Tuesday, May 14, 2024

Chandigarh

ਆਯੂਸ਼ਮਾਨ ਭਵਾ ਮੁਹਿੰਮ ਦੀ ਕਲ੍ਹ ਰਾਸ਼ਟਰੀ ਪੱਧਰ ਤੇ ਕੀਤੀ ਜਾਵੇਗੀ ਸ਼ੁਰੂਆਤ

September 12, 2023 07:16 PM
SehajTimes
 
ਐੱਸ ਏ ਐੱਸ ਨਗਰ : ਰਾਸ਼ਟਰ ਪੱਧਰ ਤੇ ਕਲ੍ਹ 13 ਸਤੰਬਰ ਤੋਂ ਸ਼ੁਰੂ ਹੋ ਰਹੀ  ਆਯੂਸ਼ਮਾਨ ਭਵਾ ਮੁਹਿੰਮ ਸਬੰਧੀ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ ਵਲੋਂ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਆਯੂਸ਼ਮਾਨ ਭਾਰਤ ਸਕੀਮ ਨਾਲ ਮੀਟਿੰਗ ਕੀਤੀ ਗਈ। 
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮਾਨਯੋਗ ਰਾਸ਼ਟਰਪਤੀ ਵੱਲੋਂ 13 ਸਤੰਬਰ 2023 ਨੂੰ ਦੁਪਹਿਰ 12:00 ਵਜੇ ਲਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ ਤਿੰਨ ਮੁੱਖ ਭਾਗਾਂ ਨੂੰ ਕਵਰ ਕੀਤਾ ਜਾਣ ਹੈ। ਪਹਿਲਾ ਆਯੂਸ਼ਮਾਨ ਆਪਕੇ ਦਵਾਰ 3.0, ਜਿਸ ਤਹਿਤ ਯੋਗ ਲਾਭਪਤਾਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ, ਦੂਸਰਾ  ਆਯੂਸ਼ਮਾਨ ਮੇਲਾ, ਜਿਸ ਤਹਿਤ ਹਫ਼ਤਾਵਾਰ ਹੈਲਥ ਮੇਲੇ ਲਗਾਏ ਜਾਣਗੇ, ਤੀਸਰਾ ਆਯੂਸ਼ਮਾਨ ਸਭਾ, ਜਿਸ ਤਹਿਤ ਪਿੰਡਾਂ, ਵਾਰਡ, ਕਮੇਟੀਆਂ ਅਤੇ ਸ਼ਹਿਰਾਂ ਵਿੱਚ ਜਾਗਰੂਕ ਕੈਂਪ ਲਗਾਏ ਜਾਣਗੇ। 
ਇਸ ਦੇ ਨਾਲ-ਨਾਲ ਮਿਤੀ 17 ਸਤੰਬਰ 2023 ਤੋਂ 02 ਅਕਤੂਬਰ 2023 ਤੱਕ ਸੇਵਾ ਪੱਖਵਾੜਾ ਮੁਹਿੰਮ ਚਲਾਈ ਜਾਣੀ ਹੈ ਜਿਸ ਵਿੱਚ (ਓ) ਸਵੱਛਤਾ ਅਭਿਆਨ , (ਅ) ਅੰਗ ਦਾਨ ਦਾ ਪ੍ਰਣ ਲੈਣਾ, (ੲ) ਖੂਨ ਦਾਨ ਕੈਂਪ ਲਗਾਏ ਜਾਣਗੇ। ਇਸ ਮੁਹਿੰਮ ਸਬੰਧੀ ਸਿਵਲ ਸਰਜਨ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹਾ ਖੁਰਾਕ ਸਪਲਾਈ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਨਾਲ ਜੋੜਕੇ ਵੱਧ ਤੋ ਵੱਧ ਜਾਗਰੂਕਤਾ ਕੀਤੀ ਜਾਵੇ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਿਲਕੇ ਉਪਰਾਲੇ ਕੀਤੇ ਜਾਣ।

Have something to say? Post your comment

 

More in Chandigarh

ਅੰਤਰਰਾਸ਼ਟਰੀ ਮਾਂ ਦਿਵਸ ਅਤੇ ਨਰਸ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਵਿਖੇ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ

ਸਿਬਿਨ ਸੀ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ

ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ  ਸੁਰਜੀਤ ਪਾਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਅਦਾਲਤੀ ਹੁਕਮਾਂ ਤੇ ਕੋਹਲੀ ਮਾਜਰਾ ਵਿਖੇ 14 ਮਈ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚੀ ਜਾਵੇਗੀ ਜ਼ਮੀਨ : ਐੱਸ ਡੀ ਐਮ 

ਐਸ.ਡੀ.ਐਮ. ਵੱਲ਼ੋਂ ਚੋਣ ਅਮਲ ਦੌਰਾਨ ਵੱਖ ਵੱਖ ਟੀਮਾਂ ਦੇ ਕੰਮਾਂ ਦੀ ਸਮੀਖਿਆ

ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਲਿਫ਼ਟ ਦੀ ਸੁਵਿਧਾ ਲੈਣ ਵਾਲੇ ਸ਼ਹਿਰੀਆਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣਗੇ ਪੋਸਟਰ

ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲਿਸ ਪਾਰਟੀ 'ਤੇ ਸ਼ੁਰੂ ਕੀਤੀ ਫਾਇਰਿੰਗ : ਐਸਐਸਪੀ ਮੋਹਾਲੀ ਸੰਦੀਪ ਗਰਗ

 ਵੋਟਰ ਰਜਿਸਟ੍ਰੇਸ਼ਨ ਵਿੱਚ ਮੋਹਾਲੀ ਜ਼ਿਲ੍ਹੇ ਚ ਡੇਰਾਬੱਸੀ ਸਭ ਤੋਂ ਅੱਗੇ