Monday, November 03, 2025

Chandigarh

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵਿਖੇ ਉੱਘੇ ਲੇਖਕ ਜੰਗ ਬਹਾਦੁਰ ਗੋਇਲ ਨਾਲ ਰੂ-ਬ-ਰੂ

September 08, 2023 08:01 PM
SehajTimes
ਐਸ.ਏ.ਐਸ ਨਗਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਿਹੜੇ ਜੰਗ ਬਹਾਦੁਰ ਗੋਇਲ (ਸਾਬਕਾ ਆਈ.ਏ.ਐੱਸ.ਅਧਿਕਾਰੀ ਅਤੇ ਉੱਘੇ ਲੇਖਕ)ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਜੰਗ ਬਹਾਦੁਰ ਗੋਇਲ ਦੇ ਪੰਜਾਬੀ ਸਾਹਿਤ ਦੇ ਖੇਤਰ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਦਫ਼ਤਰ ਵੱਲੋਂ ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਪ੍ਰਿਥੀਪਾਲ ਸਿੰਘ ਕਪੂਰ, ਸ਼ਿਵ ਨਾਥ ਅਤੇ ਸੇਵੀ ਰਾਇਤ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
 

ਮਨੁੱਖਤਾ ਦਾ ਮਾਨਸਿਕ ਦਰਦ ਹਰਨ ਲਈ 'ਲਿਟਰੇਰੀ ਥੈਰੇਪੀ' ਸਭ ਤੋਂ ਕਾਰਗਰ

ਉੱਘੇ ਲੇਖਕ ਜੰਗ ਬਹਾਦੁਰ ਗੋਇਲ ਵੱਲੋਂ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਸਵੈ-ਅਨੁਭਵ ਦੇ ਵਿੱਚੋਂ ਸਾਹਿਤ ਬਾਰੇ ਅਤੇ ਮਨੁੱਖੀ ਜੀਵਨ ਵਿਚ ਇਸ ਦੀ ਮਹੱਤਤਾ ਬਾਰੇ ਬੜੀਆਂ ਮਹੱਤਵਪੂਰਨ ਗੱਲਾਂ ਕੀਤੀਆਂ। ਉਨ੍ਹਾਂ ਆਖਿਆ ਕਿ ਸਾਹਿਤ ਮੇਰਾ ਜਨੂੰਨ ਹੈ ਅਤੇ ਕਿਤਾਬਾਂ ਨੇ ਮੈਨੂੰ ਕਦੇ ਡੋਲਣ ਨਹੀਂ ਦਿੱਤਾ। ਸਾਹਿਤ ਸਮਾਜ ਦੀ ਡੰਗੋਰੀ ਹੈ ਇਹ ਸਮਾਜ ਦੀ ਤਸਵੀਰ ਨੂੰ ਬਣਾਉਣ ਤੇ ਬਦਲਣ ਦੀ ਸਮਰੱਥਾ ਵੀ ਰੱਖਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਵਰਤਮਾਨ ਵਿਚ ਜ਼ਿਆਦਾਤਰ ਭਾਰਤੀ ਲੋਕ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਉਹ ਇਸ ਗੱਲ ਤੋਂ ਅਣਜਾਣ ਹਨ। ਅਜਿਹੇ ਹਾਲਾਤਾਂ ਵਿਚ 'ਲਿਟਰੇਰੀ ਥੈਰੇਪੀ' ਸਭ ਤੋਂ ਕਾਰਗਰ ਹੈ। ਇਸੇ ਥੈਰੇਪੀ ਦੇ ਧਰਾਤਲ ਵਿੱਚੋਂ 'ਸਾਹਿਤ ਸੰਜੀਵਨੀ' ਪੁਸਤਕ ਨੇ ਜਨਮ ਲਿਆ ਹੈ। ਸਾਹਿਤ ਮਨੁੱਖਤਾ ਦਾ ਦਰਦ ਹਰਨ ਦੀ ਸਮਰੱਥਾ ਰੱਖਦਾ ਹੈ।
 

ਜੰਗ ਬਹਾਦੁਰ ਗੋਇਲ ਲੋਕਾਂ ਦਾ ਰੋਲ ਮਾਡਲ ਬਣ ਚੁੱਕੇ ਹਨ : ਡਾ. ਸ਼ਿੰਦਰਪਾਲ ਸਿੰਘ

ਡਾ. ਸ਼ਿੰਦਰਪਾਲ ਸਿੰਘ ਅਨੁਸਾਰ ਜੰਗ ਬਹਾਦੁਰ ਗੋਇਲ ਇਕ ਸੰਸਥਾ ਵਰਗਾ ਕਾਰਜ ਕਰਕੇ ਬਹੁਤ ਸਾਰੇ ਲੋਕਾਂ ਦਾ ਰੋਲ ਮਾਡਲ ਬਣ ਚੁੱਕੇ ਹਨ। ਡਾ. ਰਮਾ ਰਤਨ ਵੱਲੋਂ ਕਿਹਾ ਗਿਆ ਕਿ ਜੰਗ ਬਹਾਦੁਰ ਗੋਇਲ ਵਲੋਂ ਲਿਖਿਆ ਸਾਹਿਤ ਪੜ੍ਹਨ ਨਾਲ ਜ਼ਿੰਦਗੀ ਜਿਉਣ ਦੀ ਉਤਸੁਕਤਾ ਜਾਗਦੀ ਹੈ। ਉੱਘੀ ਕਵਿੱਤਰੀ ਮਨਜੀਤ ਇੰਦਰਾ ਵੱਲੋਂ ਕਿਹਾ ਗਿਆ ਕਿ ਕਿਸੇ ਦੇ ਲਿਖੇ ਹੋਏ 'ਤੇ ਬਾਤ ਪਾਉਣੀ ਅਤੇ ਕਿਸੇ ਤੰਦ ਨੂੰ ਫੜ੍ਹ ਕੇ ਦੂਜੀ ਤੰਦ ਨਾਲ ਜੋੜਨਾ ਬਹੁਤ ਮੁਸ਼ਕਿਲ ਕਾਰਜ ਹੈ ਜੋ ਜੰਗ ਬਹਾਦੁਰ ਗੋਇਲ ਨੇ ਬਾਖ਼ੂਬੀ ਨਿਭਾਇਆ ਹੈ। ਐਡਵੋਕੇਟ ਪਰਮਿੰਦਰ ਸਿੰਘ ਅਨੁਸਾਰ ਗੋਇਲ ਸਾਹਿਬ ਦੁਆਰਾ ਏਨੀਆਂ ਵੱਡੀਆਂ ਕਿਤਾਬਾਂ ਦਾ ਅਰਕ ਕੱਢਣਾ ਆਪਣੇ-ਆਪ ਵਿੱਚ ਇੱਕ ਨਿਵੇਕਲੀ ਪ੍ਰਾਪਤੀ ਹੈ।ਪ੍ਰੋ. ਦਿਲਬਾਗ ਸਿੰਘ ਅਨੁਸਾਰ ਗੋਇਲ ਸਾਹਿਬ ਦੁਆਰਾ ਲਿਖੀ ਪੁਸਤਕ 'ਸਾਹਿਤ ਸੰਜੀਵਨੀ' ਤੋਂ ਬਿਨਾਂ ਹਰ ਲਾਇਬ੍ਰੇਰੀ ਅਧੂਰੀ ਹੈ।ਸ਼੍ਰੀਮਤੀ ਨੀਲਮ ਗੋਇਲ ਵੱਲੋਂ ਜੰਗ ਬਹਾਦੁਰ ਗੋਇਲ ਜੀ ਦੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਨ ਦੇ ਨਾਲ-ਨਾਲ ਗੀਤ ਦਾ ਗਾਇਨ ਕਰਕੇ ਸਾਰਾ ਮਾਹੌਲ ਸੰਗੀਤਮਈ ਬਣਾ ਦਿੱਤਾ ਗਿਆ।
 

ਜੰਗ ਬਹਾਦੁਰ ਗੋਇਲ ਦੀ ਅਨੁਵਾਦ ਕਲਾ ਵਿਲੱਖਣ : ਡਾ. ਸੁਰਿੰਦਰ ਸਿੰਘ ਗਿੱਲ

ਡਾ. ਸੁਰਿੰਦਰ ਸਿੰਘ ਗਿੱਲ ਅਨੁਸਾਰ ਜੰਗ ਬਹਾਦੁਰ ਗੋਇਲ ਦੀ ਅਨੁਵਾਦ ਕਲਾ ਵਿਲੱਖਣ ਹੈ।ਮੈਡਮ ਸੁਰਜੀਤ ਬੈਂਸ ਅਨੁਸਾਰ ਗੋਇਲ ਸਾਹਿਬ ਦੀ ਕਲਮ ਮੋਏ ਬੰਦੇ ਵਿਚ ਜਾਨ ਭਰਨ ਦੀ ਸਮਰੱਥਾ ਰੱਖਦੀ ਹੈ। ਮੈਡਮ ਅਮਰਜੀਤ ਕੌਰ ਅਨੁਸਾਰ ਅੰਗਰੇਜ਼ੀ ਸਾਹਿਤ ਦਾ ਅਜਿਹੇ ਤਰੀਕੇ ਨਾਲ ਪੰਜਾਬੀ ਅਨੁਵਾਦ ਕਰਨਾ ਕ੍ਰਿਸ਼ਮਾ ਹੀ ਹੈ। ਸ਼੍ਰੀਮਤੀ ਸੁਧਾ ਜੈਨ ਸੁਦੀਪ ਅਨੁਸਾਰ ਜੰਗ ਬਹਾਦੁਰ ਗੋਇਲ ਦੀ ਸ਼ਖਸੀਅਤ ਸਰਲ ਅਤੇ ਜ਼ਿੰਦਾਦਿਲੀ ਦੀ ਮਿਸਾਲ ਹੈ।ਇਸ ਮੌਕੇ ਲੇਖਕ ਜੰਗ ਬਹਾਦੁਰ ਗੋਇਲ ਅਤੇ ਸ੍ਰੋਤਿਆਂ ਵਿਚਾਲੇ ਸਵਾਲ-ਜਵਾਬ ਦਾ ਸਿਲਸਿਲਾ ਵੀ ਬਾਖ਼ੂਬੀ ਚੱਲਿਆ ਅਤੇ ਲੇਖਕ ਵੱਲੋਂ ਬੜੇ ਵਿਸਥਾਰ ਅਤੇ ਸਪਸ਼ਟਤਾ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀਆਂ ਸਰਗਰਮੀਆਂ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਰੂ-ਬ-ਰੂ ਮੌਕੇ ਧਿਆਨ ਸਿੰਘ ਕਾਹਲੋਂ, ਮਨਜੀਤਪਾਲ ਸਿੰਘ, ਸਰਦਾਰਾ ਸਿੰਘ ਚੀਮਾ, ਬਲਦੇਵ ਸਿੰਘ ਬਿੰਦਰਾ, ਭੁਪਿੰਦਰ ਸਿੰਘ ਮਟੌਰੀਆ, ਜਗਤਾਰ ਸਿੰਘ ਜੋਗ, ਕੁਲਵੰਤ ਸਿੰਘ ਗੁਰੂ, ਸੁਰਜੀਤ ਸਿੰਘ, ਹਰਭਜਨ ਕੌਰ ਢਿੱਲੋਂ, ਕਿੱਸ਼ਨ ਰਾਹੀ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਲੇਖਕ ਜੰਗ ਬਹਾਦੁਰ ਗੋਇਲ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Have something to say? Post your comment

 

More in Chandigarh

ਯੁੱਧ ਨਸਿ਼ਆਂ ਵਿਰੁੱਧ’: 246ਵੇਂ ਦਿਨ, ਪੰਜਾਬ ਪੁਲਿਸ ਨੇ 90 ਨਸ਼ਾ ਤਸਕਰਾਂ ਨੂੰ 1.4 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ:

ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਹੋਰ ਕਾਰਕੁਨ ਗੁਰਦਾਸਪੁਰ ਤੋਂ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਬਾਲ ਭੀਖ ਮੰਗਣ ਦੇ ਖ਼ਾਤਮੇ ਵੱਲ ਪੰਜਾਬ ਦਾ ਵੱਡਾ ਮਿਸ਼ਨ

ਗਮਾਡਾ ਦੇ ਦੋ ਦਿਨਾ ਕੈਂਪ ਦੌਰਾਨ 1000 ਤੋਂ ਵੱਧ ਲੰਬਿਤ ਕੇਸਾਂ ਦਾ ਨਿਪਟਾਰਾ: ਹਰਦੀਪ ਸਿੰਘ ਮੁੰਡੀਆਂ

ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ ਵਿੱਚ 21.51% ਦਾ ਵਾਧਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ ਆਈ.ਆਈ.ਐਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੁੱਖ ਮੰਤਰੀ ਦੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ

ਮੇਰੇ ਕੈਂਪ ਆਫ਼ਿਸ ਬਾਰੇ ਭਾਜਪਾ ਦਾ ਝੂਠ ਬੇਨਕਾਬ ਹੋਇਆ: ਮੁੱਖ ਮੰਤਰੀ ਮਾਨ