Thursday, May 16, 2024

Malwa

ਦਿਹਾਤੀ ਮਹਿਲਾਵਾਂ ਦੇ 198 ਸਮੂਹਾਂ ਨੂੰ ਕਰਜ਼ਾ ਰਾਸ਼ੀ ਪੱਤਰ ਵੰਡੇ

December 18, 2023 02:38 PM
SehajTimes
ਪਟਿਆਲਾ : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਨਾਲ ਜੁੜੀਆਂ ਦਿਹਾਤੀ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਲਗਵਾਏ ਜ਼ਿਲ੍ਹਾ ਪੱਧਰੀ ਲੋਨ ਮੇਲੇ ਦੌਰਾਨ 198 ਸਵੈ ਸਹਾਇਤਾ ਸਮੂਹਾਂ ਨੂੰ 2 ਕਰੋੜ 97 ਲੱਖ ਰੁਪਏ ਦੇ ਕਰਜ਼ਿਆਂ ਦੇ ਪ੍ਰਵਾਨਗੀ ਪੱਤਰ ਵੰਡੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਦੀ ਅਗਵਾਈ ਹੇਠ ਆਜੀਵਿਕਾ ਮਿਸ਼ਨ ਵੱਲੋਂ ਬਹਾਵਲਪੁਰ ਪੈਲੇਸ ਵਿੱਚ ਕਰਵਾਏ ਗਏ ਲੋਨ ਮੇਲੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ–ਕਮ- ਸੀ.ਈ.ਓ. ਆਜੀਵਿਕਾ ਮਿਸ਼ਨ ਵਿਨੀਤ ਸ਼ਰਮਾ ਨੇ ਪ੍ਰਧਾਨਗੀ ਕੀਤੀ। 
ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ 5200 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ ‘ਚ ਪਹਿਲੇ ਸਥਾਨ ‘ਤੇ ਹੈ ਅਤੇ ਪਹਿਲਾਂ ਇਨ੍ਹਾਂ ‘ਚੋਂ 1500 ਸਮੂਹ 1-1 ਲੱਖ ਰੁਪਏ ਦਾ ਕਰਜਾ ਲੈਕੇ ਸਫ਼ਲਤਾ ਪੂਰਵਕ ਵਾਪਸ ਕਰਕੇ ਆਪਣੇ ਰੋਜ਼ਗਾਰ ਨੂੰ ਵਧਾ ਚੁੱਕੇ ਹਨ। 
ਇਸ ਲੋਨ ਮੇਲੇ ਮੌਕੇ ਸੀ.ਈ.ਓ. ਆਜੀਵਿਕਾ ਮਿਸ਼ਨ ਵਿਨੀਤ ਸ਼ਰਮਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਇਨ੍ਹਾਂ ਮਹਿਲਾਵਾਂ ਨੇ ਆਪਣੀ ਟ੍ਰੇਨਿੰਗ ‘ਚ ਵਿਭਿੰਨਤਾ ਲਿਆਕੇ ਜਿੱਥੇ ਆਪਣੀ ਸ਼ਕਤੀ ਪਹਿਚਾਣੀ ਹੈ, ਉਥੇ ਹੀ ਆਪਣੇ ਪਰਿਵਾਰਾਂ ਨੂੰ ਸੰਭਾਲਦੇ ਹੋਏ ਇਨ੍ਹਾਂ ਨੇ ਡਿਜ਼ੀਟਲ ਤੇ ਹੋਰ ਵੱਖ-ਵੱਖ ਪਲੈਟਫਾਰਮਾਂ ਦੇ ਸਵੈ ਰੋਜ਼ਗਾਰ ਨਾਲ ਜੁੜਕੇ ਆਪਣੀ ਆਮਦਨ ਵੀ ਵਧਾਈ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਭੈਣਾਂ ਆਪਣੇ ਘਰ ਨੂੰ ਸੰਭਾਲਣ ਦੇ ਨਾਲ ਨਾਲ ਖੇਤੀਬਾੜੀ ਦੀ ਵੀ ਪੂਰੀ ਸੰਭਾਲ ਕਰ ਰਹਿਆਂ ਹਨ।
ਐਲ.ਡੀ.ਐਮ. ਦਵਿੰਦਰ ਕੁਮਾਰ ਨੇ ਮੈਂਬਰਾਂ ਨੂੰ ਹੋਣ ਵਾਲੇ ਆਨਲਾਇਨ ਫ੍ਰਾਡ ਬਾਰੇ ਸੁਚੇਤ ਕਰਨ ਦੇ ਨਾਲ ਨਾਲ ਸ਼ੋਸ਼ਲ ਸਿਕਿਉਰੀਟੀ ਸਕੀਮਾਂ ਜਿਵੇਂ ਕਿ ਪੀ.ਐਮ.ਐਸ.ਬੀ.ਵਾਈ., ਪੀ.ਐਮ.ਜੇ.ਜੇ.ਬੀ.ਵਾਈ, ਏ.ਪੀ.ਵਾਈ ਆਦਿ ਬਾਰੇ ਜਾਣਕਾਰੀ ਦਿੱਤੀ। ਲੋਨ ਮੇਲੇ ਵਿੱਚ ਵੱਖ-ਵੱਖ ਬਲਾਕਾਂ ਤੋਂ ਆਜੀਵਿਕਾ ਮਿਸ਼ਨ ਨਾਲ ਜੁੜੇ ਤਕਰੀਬਨ 200 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਸਫ਼ਲਤਾ ਕਹਾਣੀ ਪੇਸ਼ ਕੀਤੀਆਂ।ਸਮੂਹਾਂ ਦੇ ਮੈਬਰਾਂ ਨੇ ਆਪਣੇ ਹੱਥੀ ਬਣਾਈਆਂ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ।
ਇਸ ਦੌਰਾਨ ਡੀ.ਪੀ.ਐਮ ਰੀਨਾ ਰਾਣੀ, ਡੀ.ਐਫ.ਐਮ. ਹਰਜੀੰਦਰ ਸਿੰਘ, ਬਲਾਕ ਐਮ.ਆਈ.ਐਮ. ਰਵਿੰਦਰ ਸਿੰਘ, ਬਲਾਕ ਬੀ.ਪੀ.ਐਮ ਵਰੁਨ ਪ੍ਰਾਸ਼ਰ, ਬੀ.ਪੀ.ਐਮ ਹਰਦੀਪ ਕੁਮਾਰ, ਬੀ.ਪੀ.ਐਮ. ਨਵਦੀਪ ਸਿੰਘ, ਬੀ.ਪੀ.ਐਮ. ਰੇਨੂ, ਆਜੀਵਿਕਾ ਮਿਸ਼ਨ ਸਮੇਤ ਕੌਆਪਰੇਟਿਵ ਬੈਂਕ ਦੇ ਡੀ.ਸੀ.ਓ. ਅਤੇ ਹੋਰ ਬੈਂਕਾਂ ਦੇ ਨੁਮਾਇੰਦੇ ਮੌਜੂਦ ਸਨ।

Have something to say? Post your comment

 

More in Malwa

ਪਹਿਲੀ ਚੋਣ ਰਿਹਰਸਲ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਚੋਣ ਅਮਲੇ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਖਤਿਆਰ ਕਰਦਿਆ ਕਾਰਨ ਦੱਸੋ ਨੋਟਿਸ ਜਾਰੀ

ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ

ਬਰਨਾਲਾ ਦੇ ਵਪਾਰੀਆਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਗੁੱਜਰਾਂ

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਅਣਉਚਿੱਤ : ਅਰਵਿੰਦ ਖੰਨਾ

ਸਰਕਾਰੀ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦਾ ਕੈਂਡਲ ਮਾਰਚ ਕੱਢਿਆ

ਨਾਮਜ਼ਦਗੀਆਂ ਦੇ ਭਰਨ ਦੇ ਅੰਤਿਮ ਦਿਨ ਪਟਿਆਲਾ ਹਲਕੇ 'ਚ 12 ਨਾਮਜ਼ਦਗੀ ਪੱਤਰ ਭਰੇ, ਕੁਲ 49 ਨਾਮਜ਼ਦਗੀਆਂ ਦਾਖਲ

ਨਾਮਜ਼ਦਗੀਆਂ ਦੇ  ਆਖਰੀ ਦਿਨ 09 ਉਮੀਦਵਾਰਾਂ ਨੇ ਭਰੇ ਕਾਗਜ

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ