Friday, November 07, 2025

Chandigarh

ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨਿਬੇੜਨ ਲਈ ਪੈਨਸ਼ਨ ਅਦਾਲਤ 22 ਨੂੰ

November 20, 2023 05:04 PM
SehajTimes

ਐਸ.ਏ.ਐਸ.ਨਗਰ :- ਸੀ.ਐਮ.ਐਫ.ਓ. ਸ੍ਰੀ ਇੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰਾਂ ਦੀ ਸ਼ਿਕਾਇਤਾਂ ਦੇ ਨਿਬੇੜੇ ਲਈ ਇੰਡੀਅਨ ਆਡਿਟ ਅਤੇ ਅਕਾਊਂਟ ਡਿਪਾਰਟਮੈਂਟ ਵੱਲੋਂ 22 ਨਵੰਬਰ ਨੂੰ ਆਡਿਟ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ ਏ ਐਸ ਨਗਰ ਦੇ ਮੀਟਿੰਗ ਹਾਲ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਹੈ। ਸੀ.ਐਮ.ਐਫ.ਓ. ਨੇ ਅੱਗੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹੋਣਗੇ। ਉਨ੍ਹਾਂ ਪੈਨਸ਼ਨਧਾਰਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 22 ਨਵੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣ ਵਾਲੀ ਇਸ ਪੈਨਸ਼ਨ ਅਦਾਲਤ ਵਿੱਚ ਆਪਣੇ ਜਾਂ ਪਰਿਵਾਰਕ ਪੈਨਸ਼ਨ ਦੇ ਮਾਮਲੇ ਲਿਆ ਸਕਦੇ ਹਨ। ਸੀ.ਐਮ.ਐਫ.ਓ. ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਪੈਨਸ਼ਨ ਅਦਾਲਤ ਵਿੱਚ ਆਉਣ ਵਾਲੇ ਕਿਸੇ ਵੀ ਪੈਨਸ਼ਨਰ ਨੂੰ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਸਥਾਈ ਤੇ ਢੁੱਕਵਾਂ ਹੱਲ ਯਕੀਨੀ ਬਣਾਉਂਦਿਆਂ ਪੈਨਸ਼ਨ ਅਦਾਲਤ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

Have something to say? Post your comment

 

More in Chandigarh

ਪਿੜ੍ਹਾਈ ਸਾਲ 2025-26 ਦੌਰਾਨ ਖੰਡ ਮਿੱਲਾਂ ਅਧੀਨ ਗੰਨੇ ਦੇ ਵਿਕਾਸ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਕੇਨ ਕਮਿਸ਼ਨਰ ਪੰਜਾਬ ਨੇ ਕੀਤੀ ਮੀਟਿੰਗ

ਪੰਜਾਬ ਸਰਕਾਰ ਵੱਲੋਂ ਵਿਸ਼ਵ ਚੈਂਪੀਅਨ ਕ੍ਰਿਕਟ ਖਿਡਾਰਨਾਂ ਅਮਨਜੋਤ ਕੌਰ ਤੇ ਹਰਲੀਨ ਦਿਓਲ ਦਾ ਮੋਹਾਲੀ ਪੁੱਜਣ ਉੱਤੇ ਸ਼ਾਹਾਨਾ ਸਵਾਗਤ

ਦਿਵਿਆਂਗਜਨਾਂ ਦੀ ਸਹਾਇਤਾ ਵੱਲ ਪੰਜਾਬ ਸਰਕਾਰ ਦਾ ਮਜ਼ਬੂਤ ਕਦਮ: ਹੁਣ ਤੱਕ 287.95 ਕਰੋੜ ਰੁਪਏ ਜਾਰੀ: ਡਾ.ਬਲਜੀਤ ਕੌਰ

ਹਰਭਜਨ ਸਿੰਘ ਈ.ਟੀ.ਓ. ਥਿਰਵੂਨੰਤਮਪੂਰਮ ਦੇ ਗੁਰੂ ਘਰ ਵਿਖੇ ਹੋਏ ਨਤਮਸਤਕ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਮਰਹੂਮ ਬੂਟਾ ਸਿੰਘ ਮਾਮਲੇ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਕੀਲ ਰਾਹੀਂ ਜ਼ਿਮਨੀ ਚੋਣ ਤੱਕ ਪੇਸ਼ੀ ਤੋਂ ਛੋਟ ਦੀ ਮੰਗ

ਝੋਨਾ ਖ਼ਰੀਦ ਸੀਜ਼ਨ-2025 ਹੁਣ ਤੱਕ 10 ਲੱਖ ਤੋਂ ਵੱਧ ਕਿਸਾਨਾਂ ਨੂੰ ਐਮ.ਐਸ.ਪੀ. ਦਾ ਮਿਲਿਆ ਲਾਭ

ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ

ਮੋਹਾਲੀ ਪੁਲਿਸ ਵੱਲੋਂ ਅਗਵਾ ਹੋਏ ਪੱਤਰਕਾਰ ਨੂੰ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਛੁਡਵਾ ਕੇ 01 ਦੋਸ਼ੀ  ਗ੍ਰਿਫ਼ਤਾਰ

ਗੁਲਾਟੀ ਟਰੈਵਲਜ਼ ਫਰਮ ਦਾ ਲਾਇਸੰਸ ਤਿੰਨ ਮਹੀਨੇ ਲਈ ਮੁਅੱਤਲ