ਪੰਜਾਬ :- ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿਚ ਗਰੀਬਾਂ ਨੂੰ ਕਣਕ ਤੇ ਆਟੇ ਦੀ ਹੋਮ ਡਲਿਵਰੀ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਖਾਧ ਤੇ ਨਾਗਰਿਕ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਯੋਜਨਾ ਦੀ ਰੂਪ-ਰੇਖਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇੇ ਹਰੀ ਝੰਡੀ ਦਿੱਤੀ ਹੈ। ਹਾਲਾਂਕਿ ਯੋਜਨਾ ਤਹਿਤ ਹੋਮ ਡਲਿਵਰੀ ਅਗਲੇ ਸਾਲ ਜਨਵਰੀ ਤੋਂ ਹੀ ਸ਼ੁਰੂ ਹੋ ਸਕੇਗੀ ਪਰ ਇਸ ਯੋਜਨਾ ਦਾ ਰਸਮੀ ਐਲਾਨ ਇਸੇ ਮਹੀਨੇ ਹੋ ਜਾਵੇਗਾ। ਪਹਿਲਾ ਇਸ ਯੋਜਨਾ ਤਹਿਤ ਹਰੇਕ ਤਿੰਨ ਮਹੀਨੇ ‘ਤੇ ਹੋਮ ਡਲਿਵਰੀ ਦਾ ਫੈਸਲਾ ਲਿਆ ਗਿਆ ਸੀ ਪਰ ਹੁਣ ਹਰ ਮਹੀਨੇ ਹੋਮ ਡਲਿਵਰੀ ਕੀਤੀ ਜਾਵੇਗੀ