Monday, February 02, 2026
BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲ

Life Style

ਆਈਫੋਨ 15 ਖ਼ਰੀਦਣ ਲਈ ਲੋਕਾਂ 'ਚ ਭਾਰੀ ਉਤਸ਼ਾਹ, ਲੱਗੀਆਂ ਲੰਬੀਆਂ ਲਾਈਨਾਂ

September 22, 2023 08:00 PM
SehajTimes

ਮੁੰਬਈ ਅਤੇ ਦਿੱਲੀ ਦੋਵਾਂ ਐਪਲ ਸਟੋਰਾਂ 'ਤੇ ਸ਼ੁੱਕਰਵਾਰ ਸਵੇਰ ਤੋਂ ਹੀ ਗਾਹਕਾਂ  'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਕ ਵਿਅਕਤੀ ਨਾਲ ਗੱਲ ਕੀਤੀ ਜੋ ਸਟੋਰ 'ਚ ਸਭ ਤੋਂ ਪਹਿਲਾਂ ਆਈਫੋਨ 15 ਖ਼ਰੀਦਣ ਲਈ ਵੀਰਵਾਰ ਤੋਂ ਹੀ ਲਾਈਨ 'ਚ ਖੜ੍ਹਾ ਹੈ। ਉਸ ਵਿਅਕਤੀ ਨੇ ਕਿਹਾ ਕਿ ਉਸਨੇ ਬੀ.ਕੇ.ਸੀ. ਸਟੋਰ ਤੋਂ ਭਾਰਤ ਦਾ ਪਹਿਲਾ ਆਈਫੋਨ ਖ਼ਰੀਦਣ ਲਈ ਵਿਸ਼ੇਸ਼ ਤੌਰ 'ਤੇ ਅਹਿਮਦਾਬਾਦ ਤੋਂ ਮੁੰਬਈ ਦੀ ਯਾਤਰਾ ਕੀਤੀ ਹੈ। ਇਕ ਵਿਅਕਤੀ ਤਾਂ ਬੇਂਗਲੁਰੂ ਤੋਂ ਆਈਫੋਨ ਖਰੀਦਣ ਲਈ ਫਲਾਈਟ ਲੈ ਕੇ ਸਵੇਰੇ ਮੁੰਬਈ ਪਹੁੰਚਿਆ ਸੀ।

 

ਸ਼ਖ਼ਸ ਨੇ ਦੱਸਿਆ ਕਿ ਮੈਂ ਕੱਲ੍ਹ ਦੁਪਹਿਰ 3 ਵਜੇ ਤੋਂ ਇਥੇ (ਮੁੰਬਈ ਬੀ.ਕੇ.ਸੀ. ਸਟੋਰ) ਹਾਂ। ਮੈਂ 17 ਘੰਟਿਆਂ ਤੋਂ ਲਾਈਨ 'ਚ ਖੜ੍ਹਾ ਹਾਂ। ਮੈਂ ਭਾਰਤ ਦੇ ਪਹਿਲੇ ਐਪ ਸਟੋਰ 'ਚੋਂ ਪਹਿਲਾ ਆਈਫੋਨ ਖ਼ਰੀਦਣ ਲਈ ਇਥੇ ਆਇਆ ਹਾਂ। ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਵਾਚ ਅਲਟਰਾ 2 ਅਤੇ ਨਵੇਂ ਏਅਪੌਡਸ ਦੇ ਨਾਲ ਚਿੱਟੇ ਟਾਈਟੇਨੀਅਮ 'ਚ ਇਕ ਆਈਫੋਨ 15 ਪ੍ਰੋ ਮੈਕਸ ਮਾਡਲ ਬੁੱਕ ਕੀਤਾ ਹੈ। ਇਕ ਬ੍ਰਾਂਡ ਦੇ ਰੂਪ 'ਚ ਐਪਲ ਬਾਰੇ ਪੁੱਛੇ ਜਾਣ ਤੇ ਉਸਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਸਭ ਤੋਂ ਚੰਗਾ ਹੈ।

 

ਇਹ ਪਹਿਲੀ ਵਾਰ ਹੈ ਜਦੋਂ ਭਾਰਤ 'ਚ ਤੁਸੀਂ ਨਵੇਂ ਆਈਫੋਨ ਐਪਲ ਸਟੋਰ ਤੋਂ ਖਰੀਦ ਸਕੋਗੇ। ਇਸ ਸੀਰੀਜ਼ 'ਚ ਕੰਪਨੀ ਨੇ ਚਾਰ ਫੋਨ- iPhone 15, iPhone 15 Plus, iPhone 15 Pro ਅਤੇ iPhone 15 Pro Max ਨੂੰ ਲਾਂਚ ਕੀਤਾ ਹੈ। ਐਪਲ ਨੇ ਇਸ ਸਾਲ ਹੀ ਮੁੰਬਈ ਦੇ ਬੀ.ਕੇ.ਸੀ. ਅਤੇ ਦਿੱਲੀ ਦੇ ਸਾਕੇਤ ਸੈਲੇਕਟ ਸਿਟੀ 'ਚ ਆਪਣੇ ਸਟੋਰ ਖੋਲ੍ਹੇ ਹਨ। 

 

Have something to say? Post your comment