Wednesday, September 17, 2025

Chandigarh

ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਸੋਨੂ ਸੂਦ (Sonu Sood) ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ ਕੀਤਾ

April 11, 2021 09:59 PM
SehajTimes

ਚੰਡੀਗੜ੍ਹ :  ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂ ਸੂਦ (Sonu Sood), ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ, ਨੇ ਆਪਣੇ ਮੋਢਿਆਂ ਉਤੇ ਨਵੀਂ ਜਿੰਮੇਵਾਰੀ ਚੁੱਕੀ ਹੈ। ਅੱਜ ਤੋਂ ਉਹ ਕੋਵਿਡ ਟੀਕਾਕਰਨ ਮੁਹਿੰਮ (Covid vaccination programme) ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ (Brand Ambassador of the Punjab Government) ਬਣ ਗਏ ਹਨ।

          ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੂ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਸੋਨੂ ਸੂਦ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।

           ਮੁੱਖ ਮੰਤਰੀ ਨੇ ਕਿਹਾ,”ਲੋਕਾਂ ਨੂੰ ਕੋਵਿਡ ਵੈਕਸੀਨ ਲੈਣ ਲਈ ਪ੍ਰੇਰਿਤ ਅਤੇ ਪ੍ਰਭਾਵਿਤ ਕਰਨ ਲਈ ਆਦਰਸ਼ਿਕ ਤੌਰ ਉਤੇ ਕੋਈ ਹੋਰ ਸ਼ਖਸੀਅਤ ਨਹੀਂ ਹੋ ਸਕਦੀ। ਪੰਜਾਬ ਵਿਚ ਵੈਕਸੀਨ ਪ੍ਰਤੀ ਲੋਕਾਂ ਦਰਮਿਆਨ ਬਹੁਤ ਹਿਚਕਚਾਹਟ ਹੈ। ਸੋਨੂ ਦੀ ਲੋਕਾਂ ਦਰਿਮਆਨ ਮਕਬੂਲੀਅਤ ਅਤੇ ਬੀਤੇ ਸਾਲ ਮਹਾਂਮਾਰੀ ਫੈਲਣ ਦੇ ਵੇਲੇ ਤੋਂ ਲੈ ਕੇ ਹਜਾਰਾਂ ਪਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿਚ ਮਦਦ ਕਰਕੇ ਪਾਏ ਗਏ ਮਿਸਾਲੀ ਯੋਗਦਾਨ ਸਦਕਾ ਉਹ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰਨਗੇ।“ 

          ਉਨ੍ਹਾਂ ਕਿਹਾ,”ਜਦੋਂ ਲੋਕ ਵੈਕਸੀਨ ਦੇ ਫਾਇਦੇ ਬਾਰੇ ਪੰਜਾਬ ਦੇ ਪੁੱਤਰ ਤੋਂ ਇਹ ਸੁਣਨਗੇ ਕਿ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਜ਼ਰੂਰੀ ਹੈ ਤਾਂ ਉਹ ਵਿਸ਼ਵਾਸ ਕਰਨਗੇ ਕਿਉਂਕਿ ਲੋਕ ਉਨ੍ਹਾਂ ਉਪਰ ਭਰੋਸਾ ਕਰਦੇ ਹਨ।“

          ਸੋਨੂ ਸੂਦ ਨੇ ਕਿਹਾ ਕਿ ਜੀਵਨ ਬਚਾਉਣ ਵਾਲੀ ਇਸ ਵੈਕਸੀਨ ਲਈ ਬਰਾਂਡ ਐਬੰਸਡਰ ਨਿਯੁਕਤ ਹੋਣ ਉਤੇ ਉਹ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ,”ਮੇਰੇ ਗ੍ਰਹਿ ਸੂਬੇ ਦੇ ਲੋਕਾਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਇਸ ਵਿਆਪਕ ਮੁਹਿੰਮ ਦਾ ਹਿੱਸਾ ਬਣਨ ਉਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ।“

          ਇਸ ਮੌਕੇ ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿਚ ਮੋਗਾ ਤੋਂ ਮੁੰਬਈ ਤੱਕ ਦੇ ਤਜਰਬਿਆਂ ਨੂੰ ਕਲਮਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ,”ਮੈਂ ਸੱਚਮੁੱਚ ਕਹਿੰਦਾ ਹਾਂ ਕਿ ਮੈਂ ਕੋਈ ਰੱਖਿਅਕ ਨਹੀਂ ਹਾਂ। ਮੈਂ ਇਕ ਸਧਾਰਨ ਇਨਸਾਨ ਹਾਂ ਜੋ ਪਰਮਾਤਮਾ ਦੀਆਂ ਵੱਡੀਆਂ ਯੋਜਨਾਵਾਂ ਵਿਚ ਆਪਣੀ ਤਰਫੋਂ ਨਿਗੂਣਾ ਜਿਹਾ ਯੋਗਦਾਨ ਪਾ ਰਿਹਾ ਹੈ। ਇਸ ਦੌਰਾਨ ਜੇਕਰ ਮੈਂ ਕਿਸੇ ਵੀ ਢੰਗ ਨਾਲ ਕਿਸੇ ਇਨਸਾਨ ਦੇ ਜੀਵਨ ਨੂੰ ਬਿਹਤਰ ਬਣਾ ਸਕਿਆ ਤਾਂ ਇਸ ਲਈ ਮੈਂ ਇਹੀ ਕਹਿ ਸਕਦਾਂ ਹਾਂ ਕਿ ਮੇਰੇ ਉਤੇ ਅਕਾਲ ਪੁਰਖ ਦੀ ਮਿਹਰ ਹੈ ਜੋ ਮੈਨੂੰ ਆਪਣੀ ਡਿਊਟੀ ਨਿਭਾਉਣ ਵਿਚ ਮੇਰਾ ਮਾਰਗ ਦਰਸ਼ਨ ਕਰ ਰਹੇ ਹਨ।“

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ