Thursday, May 02, 2024

Malwa

ਜ਼ਿਲ੍ਹਾ ਬਰਨਾਲਾ (Barnala) ਦੀਆਂ ਮੰਡੀਆਂ ਚ ਕਣਕ ਦੀ ਖਰੀਦ ਸ਼ੁਰੂ

April 12, 2021 03:43 PM
SehajTimes

ਬਰਨਾਲਾ : ਕਿਸਾਨਾਂ ਵਲੋਂ ਆਪਣੀ ਜਿਣਸ ਟੋਕਨ ਸਿਸਟਮ ਰਾਹੀਂ ਜ਼ਿਲ੍ਹਾ ਬਰਨਾਲਾ ਦੀ ਮੰਡੀਆਂ ’ਚ ਲਿਆਂਦੀ ਜਾ ਰਹੀ ਹੈ । ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਿਛਲੇ ਸੀਜ਼ਨ ਦੀ ਤਰਜ਼ ’ਤੇ ਟੋਕਨ ਸਿਸਟਮ ਰਾਹੀਂ ਹੀ ਕਿਸਾਨਾਂ ਨੂੰ ਫ਼ਸਲ ਮੰਡੀਆਂ ਚ ਲਿਆਉਣ ਲਈ ਕਿਹਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਬਰਨਾਲਾ ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ 11 ਅਪ੍ਰੈਲ ਤੱਕ 418 ਮੀਟ੍ਰਿਕ ਟਨ ਕਣਕ ਮੰਡੀਆਂ ਚ ਪੁੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਕਣਕ ਦੀ ਖ਼ਰੀਦ ਵਾਸਤੇ 98 ਮੰਡੀਆਂ ਤੋਂ ਇਲਾਵਾ ਰਾਈਸ ਸ਼ੈਲਰਾਂ ’ਚ 62 ਆਰਜ਼ੀ ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ । ਮੰਡੀਆਂ ਵਿਚ ਬਿਜਲੀ, ਪਾਣੀ ਆਦਿ ਦੇ ਪ੍ਰਬੰਧਾਂ ਦੇ ਨਾਲ-ਨਾਲ 30 x 30 ਦੇ ਖਾਨੇ ਬਣਾ ਕੇ ਮਾਰਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਮਾਜਿਕ ਦੂਰੀ ਯਕੀਨੀ ਬਣਾਈ ਜਾ ਸਕੇ । ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣੇ ਯਕੀਨੀ ਬਣਾਉਣ । ਮੰਡੀਆਂ ਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੇ ਕੈਂਪਰ ਭਰ ਕੇ ਰੱਖੇ ਗਏ ਹਨ।

ਨਾਲ ਹੀ ਸਿਹਤ ਵਿਭਾਗ ਵਲੋਂ ਵੀ ਦਾਣਾ ਮੰਡੀ ਬਰਨਾਲਾ, ਮਾਰਕੀਟ ਕਮੇਟੀ ਤਪਾ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਵਿਖੇ ਕੋਰੋਨਾ ਵੈਕਸੀਨ ਦੀ ਜਾਣਕਾਰੀ ਸਬੰਧੀ ਕੈਂਪ ਲਗਾਏ ਗਏ। ਸਿਹਤ ਵਿਭਾਗ ਵੱਲੋਂ ਮੌਕੇ ’ਤੇ     ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੈਕਸੀਨ ਵੀ ਲਗਾਈ ਗਈ।

Have something to say? Post your comment

 

More in Malwa

ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ

ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ

ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ

ਕਿਸਾਨੀ ਸੰਘਰਸ਼ ਵਿੱਚ ਜ਼ਖਮੀ ਹੋਏ ਨੌਜਵਾਨ ਕਿਸਾਨ ਨੂੰ ਇੱਕ ਲੱਖ ਦੀ ਸਹਾਇਤਾ

ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨੇ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ

ITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਕਾਂਗਰਸ ਚ, ਮੁੜ ਵਾਪਸੀ ਕਰਕੇ ਮਨ ਨੂੰ ਸਕੂਨ ਮਿਲਿਆ : ਬੀਰ ਕਲਾਂ

ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਸਬ ਜ਼ੇਲ੍ਹ, ਮਲੇਰਕੋਟਲਾ ਅਤੇ ਉਪ ਮੰਡਲ ਕਚਿਹਰੀ ਦਾ ਲਿਆ ਜਾਇਜਾ

ਜ਼ਿਲ੍ਹੇ ਦੇ ਬੈਂਕ ਅਤੇ ਹੋਰ ਵਪਾਰਿਕ ਸੰਸਥਾਵਾਂ ਵੋਟਿੰਗ ਲਈ ਕਰ ਰਹੀਆਂ ਨੇ ਗਾਹਕਾਂ ਨੂੰ ਜਾਗਰੂਕ