ ਗੁਪਤਾ, ਬਲਵਿੰਦਰ ਸਿੰਘ ਭਾਟੀਆ, ਕਮਲ ਮੋਦੀ, ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਆਦਿ ਸਮੇਤ ਸੁਸਾਇਟੀ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
 
 
 

Have something to say? Post your comment