Saturday, December 13, 2025

Chandigarh

ਜਿਲਾ ਰੈਡ ਕਰਾਸ ਸ਼ਾਖਾ ਵੱਲੋਂ ਸਕੂਲਾਂ/ਕਾਲਜਾਂ,ਕੰਡਕਟਰ ਅਤੇ ਕਮਰਸ਼ੀਅਲ ਡਰਾਈਵਰ,ਸਨੱਅਤੀ ਕਾਮਿਆ ਨੂੰ ਦਿੱਤੀ ਜਾਂਦੀ ਹੈ ਫਸਟ ਏਡ ਟਰੇਨਿੰਗ

April 09, 2021 05:59 PM
SehajTimes
ਐਸ.ਏ.ਐਸ. ਨਗਰ : ਜਿਲਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਕੂਲਾਂ/ਕਾਲਜਾਂ,ਕੰਡਕਟਰ ਅਤੇ ਕਮਰਸੀਅਲ ਡਰਾਈਵਰ,ਸਨੱਅਤੀ ਕਾਮਿਆ ਨੂੰ ਫਸਟ ਏਡ ਟਰੇਨਿੰਗ ਲਗਾਤਾਰ ਦਿੱਤੀ ਜਾ ਰਹੀ ਹੈ। ਜਿਸ ਦੀ ਫੀਸ ਨਿਸਚਿਤ ਕੀਤੀ ਹੋਈ ਹੈ ਫਸਟ ਏਡ ਟ੍ਰੇਨਿੰਗ ਦੀ 1180/-ਰੁ ਪ੍ਰਤੀ ਸਿਖਿਆਰਥੀ ਫੀਸ ਹੈ, ਜਿਸ ਨਾਲ ਕਿ ਫਸਟ ਏਡ ਟ੍ਰੇਨਿੰਗ ਦਾ ਸਰਟੀਫੀਕੇਟ ਵੀ ਦਿੱਤਾ ਜਾਂਦਾ ਹੈ, ਜੋ ਕਿ ਨੈਸ਼ਨਲ ਹੈਡ ਕੁਆਰਟਰ, ਸੇਟ ਜਾਂਨ ਅੰਬੂਲੈਂਸ, ਨਵੀ ਦਿੱਲੀ ਤੋਂ ਮਨਜੂਰ ਸ਼ੁਦਾ ਹੈ, ਜਿਸ ਦੀ 3 ਸਾਲ ਦੀ ਮੀਆਦ ਹੁੰਦੀ ਹੈ। ਇਹ ਟ੍ਰੇਨਿੰਗ 25 ਸਿਖਿਆਰਥੀ ਨੂੰ ਹਰ ਹਫਤੇ 10 ਤੋਂ 12 ਵਜੇ ਤੀਕ ਇਸ ਦਫਤਰ ਦੇ ਕਮਰਾ ਨੰ: 402,ਤੀਜੀ ਮੰਜਲ ਵਿਖੇ ਦਿੱਤੀ ਜਾਦੀ ਹੈ।ਜਿਲੇ ਤੋ ਬਾਹਰ ਜਾ ਕੇ ਵੀ ਸ੍ਰੀ ਸੁਖਵੰਤ ਸਿੰਘ ਜਿਲਾ ਟਰੇਨਿੰਗ ਸੁਪਰਵਾਈਜਰ ਵੱਲੋ ਫੈਕਟਰੀਆਂ ਦੇ ਵਰਕਰਾ ਨੂੰ ਫਸਟ-ਏਡ ਦੀ ਟ੍ਰੇਨਿੰਗ ਦਿੱਤੀ ਜਾਦੀ ਹੈ ਜਿਸ ਵਿੱਚ ਉਨ੍ਹਾਂ ਵੱਲੋ ਕਿਸੇ ਵਿਅਕਤੀ ਨੇ ਅਚਾਨਕ ਜਹਿਰ ਖਾ ਲੈਣਾ, ਸੱਪ ਦੇ ਕੱਟ ਲੈਣਾ, ਮਿਰਗੀ ਦਾ ਦੋਰਾ ਪੈ ਜਾਣਾ ਜਾ ਫਿਰ ਦਿਲ ਦਾ ਦੋਰਾ ਪੈ ਜਾਣ ਤੇ ਜਾ ਅਚਾਨਕ ਚੱਕਰ ਆਣਾ, ਬੇਹੋਸੀ ਹੋਣਾ,ਗਰਮੀ ਕਾਰਨ ਨੱਕ ਵਿਚੋ ਖੂਨ ਆਉਣਾ,ਬਨੋਟੀ ਸਾਹ ਦੇਣਾ,ਚੋਟਲਗਜਾਣਾ,ਹੱਡੀ ਟੁੱਟ ਜਾਣਾ ਜਾ ਫਿਰ ਫੈਕਟਰੀ ਤੋਂ ਘਰ ਜਾਣ ਲੱਗੇ ਅਚਾਨਕ ਸੜਕ ਹਾਦਸਿਆ ਦਾ ਸਿਕਾਰ ਹੋਣ ਦੀ ਸੂਰਤ ਵਿੱਚ ਹਸਪਤਾਲ ਪਹੁੰਚਾਣ ਤੋਂ ਪਹਿਲਾਂ ਉਸ ਮਰੀਜ ਦੇ ਦਰਦ ਨੂੰ ਘੱਟ ਕਰਨ ਲਈ ਮੁੱਢਲੀ ਸਹਾਇਤਾ ਦੀ ਵਰਤੋਂ ਕਰ ਸਕਣ।ਮੁੱਢਲੀ ਸਹਾਇਤਾ ਦੇਣ ਨਾਲ ਬਹੁਤ ਕੀਮਤੀ ਜਾਨਾਂਬਚਾਈਆਂ ਜਾ ਸਕਦੀਆਂਹਨ।ਫੈਕਟਰੀ ਵਰਕਰਾਂ ਨੂੰ ਫਸਟ ਏਡ ਟਰੇਨਿੰਗ ਅਤਿ ਜਰੂਰੀ ਕਿਉਕਿ ਕੋਈ ਵੀ ਹਾਦਸਾ ਕਦੀ ਵੀ ਵਾਪਰ ਸਕਦਾ ਹੈ।ਜਿਵੇ ਕਿ ਜੇਕਰ ਕੋਈ ਫੈਕਟਰੀ ਵਰਕਰ ਆਪਣੇ ਕੰਮ ਤੋ ਘਰ ਜਾਦੇ ਸਮੇਂ ਖੁਦ ਹਾਦਸੇ ਦਾ ਸਿਕਾਰ ਹੋ ਜਾਵੇ ਜਾ ਉਸ ਸਮੇਂ ਸੜਕ ਤੇ ਕੋਈ ਹਾਦਸਾਵਾਪਰ ਜਾਂਦਾ ਹੈ ਤਾਂ ਤੁਰੰਤ ਮੁਢਲੀ ਸਹਾਇਤਾ ਦੀ ਲੋੜ ਪੈਦੀ ਹੈ ਜਿਵੇ ਕਿ ਕਈ ਵਾਰ ਅੱਗ ਲਗਣ ਦੀਆਂ ਘਟਨਾਂਵਾ ਵੀ ਵਾਪਰ ਜਾਦੀਆਂ ਹਨ ਉਸ ਸੂਰਤ ਵਿੱਚ ਅਜਿਹੀ ਟਰੇਨਿੰਗ ਦਾ ਬਹੁਤ ਫਾਇਦਾ ਪੁੰਹਚਦਾ ਹੈ ਕਈ ਜਾਂਨਾਬਚਾਇਆ ਜਾ ਸਕਦੀਆ ਹਨ।
  ਇਸ ਤੋ ਇਲਾਵਾ ਸ੍ਰੀ ਕਮਲੇਸ ਕੁਮਾਰ ਕੋਸ਼ਲ ਸਕੱਤਰ ਜਿਲਾ ਰੈਡ ਕਰਾਸ ਵੱਲੋ ਟ੍ਰੇਨਿੰਗ ਦੋਰਾਨ ਸਿਖਿਆਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ, ਖੂਨਦਾਨ ਕਰਨ ਅਤੇ ਵੱਧ ਤੋ ਵੱਧ ਦਰੱਖਤ ਲਗਾਉਣ ਬਾਰੇ ਜਾਗੂਰਤ ਕੀਤਾ ਜਾਂਦਾ ਹੈ ਅਤੇ ਕੋਵਿਡ-19 ਤੋ ਬਚਾੳ ਬਾਰੇ ਵੀ ਜਗਰੂਕ ਕੀਤਾ ਜਾਂਦਾ ਹੈ।ਟਰੇਨਿੰਗ ਦੋਰਾਨ ਕੋਵਿਡ ਦੇ ਮਾਪਢੰਡਾ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਜਿਲਾ ਰੈਡ ਕਰਾਸ,ਜਿਲਾ ਪ੍ਰਬੰਧਕੀ ਬਿਲੰਡਿਗ,ਸੈਕਟਰ 76,ਮੋਹਾਲੀ ਵਿਖੇ ਸਥਿਤ ਹੈ ਜਿਥੇ ਕਿ ਟ੍ਰੇਨਿੰਗ ਦੇਣ ਦਾ ਸੁਚੱਜਾ ਇੰਤਜਾਮ ਹੈ,ਫਸਟ ਏਡ ਦੀ ਟ੍ਰੇਨਿੰਗ ਨੈਸਨਲ ਹੈਡ ਕੁਆਰਟਰ,ਨਵੀ ਦਿੱਲੀ ਤੋ ਮੰਨਜੂਰ ਸੂਦਾ ਸਿਲਬੇਸ ਅਨੁਸਾਰ ਟੇ੍ਰਡ ਲੈਕਚਰਾਰ ਵਲੋ Practical & Theoretical ਵਧੀਆ ਢੰਗ ਨਾਲ ਕਰਵਾਈ ਜਾਦੀ ਹੈ।

Have something to say? Post your comment

 

More in Chandigarh

ਪੰਜਾਬ ਵਿੱਚ ਚੋਣਾਂ ਵਾਲਾ ਦਿਨ (14 ਦਸੰਬਰ) "ਡਰਾਈ ਡੇ" ਵਜੋਂ ਘੋਸ਼ਿਤ

'ਯੁੱਧ ਨਸ਼ਿਆਂ ਵਿਰੁੱਧ’ ਦੇ 284ਵੇਂ ਦਿਨ ਪੰਜਾਬ ਪੁਲਿਸ ਵੱਲੋਂ 4 ਕਿਲੋ ਆਈਸੀਈ ਅਤੇ 1.7 ਕਿਲੋ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ

ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਦੱਖਣੀ ਕੋਰੀਆ ਵਿੱਚ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਆਪਰੇਸ਼ਨ ਸੀਲ-23: ਪੰਜਾਬ ਵਿੱਚ ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਪੈਣੀ ਨਜ਼ਰ ਰੱਖਣ ਲਈ 65 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ; 3 ਗ੍ਰਿਫ਼ਤਾਰ

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ

'ਯੁੱਧ ਨਸ਼ਿਆਂ ਵਿਰੁੱਧ': 282ਵੇਂ ਦਿਨ, ਪੰਜਾਬ ਪੁਲਿਸ ਨੇ 6.7 ਕਿਲੋ ਹੈਰੋਇਨ ਸਮੇਤ 89 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ

ਆਈ.ਐਨ.ਐਸ. ਕੋਚੀ ਮਾਡਲ ਦੇ ਉਦਘਾਟਨ ਨਾਲ ਐਮ.ਆਰ.ਐਸ.ਏ.ਐਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਹੋਇਆ ਮੁਕੰਮਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ