Sunday, May 05, 2024

Malwa

ਨਵਰਾਤਰੀ ਦੌਰਾਨ 501 ਲੜਕੀਆਂ ਨੂੰ ਡਾਬਰ ਇਮਿਊਨਿਟੀ ਬੂਸਟਰ ਕਿਟ ਭੇਟ:ਮਿਤਲ

October 23, 2023 03:43 PM
SehajTimes

ਮਾਲੇਰਕੋਟਲਾ, (ਅਸ਼ਵਨੀ ਸੋਢੀ) : ਸੇਵਾ ਟਰਸਟ ਯੂ.ਕੇ ਨੇ ਬਚਿਆਂ ਨੂੰ ਭਾਰਤੀ ਸਭਿਆਚਾਰ ਅਤੇ ਪਰੰਪਰਾਵਾਂ-ਧਰਮ ਨਾਲ ਜੋੜਨ ਲਈ ਭਾਰਤ ਦੇ ਚੇਅਰਮੈਨ ਨਰੇਸ਼ ਮਿਤਲ ਦੀ ਅਗਵਾਈ,ਜ਼ੋਨਲ ਹੈਡ ਡਾ: ਵਰਿੰਦਰ ਜੈਨ, ਸਟੇਟ ਕੋਆਰਡੀਨੇਟਰ ਅਜੇ ਗਰਗ, ਸਿਖਿਆ ਕੋਆਰਡੀਨੇਟਰ ਸਜੀਵ ਸਿੰਗਲਾ,ਸੀਨਿਅਰ ਕੋਆਰਡੀਨੇਟਰ ਅਸ਼ੋਕ ਸਿੰਗਲਾ,ਅਵਤਾਰ ਸਿੰਘ,ਸੌਰਭ ਸ਼ਰਮਾ, ਰੋਹਿਤ ਸ਼ਰਮਾ ਸਮੇਤ ਕੋਸਪੋਸਰ ਡਾਬਰ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ‘ਤੰਦਰੂਸਤ ਭਾਰਤ-ਸਿਹਤਮੰਦ ਭਾਈਚਾਰਾ’ 501 ਕੰਜਕਾਂ ਦੀ ਪੂਜਾ ਕਰਕੇ ਨਵਰਾਤਰੀ ਤਿਉਹਾਰ ਸ਼ਰਧਾ ਨਾਲ ਮਨਾਇਆ ਹੈ , ਜਿਸ ਚ ਐਸ.ਐਸ.ਜੈਨ ਗਰਲਜ਼ ਹਾਈ ਸਕੂਲ ਵਿਚ ਪ੍ਰਿੰਸੀਪਲ ਉਮਾ ਜੈਨ ਦੇ ਸਹਿਯੋਗ ਨਾਲ 250 ਬਚਿਆਂ,ਸਰਕਾਰੀ ਪ੍ਰਾਇਮਰੀ ਸਕੂਲ ਬੀੜ ਅਹਿਮਦਾਬਾਦ ਚ ਮੁਖ ਅਧਿਆਪਕ ਹਰਜੀਦਰ ਸਿੰਘ,ਕਮਲਜੀਤ ਕੌਰ,ਮੈਡਮ ਤਬਸੁਮ ਦੀ ਅਗਵਾਈ ਹੇਠ 100 ਬਚਿਆਂ, ਸਰਕਾਰੀ ਪ੍ਰਾਇਮਰੀ ਸਕੂਲ ਕ੍ਰਿਸ਼ਨਾ ਕਲੋਨੀ ਚ ਮੁਖ ਅਧਿਆਪਕ ਜਸਬੀਰ ਰਾਣਾ,ਈਟੀਟੀ ਅਧਿਆਪਕ ਜਸਪਾਲ ਕੌਰ ਦੇ ਸਹਿਯੋਗ ਨਾਲ 70 ਬਚਿਆ ਸਮੇਤ ਕਈ ਸਲਮ ਏਰਿਆ ਚ  140 ਲੜਕੀਆਂ ਨੂੰ ਵੀਟਾ ਪਾਊਡਰ, ਬਰਸ਼-ਪੇਸਟ, ਮੈਜਿਕ ਕਲਰ, ਪਿਆਜ਼ ਸ਼ੈਂਪੂ ਦੀ ਡਾਬਰ ਇਮਿਊਨਿਟੀ ਬੂਸਟਰ ਕਿਟ ਭੇਟ ਕੀਤੀ । ਇਸ ਮੌਕੇ ਵਿਸ਼ੇਸ਼ ਮਹਿਮਾਨ ਬੀਪੀਈਓ ਸਲੀਮ ਅਖ਼ਤਰ ਬਲਾਕ ਮਾਲੇਰਕੋਟਲਾ-2 ਨੇ ਕਿਹਾ ਕਿ ਦਾਨ ਨਾਲ ਜੀਵਨ ਸਫ਼ਲ ਹੁੰਦਾ ਹੈ। ਇਸ ਲਈ ਮਨੂਖਤਾ ਦੇ ਸੇਵਾਦਾਰ ਬਣ ਕੇ ਸਮਰਪਣ-ਨਿਮਰਤਾ ਨਾਲ ਸਮਾਜ ਸੇਵਾ ਨੂੰ ਪਹਿਲ ਦਿਓ। ਇਸ ਮੌਕੇ ਸਜੀਵ ਜੈਨ ਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰਾਂ-ਸਿਖਿਆ ਦੇ ਕੇ ਮਜ਼ਬੂਤ ਸਮਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ ਅਤੇ ਭਰੂਣ ਹਤਿਆ, ਦਾਜ ਆਦਿ ਨੂੰ ਠਲ ਪਾ ਕੇ ਔਰਤਾਂ ਨੂੰ ਮਾਣ-ਸਨਮਾਨ ਦੇਣਾ ਚਾਹੀਦਾ ਹੈ। ਇਸ ਮੌਕੇ ਨਰੇਸ਼ ਮਿਤਲ ਨੇ ਕਿਹਾ ਕਿ ਸਨਾਤਨ ਪਰੰਪਰਾ ਅਨੁਸਾਰ ਵੈਦਿਕ ਯੂਗ ਤੋ ਹੀ ਬਾਲਿਕਾ ਪੂਜਾ ਦਾ ਮਹਤਵ ਰਿਹਾ ਹੈ ਅਤੇ ਨਵਰਾਤਰੀ ਦੌਰਾਨ ਨੋਂ. ਦੇਵੀਆ ਦੀ ਪ੍ਰਤੀਬਿੰਬ ਕੰਜਕ ਦੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੰਦੀ ਹੈ। ਇਸ ਮੌਕੇ ਡਾ: ਜੈਨ ਨੇ ਕਿਹਾ ਕਿ ਸਿਖਿਆ ਉਜਵਲ ਭਵਿਖ ਲਈ ਜ਼ਰੂਰੀ ਸਾਧਨ ਹੈ ਜਿਸ ਨਾਲ ਵਿਅਕਤੀ ਜੀਵਨ ਵਿਚ ਸਭ ਕੁਝ ਚੰਗਾ ਪ੍ਰਾਪਤ ਕਰ ਸਕਦਾ ਹੈ । ਇਸ ਲਈ ਬਚਿਆਂ ਦੀ ਪੜਾਈ ਵਿਚ ਮਦਦ ਕਰਕੇ ਉਨਾ ਦੇ ਉਜਵਲ ਭਵਿਖ ਦੀ ਸ਼ੁਰੂਆਤ ਕਰੋ।

Have something to say? Post your comment

 

More in Malwa

ਜ਼ਿਲ੍ਹਾ ਚੋਣ ਅਫਸਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ

ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ  

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ