Wednesday, November 19, 2025

Chandigarh

ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਮੋਹਾਲੀ ਵਿਖੇ ਰਾਇਮੈਟੋਲੋਜੀ ਅਪਡੇਟ 2023 ਕਾਨਫਰੰਸ ਚ ਦੇਸ਼ ਭਰ ਤੋਂ 125 ਤੋਂ ਵੱਧ ਡੈਲੀਗੇਟ ਪੁੱਜੇ

November 07, 2023 04:33 PM
SehajTimes

ਐਸ.ਏ.ਐਸ.ਨਗਰ :- ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼  ਮੋਹਾਲੀ ਵੱਲੋਂ ਭਾਰਤੀ ਰਾਇਮੈਟੋਲੋਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ 'ਰਾਇਮੇਟੋਲੋਜੀ ਅਪਡੇਟ 2023' ਦੀ ਅੰਤਰਰਾਸ਼ਟਰੀ ਸੀ ਐਮ ਈ, ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿੱਚ 30 ਤੋਂ ਵੱਧ ਫੈਕਲਟੀ ਮੈਂਬਰਾਂ ਅਤੇ ਦੇਸ਼ ਭਰ ਤੋਂ 125 ਡੈਲੀਗੇਟਾਂ ਦੀ ਹਾਜ਼ਰੀ ਨਾਲ ਇਹ ਕਾਨਫਰੰਸ ਖੇਤਰ ਦੇ ਕੁਝ ਇੱਕ ਮਹੱਤਵਪੂਰਨ ਇਕੱਤਰਤਾ ਹੋ ਨਿੱਬੜੀ। ਡੀ ਐਮ ਸੀ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਬਾਬਾ ਫਰੀਦ ਯੂਨੀਵਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਮੈਡੀਕਲ ਸਾਇੰਸਜ਼ ਦੇ ਡੀਨ ਡਾ. ਸੰਦੀਪ ਪੁਰੀ ਨੇ ਮੁੱਖ ਮਹਿਮਾਨ ਵਜੋਂ ਅਤੇ  ਪ੍ਰੋ. ਅਮਨ ਸ਼ਰਮਾ, ਪ੍ਰਧਾਨ(ਇਲੈਕਟ)-ਇੰਡੀਅਨ ਰਾਇਮੈਟੋਲੋਜੀ ਐਸੋਸੀਏਸ਼ਨ, ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਡਾ. ਬਿਨੀਤ ਵੈਦਿਆ, ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਰਾਇਮੈਟੋਲੋਜੀ, ਨੇਪਾਲ, ਨੇ ਖੇਤਰੀ ਸਹਿਯੋਗ ਦੀ ਮਹੱਤਤਾ ਅਤੇ ਵਿਚਾਰਾਂ ਦੇ ਅਦਾਨ ਪ੍ਰਦਾਨ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਪੀ ਜੀ ਆਈ ਐਮ ਈ ਆਰ ਤੋਂ ਡਾ. ਵਰੁਣ ਧੀਰ, ਦਿੱਲੀ ਤੋਂ ਡਾ. ਬਿਮਲੇਸ਼ ਧਰ, ਡਾ. ਸੁਵਰਤ ਆਰੀਆ ਅਤੇ ਡਾ. ਆਰਤੀ ਸ਼ਰਮਾ, ਜੇ ਆਈ ਪੀ ਐਮ ਈ ਆਰ ਤੋਂ ਡਾ. ਚਨਾਵੀਰੱਪਾ, ਮੋਹਾਲੀ ਤੋਂ ਡਾ. ਬੋਨੀ ਅੰਬੂਜਮ ਅਤੇ ਹੋਰਾਂ ਨੇ ਆਪਣੀ ਮੁਹਾਰਤ ਅਤੇ ਤਜ਼ਰਬੇ ਸਾਂਝੇ ਕੀਤੇ।


ਕਾਨਫਰੰਸ ਨੇ ਰਾਇਮੈਟੋਲੋਜੀ ਦੇ ਖੇਤਰ ਵਿੱਚ ਵਿਭਿੰਨ ਜਾਣਕਾਰੀ ਅਤੇ ਖੋਜ ਲਈ ਇੱਕ ਅਹਿਮ ਮੰਚ ਪ੍ਰਦਾਨ ਕੀਤਾ।  ਖਾਸ ਤੌਰ 'ਤੇ, ਪ੍ਰੋਗਰਾਮ ਵਿੱਚ ਹਾਜ਼ਰੀਨ ਨੂੰ ਸਭ ਤੋਂ ਨਵੀਨਤਮ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਨ 'ਤੇ ਕੇਂਦ੍ਰਤ ਕਰਦੇ ਹੋਏ ਕਈ ਸੈਸ਼ਨ ਸ਼ਾਮਲ ਕੀਤੇ ਗਏ ਸਨ।  ਇਹਨਾਂ ਸੈਸ਼ਨਾਂ ਵਿੱਚ ਰਾਇਮੇਟਾਇਡ ਗਠੀਆ ਅਤੇ ਇਸਦੇ ਵੱਖ-ਵੱਖ ਪਹਿਲੂਆਂ, ਐਸ ਐਲ ਈ, ਵੈਸਕੁਲਾਈਟਿਸ ਆਦਿ ਸਮੇਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੁਆਰਾ 15 ਤੋਂ ਵੱਧ ਵਿਗਿਆਨਕ ਪੇਪਰ ਪੇਸ਼ ਕੀਤੇ ਗਏ। ਇਨ੍ਹਾਂ ਪੇਸ਼ਕਾਰੀਆਂ ਨੇ ਇਸ ਖੇਤਰ ਵਿੱਚ ਨਵੀਨਤਮ ਤਰੱਕੀਆਂ, ਸਫਲਤਾਵਾਂ ਅਤੇ ਉੱਭਰ ਰਹੇ ਰੁਝਾਨਾਂ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਾਨਫਰੰਸ ਦੇ ਹਾਜ਼ਰੀਨ ਇਸ ਸਦਾ-ਵਿਕਸਤ ਖੇਤਰ ਵਿੱਚ ਗਿਆਨ ਅਤੇ ਅਭਿਆਸ ਵਿੱਚ ਸਮੇਂ ਦੇ ਹਾਣ ਦੇ ਰਹਿਣ।


ਕਾਨਫਰੰਸ ਦੇ ਭਾਗੀਦਾਰ ਰਾਇਮੈਟੋਲੋਜੀ ਮਾਹਿਰਾਂ ਦੇ ਇਸ ਇਕੱਠ ਦਾ ਹਿੱਸਾ ਬਣ ਕੇ ਬਹੁਤ ਖੁਸ਼ ਸਨ। ਕਾਨਫਰੰਸ ਨੇ ਅਤਿ-ਆਧੁਨਿਕ ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ ਜੋ ਬਿਨਾਂ ਸ਼ੱਕ ਇਸ ਖੇਤਰ ਵਿਚਲੀ ਅਹਿਮ ਜਾਣਕਾਰੀ ਨੂੰ ਅੱਗੇ ਵਧਾਏਗਾ ਅਤੇ ਮਰੀਜ਼ਾਂ ਵਿੱਚ ਅਕਸਰ ਹੋਣ ਵਾਲੇ ਜੋੜਾਂ ਦੇ ਦਰਦ ਦੀ ਆਮ ਸ਼ਿਕਾਇਤ ਲਈ ਪਹੁੰਚ ਨੂੰ ਸੁਚਾਰੂ ਬਣਾਏਗਾ।


ਡਾ. ਅਸ਼ੀਸ਼ ਜਿੰਦਲ, ਸਮਾਗਮ ਦੇ ਪ੍ਰਬੰਧਕੀ ਸਕੱਤਰ ਨੇ ਭਾਗੀਦਾਰੀ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਵਚਨਬੱਧਤਾ ਦੁਹਰਾਈ ਕਿ ਏ ਆਈ ਐਮ ਐਸ ਮੋਹਾਲੀ ਦਾ ਮੈਡੀਸਨ ਵਿਭਾਗ, ਕਲੀਨਿਕਲ ਦੇਖਭਾਲ ਨੂੰ ਬਿਹਤਰ ਅਤੇ ਮਿਆਰੀ ਬਣਾਉਣ ਲਈ ਇਸ ਤਰ੍ਹਾਂ ਦੇ ਸਮਾਗਮਾਂ ਦਾ ਪ੍ਰਬੰਧ ਭਵਿੱਖ ਵਿੱਚ ਵੀ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਕਾਨਫਰੰਸ ਦੀ ਸੰਪੂਰਨਤਾ ਹਾਜ਼ਰੀਨ ਨੂੰ ਰਾਇਮੈਟੋਲੋਜੀ ਦੇ ਲਗਾਤਾਰ ਵਿਕਸਤ ਹੋ ਰਹੇ ਖੇਤਰ ਵਿੱਚ ਚੁਣੌਤੀਆਂ ਅਤੇ ਮੌਕਿਆਂ ਨਾਲ ਨਜਿੱਠਣ ਲਈ ਪ੍ਰੇਰਿਤ ਅਤੇ ਬਿਹਤਰ ਢੰਗ ਨਾਲ ਤਿਆਰ ਕਰਨ ਦੇ ਸੰਕਲਪ ਨਾਲ ਕੀਤੀ ਗਈ।

Have something to say? Post your comment

 

More in Chandigarh

350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ

ਦਲਿਤ ਨੋਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਤੇ ਐਸ.ਸੀ ਕਮਿਸ਼ਨ ਸਖ਼ਤ : ਡੀ.ਸੀ. ਰੂਪਨਗਰ ਤੋਂ ਤੁਰੰਤ ਰਿਪੋਰਟ ਤਲਬ

‘ਯੁੱਧ ਨਸ਼ਿਆਂ ਵਿਰੁਧ’: ਪੰਜਾਬ ਪੁਲਿਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ ; 4.3 ਕਿਲੋਗ੍ਰਾਮ ਹੈਰੋਇਨ, 3.16 ਲੱਖ ਰੁਪਏ ਦੀ ਡਰੱਗ ਮਨੀ ਸਮੇਤ 79 ਕਾਬੂ

ਹੁਣ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਲੋੜ ਨਹੀਂ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਹਰਪਾਲ ਸਿੰਘ ਚੀਮਾ

ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ ਹੋਈ

ਉਦਯੋਗ ਮੰਤਰੀ ਵੱਲੋਂ ਐਗਜ਼ਿਬਿਸ਼ਨ ਸੈਂਟਰਾਂ, ਪਾਵਰ ਰੋਡਮੈਪ ਦੀ ਘੋਸ਼ਣਾ; ਸੀਆਈਆਈ ਨਾਰਦਰਨ ਰੀਜਨ ਮੀਟਿੰਗ ਵਿੱਚ ਸੁਜਾਨ ਵੱਲੋਂ ਅੰਮ੍ਰਿਤਸਰ ਵਿੱਚ 150 ਕਰੋੜ ਦੀ ਨਿਵੇਸ਼ ਵਚਨਬੱਧਤਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਨਿਰਮਿਤ ਕੋਰਟ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਦੇ ਸਵਾਗਤ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ