Tuesday, July 15, 2025

Chandigarh

ਬੀ.ਡੀ.ਪੀ.ਓ ਦਫਤਰ ਖਰੜ ਵਿਖੇ 20 ਨਵੰਬਰ ਨੂੰ ਲਗੇਗਾ ਸਕਿਉਰਟੀ ਟ੍ਰੇਨਿੰਗ ਰਜਿਸਟ੍ਰੇਸ਼ਨ ਕੈਂਪ

November 17, 2023 12:20 PM
SehajTimes
ਖਰੜ/ਐਸ ਏ ਐਸ ਨਗਰ : - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਉਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਮਿਤੀ 17 ਨਵੰਬਰ ਤੋਂ 22 ਨਵੰਬਰ, 2023 ਤੱਕ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਕੇਵਲ 21 ਤੋਂ 37 ਸਾਲ ਤੱਕ ਦੇ ਪੁਰਸ਼ ਉਮੀਦਵਾਰ ਜੋ 10ਵੀਂ ਪਾਸ ਹੋਣ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਦਾ ਕੱਦ 168 ਸੈ.ਮੀ. ਅਤੇ ਭਾਰ 56-90 ਕਿਲੋਗ੍ਰਾਮ ਤੱਕ ਹੋਣ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਕਤ ਲੜੀ ਤਹਿਤ ਪਹਿਲਾ ਰਜਿਸਟ੍ਰੇਸ਼ਨ ਕੈਂਪ ਮਿਤੀ 17 ਨਵੰਬਰ ਨੂੰ ਬਲਾਕ ਮਾਜਰੀ ਵਿਖੇ ਲਗਾਇਆ ਜਾ ਚੁੱਕਾ ਹੈ। ਇਸ ਲੜੀ ਤਹਿਤ ਅਗਲਾ ਕੈਂਪ 20 ਨਵੰਬਰ ਨੂੰ ਬਲਾਕ ਖਰੜ, 21 ਨਵੰਬਰ ਨੂੰ ਬਲਾਕ ਮੋਹਾਲੀ ਅਤੇ 22 ਨਵੰਬਰ ਨੂੰ ਬਲਾਕ ਡੇਰਾਬੱਸੀ ਵਿਖੇ ਲਗਾਇਆ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਸਫਲਤਾ-ਪੂਰਵਕ ਮੁਕੰਮਲ ਕਰਨ ਵਾਲੇ ਪ੍ਰਾਰਥੀਆਂ ਨੂੰ ਐੱਸ.ਏ.ਐੱਸ ਨਗਰ/ਚੰਡੀਗੜ੍ਹ ਵਿਖੇ 18-20 ਹਜ਼ਾਰ ਰੁਪਏ/ਮਹੀਨਾ ਦੀ ਨਿੱਜੀ ਖੇਤਰ ਦੀ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਨਾਲ ਸਬੰਧਤ ਬਲਾਕ ਦੇ ਬੀ.ਡੀ.ਪੀ.ਓ ਦਫ਼ਤਰ ਵਿਖੇ ਸਵੇਰੇ 10.00 ਤੋਂ ਦੁਪਹਿਰ 01.00 ਵਜੇ ਤੱਕ ਪਹੁੰਚ ਕੇ, ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਡੀ.ਬੀ.ਈ.ਈ, ਐੱਸ.ਏ.ਐੱਸ ਨਗਰ, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ ਏ ਐਸ ਨਗਰ, ਮੋਹਾਲੀ ਨਾਲ ਤਾਲਮੇਲ ਕਰ ਸਕਦੇ ਹਨ।

Have something to say? Post your comment

 

More in Chandigarh

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

ਲੋਕ ਰੋਹ ਹੀ ਸਰਕਾਰ ਨੂੰ ਲੋਕ ਵਿਰੋਧੀ ਪਾਲਿਸੀ ਵਾਪਸ ਲੈਣ ਲਈ ਮਜ਼ਬੂਰ ਕਰੇਗਾ: ਬਲਬੀਰ ਸਿੰਘ ਸਿੱਧੂ

ਨਵਾਂ ਬੇਅਦਬੀ ਬਿੱਲ 'ਆਪ' ਸਰਕਾਰ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ, 24 ਘੰਟਿਆਂ ਵਾਲਾ ਵਾਅਦਾ ਕਿੱਥੇ ਗਿਆ : ਬ੍ਰਹਮਪੁਰਾ

ਯੁੱਧ ਨਸ਼ਿਆਂ ਵਿਰੁਧ ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਵਿਧਾਇਕ ਰੰਧਾਵਾ ਵੱਲੋਂ ਜ਼ੀਰਕਪੁਰ ਨੂੰ ਡੁੱਬਣ ਤੋਂ ਬਚਾਉਣ ਲਈ ਵਿਧਾਨ ਸਭਾ 'ਚ ਚਿੰਤਾ ਜ਼ਾਹਿਰ

ਪੰਜਾਬ ਕੈਬਨਿਟ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ

ਨੌਜਵਾਨ ਪੀੜ੍ਹੀ ਭਾਜਪਾ ਦੀ ਨੀਤੀਆਂ ਅਤੇ ਰਾਸ਼ਟਰਵਾਦੀ ਸੋਚ ਨਾਲ ਪ੍ਰਭਾਵਿਤ : ਸੁਖਵਿੰਦਰ ਸਿੰਘ ਗੋਲਡੀ

ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਝੰਡਾ 20 ਜੁਲਾਈ  ਨੂੰ ਬੜੀ ਸ਼ਰਧਾ ਤੇ  ਭਾਵਨਾ ਨਾਲ ਚੜਾਇਆ ਜਾਵੇਗਾ  : ਸੂਦ ਵਿਰਕ 

ਜਥੇਦਾਰ ਬਹਾਦਰ ਸਿੰਘ ਸ਼ੇਖਪੁਰਾ ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ 

ਸੁਖਦੇਵ ਸਿੰਘ ਕੰਸਾਲਾ ਦੇ ਸਵ. ਪੁੱਤਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜ਼ਲੀਆਂ