Monday, May 20, 2024

Malwa

ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜਵੰਦਾਂ ਲਈ ਸਾਰੇ ਸ਼ਹਿਰਾਂ 'ਚ ਬਣਾਏ ਰੈਣ ਬਸੇਰੇ-ਸਾਕਸ਼ੀ ਸਾਹਨੀ

November 17, 2023 05:32 PM
SehajTimes
ਪਟਿਆਲਾ :- ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਅੰਦਰ ਲੋੜਵੰਦਾਂ ਲਈ ਰੈਣ ਬਸੇਰੇ ਬਣਾਏ ਹਨ, ਜਿੱਥੇ ਠੰਢ ਦੇ ਸ਼ੁਰੂ ਹੋਏ ਇਸ ਮੌਸਮ ਵਿੱਚ ਸੜਕਾਂ ਕਿਨਾਰੇ ਰਾਤਾਂ ਗੁਜ਼ਾਰਨ ਵਾਲੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਰਾਤ ਸਮੇਂ ਸੌਣ ਲਈ ਬਿਸਤਰਾ ਤੇ ਸਿਰ 'ਤੇ ਛੱਤ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਸਮੇਤ ਨਗਰ ਕੌਂਸਲ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ, ਸਨੌਰ, ਘੱਗਾ, ਭਾਦਸੋਂ, ਘਨੌਰ ਤੇ ਦੇਵੀਗੜ੍ਹ ਵਿਖੇ ਇਹ ਸੁਵਿਧਾ ਲੋੜਵੰਦਾਂ ਲਈ ਉਪਲਬੱਧ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਵਿਖੇ ਨਗਰ ਨਿਗਮ ਵੱਲੋਂ ਕਮਿਸ਼ਨਰ ਅਦਿੱਤਿਆ ਉਪਲ ਅਤੇ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਦੀ ਦੇਖ-ਰੇਖ ਤੇ ਸਮੂਹ ਐਸ.ਡੀ.ਐਮਜ਼ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੀਆਂ ਬਾਕੀ ਨਗਰ ਕੌਂਸਲਾਂ ਵੱਲੋਂ ਰੈਣ ਬਸੇਰੇ ਸਥਾਪਤ ਕੀਤੇ ਗਏ ਹਨ ਤਾਂ ਕਿ ਠੰਢ ਦੇ ਇਸ ਮੌਸਮ ਵਿੱਚ ਬੇਘਰੇ ਲੋਕਾਂ ਨੂੰ ਰਾਤਾਂ ਨੂੰ ਸੌਣ ਲਈ ਬਿਸਤਰਾ ਮਿਲ ਸਕੇ।
 
 
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਖੇ ਨਗਰ ਨਿਗਮ ਵੱਲੋਂ ਦੋ ਸਥਾਈ ਰੈਣ ਬਸੇਰੇ ਸਥਾਪਤ ਕੀਤੇ ਗਏ ਹਨ, ਇਨ੍ਹਾਂ ਵਿੱਚੋਂ ਇੱਕ ਮੰਦਿਰ ਸ੍ਰੀ ਕਾਲੀ ਦੇਵੀ ਨੇੜੇ ਅਤੇ ਦੂਸਰਾ ਨਹਿਰੂ ਪਾਰਕ ਨੇੜੇ ਪਰਸ਼ੂਰਾਮ ਚੌਂਕ ਵਿਖੇ, ਇਹ ਦੋਵੇਂ ਮਰਦਾਂ ਤੇ ਔਰਤਾਂ ਲਈ ਵੱਖੋ-ਵੱਖਰੇ ਰੈਣ ਬਸੇਰੇ ਹਨ। ਜਦਕਿ ਕੁਝ ਹੋਰ ਰੈਣ ਬਸੇਰੇ ਇਸ ਮਹੀਨੇ ਦੇ ਆਖਰੀ ਹਫ਼ਤੇ 'ਚ ਸ਼ੁਰੂ ਕੀਤੇ ਜਾਣਗੇ। ਜਦਕਿ ਰਾਜਪੁਰਾ ਵਿਖੇ ਟਾਊਨ ਹਾਲ ਵਿੱਚ ਰੈਣ ਬਸੇਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਜੇਈ ਰਾਜੀਵ ਸ਼ਰਮਾ ਫੋਨ ਨੰਬਰ 7986228359 ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਸਮਾਣਾ ਵਿਖੇ ਨੇੜੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਣਾਇਆ ਗਿਆ ਹੈ, ਜਿੱਥੇ ਸੈਨੇਟਰੀ ਇੰਸਪੈਕਟਰ ਬੋਬੀ ਕੁਮਾਰ, ਫੋਨ 78142-21513 ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹੀ ਨਾਭਾ ਵਿਖੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਰਿਹਾਇਸ਼ ਨੇੜੇ ਰੈਣ ਬਸੇਰਾ ਬਣਾਇਆ ਗਿਆ ਹੈ, ਜਿਸ ਦਾ ਨੋਡਲ ਅਫ਼ਸਰ ਕਲਰਕ ਅਸ਼ਵਨੀ ਕੁਮਾਰ ਫੋਨ ਨੰਬਰ 96462-00359 ਨੂੰ ਲਗਾਇਆ ਗਿਆ ਹੈ। ਜਦਕਿ ਪਾਤੜਾਂ ਵਿਖੇ ਨਗਰ ਕੌਂਸਲਰ ਵਿਖੇ ਬਣਾਏ ਗਏ ਰੈਣ ਬਸੇਰੇ ਵਿਖੇ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਫੋਨ ਨੰਬਰ 97806-19924 ਨੋਡਲ ਅਫ਼ਸਰ ਲਗਾਇਆ ਗਿਆ ਹੈ।
 
 
 
ਜਦਕਿ ਨਗਰ ਕੌਂਸਲ ਸਨੌਰ ਵਿਖੇ ਰੈਣ ਬਸੇਰਾ ਬਣਾ ਕੇ ਕੁਲਦੀਪ ਸਿੰਘ ਕਲਰਕ ਫੋਨ ਨੰਬਰ 7009537363 ਨੂੰ ਨੋਡਲ ਲਗਾਇਆ ਗਿਆ ਹੈ, ਨਗਰ ਪੰਚਾਇਤ ਘੱਗਾ ਵਿਖੇ ਨਾਇਟ ਸ਼ੈਲਟਰ ਦਾ ਨੋਡਲ ਗੁਰਮੇਲ ਸਿੰਘ ਫੋਨ ਨੰਬਰ 9888807090 ਲਗਾਇਆ ਹੈ, ਇਸੇ ਤਰ੍ਹਾਂ ਭਾਦਸੋਂ ਦੀ ਵਾਰਡ ਨੰਬਰ 8 ਵਿਖੇ ਜੇਈ ਗਗਨਪ੍ਰੀਤ ਸਿੰਘ ਫੋਨ ਨੰਬਰ 8837894440 ਨਾਇਟ ਸ਼ੈਲਟਰ ਦਾ ਨੋਡਲ ਲਗਾਇਆ ਹੈ। ਇਸੇ ਤਰ੍ਹਾਂ ਘਨੌਰ ਦੀ ਵਾਰਡ ਨੰਬਰ 3 ਵਿਖੇ ਨਾਇਟ ਸ਼ੈਲਟਰ ਬਣਾ ਕੇ ਜੇ.ਈ ਬੇਅੰਤ ਸਿੰਘ ਫੋਨ ਨੰਬਰ 7528918520 ਨੂੰ ਨੋਡਲ ਅਫ਼ਸਰ ਲਾਇਆ ਹੈ ਅਤੇ ਦੇਵੀਗੜ੍ਹ ਵਿਖੇ ਦਫ਼ਤਰ ਨਗਰ ਪੰਚਾਇਤ ਵਿਖੇ ਹੀ ਨਾਇਟ ਸ਼ੈਲਟਰ ਬਣਾ ਕੇ ਇਸ ਦਾ ਨੋਡਲ ਅਫ਼ਸਰ ਸੈਨਟਰੀ ਇੰਸਪੈਕਟਰ ਹਰਵਿੰਦਰ ਸਿੰਘ ਫੋਨ ਨੰਬਰ 9646064512 ਨੂੰ ਲਗਾਇਆ ਹੈ।
 
 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੈਣ ਬਸੇਰਿਆਂ ਵਿਖੇ ਨਹਾਉਣ ਲਈ ਗਰਮ ਪਾਣੀ, ਫਸਟ ਏਡ ਕਿਟ, ਸਾਫ਼-ਸੁਥਰੇ ਬਿਸਤਰੇ, ਸੀ.ਸੀ.ਟੀ.ਵੀ. ਕੈਮਰੇ, ਆਰ.ਓ ਪਾਣੀ ਅਤੇ ਅੱਗ ਬੁਝਾਊ ਯੰਤਰਾਂ, ਸਾਫ਼ ਸਫਾਈ, ਟੁਲਾਇਟ ਤੋਂ ਇਲਾਵਾ ਸੁਰੱਖਿਆ ਦਾ ਵੀ ਇੰਤਜਾਮ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਅਜਿਹੇ ਬੇਘਰੇ ਲੋਕਾਂ ਨੂੰ ਇਨ੍ਹਾਂ ਰੈਣ ਬਸੇਰਿਆਂ ਵਿਖੇ ਭੇਜਿਆ ਜਾਵੇ ਤਾਂ ਕਿ ਇਹ ਠੰਢ ਦੇ ਮੌਸਮ 'ਚ ਰਾਤਾਂ ਬਾਹਰ ਖੁੱਲੇ ਅਸਮਾਨ ਹੇਠਾਂ ਨਾ ਗੁਜਾਰਨ।

Have something to say? Post your comment

 

More in Malwa

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ

ਐਡਵੋਕੇਟ ਬਲਰਾਜ ਚਹਿਲ ਅਕਾਲੀ ਦਲ ਨੂੰ ਛੱਡਕੇ ਆਪ ਚ ਸ਼ਾਮਲ 

ਸੁਨਾਮ ਚ, ਭਾਜਪਾਈਆਂ ਨੇ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ