ਚੰਡੀਗੜ੍ਹ : ਪੰਜਾਬ ਸਰਕਾਰ ਟੱਪਰੀਵਾਸ ਤੇ ਬਾਜ਼ੀਗਰ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਨ੍ਹਾਂ ਨਾਲ ਸਬੰਧਤ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਬੋਰਡ ਵੱਲੋਂ ਸਮਾਂਬੱਧ ਢੰਗ ਤਰੀਕਾ ਅਪਣਾਇਆ ਜਾਵੇਗਾ।
ਬੋਰਡ ਮੈਂਬਰਾਂ ਨਾਲ ਕੀਤੀ ਮੀਟਿੰਗ ਮਗਰੋਂ ਪੰਜਾਬ ਬਾਜੀਗਰ ਅਤੇ ਟੱਪਰੀਵਾਸ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਜੱਗਾ ਰਾਮ ਨੇ ਕਿਹਾ ਕਿ ਪੰਜਾਬ ਬਾਜੀਗਰ ਅਤੇ ਟੱਪਰੀਵਾਸ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣਾ ਸਾਡਾ ਮੁੱਖ ਮਕਸਦ ਹੈ।
ਚੇਅਰਮੈਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਜਿਕ ਨਿਆਂ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦਾ ਬਾਜੀਗਰ ਅਤੇ ਟੱਪਰੀਵਾਸ, ਭਲਾਈ ਬੋਰਡ ਦਾ ਗਠਨ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਟੱਪਰੀਵਾਸ ਤੇ ਬਾਜ਼ੀਗਰ ਭਾਈਚਾਰੇ ਦੀ ਭਲਾਈ ਦੇ ਉਦੇਸ਼ ਲਈ ਬੋਰਡ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਮਕਸਦ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਸ੍ਰੀ ਜੱਗਾ ਰਾਮ ਨੇ ਸੂਬੇ ਦੇ ਟੱਪਰੀਵਾਸ ਤੇ ਬਾਜ਼ੀਗਰ ਸਮਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਮੁਸ਼ਕਿਲ ਆਉਣ ‘ਤੇ ਬੋਰਡ ਨੂੰ ਲਿਖਤੀ ਰੂਪ ‘ਚ ਦਰਖ਼ਾਸਤ ਦਿੱਤੀ ਜਾਵੇ ਅਤੇ ਬੋਰਡ ਉਚੇਰੇ ਤੌਰ ‘ਤੇ ਅਜਿਹੇ ਮਾਮਲੇ ਕਰਵਾਉਣ ਦਾ ਹਰ ਸੰਭਵ ਯਤਨ ਕਰੇਗਾ।
ਇਸ ਮੌਕੇ ਸ੍ਰੀ ਰਾਮ ਪਾਲ ਸੀਨੀਅਰ ਵਾਈਸ ਚੇਅਰਮੈਨ, ਸ੍ਰੀ ਜੋਗਿੰਦਰ ਸਿੰਘ ਵਾਈਸ ਚੇਅਰਮੈਨ, ਸ੍ਰੀ ਰਾਮ ਚੰਦ ਮੈਂਬਰ, ਸ੍ਰੀ ਸੁਖਦੇਵ ਸਿੰਘ ਮੈਂਬਰ, ਸ੍ਰੀ ਜੀਤਾ ਰਾਮ ਮੈਂਬਰ, ਸ੍ਰੀ ਬਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।