Monday, May 20, 2024

Malwa

ਡਾ. ਬਲਬੀਰ ਸਿੰਘ ਵੱਲੋਂ ਹਰ ਨਾਗਰਿਕ ਨੂੰ ਨੇਤਰਦਾਨ ਕਰਨ ਦਾ ਸੱਦਾ

September 04, 2023 03:55 PM
SehajTimes

ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੁਤਲੀਆਂ ਖਰਾਬ ਹੋਣ ਕਰਕੇ ਆਪਣੀ ਨਜ਼ਰ ਗਵਾਉਣ ਵਾਲੇ ਵਿਅਕਤੀਆਂ ਨੂੰ 'ਦ੍ਰਿਸ਼ਟੀ ਦਾ ਤੋਹਫਾ' ਦੇਣ ਲਈ ਅੱਖਾਂ ਦਾਨ ਦਾ ਪ੍ਰਣ ਕਰਨ ਲਈ ਅੱਗੇ ਆਉਣ। 38ਵੇਂ ਨੇਤਰ ਦਾਨ ਪੰਦਰਵਾੜੇ ਦੇ ਇੱਥੇ ਸਰਕਾਰੀ ਡੈਂਟਲ ਕਾਲਜ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਡਾ. ਬਲਬੀਰ ਸਿੰਘ, ਨੇ ਕੇਰਟੋਪਲਾਸਟੀ ਸਰਜਰੀ ਨਾਲ ਅੱਖਾਂ ਦੀਆਂ ਪੁਤਲੀਆਂ ਟਰਾਂਸਪਲਾਂਟ ਕਰਕੇ ਨਜ਼ਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਮਿਲਦਿਆਂ ਕਿਹਾ ਕਿ ਕੋਰਨੀਆ ਖ਼ਰਾਬ ਹੋਣ ਕਰਕੇ ਹੋਣ ਵਾਲਾ ਅੰਨ੍ਹਾਂਪਣ (ਕੋਰਨੀਅਲ ਬਲਾਈਂਡਨੈਸ) ਇੱਕ ਇਲਾਜਯੋਗ ਰੋਗ ਹੈ, ਇਸ ਲਈ ਕਿਸੇ ਨੂੰ ਵੀ ਪੁਤਲੀਆਂ ਖਰਾਬ ਹੋਣ ਕਰਕੇ ਅੰਨ੍ਹਾਂ ਨਹੀਂ ਹੋਣ ਦਿੱਤਾ ਜਾ ਸਕਦਾ।

 


ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਹਰੇਕ ਮੈਡੀਕਲ ਵਿਦਿਆਰਥੀ ਨੂੰ ਅੱਖਾਂ ਦੀ ਸੱਟ ਦਾ ਮੁਢਲਾ ਇਲਾਜ ਕਰਨ ਤੇ ਅੱਖਾਂ ਦੇ ਹਰ ਡਾਕਟਰਾਂ ਨੂੰ ਪੁਤਲੀਆਂ ਬਦਲਣ ਦੀ ਸਰਜਰੀ ਲਈ ਸਿੱਖਿਅਤ ਕਰਨ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਮੈਡੀਕਲ ਕਾਲਜਾਂ ਨੂੰ ਏਮਜ ਦੀ ਤਰਜ 'ਤੇ ਵਿਕਸਤ ਕਰ ਰਹੀ ਹੈ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ, ਸਟੇਟ ਪ੍ਰੋਗਰਾਮ ਅਫ਼ਸਰ (ਐਨ.ਪੀ.ਸੀ.ਬੀ.ਐਂਡ.ਵੀ.ਆਈ) ਡਾ. ਨੀਤੀ ਸਿੰਗਲਾ, ਮੈਡੀਕਲ ਕਾਲਜਾਂ ਦੇ ਅੱਖਾਂ ਦੇ ਵਿਭਾਗਾਂ ਦੇ ਮੁਖੀ ਡਾ. ਕਰਮਜੀਤ ਸਿੰਘ ਤੇ ਡਾ. ਅਨੰਦ ਅਗਰਵਾਲ ਨੇ ਵੀ ਸੰਬੋਧਨ ਕੀਤਾ। ਸਮਾਗਮ ਮੌਕੇ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕਾਂ ਨੂੰ ਪੇਪਰ ਲੈਸ ਕਰਨ ਲਈ ਇਲਾਜ ਕਰਵਾਉਣ ਆਉਂਦੇ ਮਰੀਜਾਂ ਦੀ ਸਹੂਲਤ ਲਈ ਐਸ.ਐਮ.ਐਸ. ਸੇਵਾ ਦੀ ਸ਼ੁਰੂਆਤ ਕਰਵਾਈ। ਸਿਹਤ ਮੰਤਰੀ ਨੇ ਰਾਜ ਵਿੱਚ ਪੁਤਲੀਆਂ ਬਦਲਣ ਅਤੇ ਚਿੱਟਾ ਮੋਤੀਆ ਦੇ ਸਫ਼ਲ ਆਪਰੇਸ਼ਨ ਕਰਕੇ ਸ਼ਲਾਘਾਯੋਗ ਕੰਮ ਕਰਨ ਵਾਲੇ ਡਾਕਟਰਾਂ ਦਾ ਸਨਮਾਨ ਵੀ ਕੀਤਾ।


ਇਸ ਤੋਂ ਪਹਿਲਾਂ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਵੱਲੋਂ ਜੀ.ਐਸ.ਏ ਇੰਡਸਟ੍ਰੀਜ ਦੌਲਤਪੁਰ ਵਿਖੇ ਕਰਵਾਏ ਸਨਅਤਕਾਰਾਂ ਨਾਲ ਮਿਲਣੀ ਪ੍ਰੋਗਰਾਮ ਮੌਕੇ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਫੋਕਲ ਪੁਆਇੰਟ ਪਟਿਆਲਾ ਵਿਖੇ ਇੰਡਸਟਰੀ ਵਰਕਰਾਂ ਲਈ 50 ਬਿਸਤਰਿਆਂ ਦਾ ਈ.ਐਸ.ਆਈ. ਹਸਪਤਾਲ ਖੋਲ੍ਹਿਆ ਜਾਵੇਗਾ। ਸਿਹਤ ਮੰਤਰੀ ਨੇ ਫੋਕਲ ਪੁਆਇੰਟ ਤੇ ਦੌਲਤਪੁਰ ਨੇੜੇ ਨਦੀ ਦਾ ਪੁਲ, ਨਵੀਂ ਸੜਕ ਦੀ ਉਸਾਰੀ ਤੇ ਬਿਜਲੀ ਦੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਨਅਤਕਾਰ ਦੇਸ਼ ਦੇ ਉਸਰੱਈਏ ਹਨ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਇਨ੍ਹਾਂ ਨੂੰ ਦਰਪੇਸ਼ ਹਰ ਮੁਸ਼ਕਿਲ ਦਾ ਹੱਲ ਕਰੇਗੀ। ਇਸ ਮੌਕੇ ਜੀ.ਐਸ.ਏ. ਇੰਡਸਟਰੀ ਨੇ 5 ਲੱਖ 51 ਹਜ਼ਾਰ ਰੁਪਏ ਤੇ ਰਾਕੇਸ਼ ਗੁਪਤਾ ਨੇ ਰੋਗੀ ਕਲਿਆਣ ਸੰਮਤੀ ਮਾਤਾ ਕੌਸ਼ੱਲਿਆ ਹਸਪਤਾਲ ਲਈ 51 ਹਜਾਰ ਰੁਪਏ ਦਾ ਚੈਕ ਵੀ ਸਿਹਤ ਮੰਤਰੀ ਨੂੰ ਸੌਂਪਿਆ।
ਇਸ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ, ਕਰਨਲ ਜੇਵਿੰਦਰ ਸਿੰਘ, ਏ.ਡੀ.ਸੀ ਅਨੁਪ੍ਰਿਤਾ ਜੌਹਲ, ਸਰਕਾਰੀ ਮੈਡੀਕਲ ਕਾਲਜਾਂ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੇ ਡਾ. ਰਾਜੀਵ ਦੇਵਗਨ, ਏਮਜ ਮੋਹਾਲੀ ਦੇ ਪ੍ਰਿੰਸੀਪਲ ਡਾ. ਭਵਨੀਤ ਕੌਰ, ਪ੍ਰਿੰਸੀਪਲ ਡੈਂਟਲ ਕਾਲਜ ਡਾ. ਮਾਨ, ਸਹਾਇਕ ਡਾਇਰੈਕਟਰ ਡਾ. ਜਤਿੰਦਰ ਕਾਂਸਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਡਾ. ਐਚ.ਐਸ.ਰੇਖੀ, ਡਾ. ਜਗਪਾਲਇੰਦਰ ਸਿੰਘ, ਸਮੇਤ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਵੀ ਮੌਜੂਦ ਸਨ।

Have something to say? Post your comment

 

More in Malwa

ਪੋਲਿੰਗ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏ: ਜ਼ਿਲ੍ਹਾ ਚੋਣ ਅਫ਼ਸਰ 

ਚੋਣ ਅਮਲਾ ਪੂਰੀ ਜਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਪੁਆਏ ਵੋਟਾਂ : ਸ਼ੌਕਤ ਅਹਿਮਦ ਪਰੇ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਕੀਤੀ ਸਮਖਿਆ

ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ

ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਕੀਤੀ ਨਾਅਰੇਬਾਜ਼ੀ

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ

ਐਡਵੋਕੇਟ ਬਲਰਾਜ ਚਹਿਲ ਅਕਾਲੀ ਦਲ ਨੂੰ ਛੱਡਕੇ ਆਪ ਚ ਸ਼ਾਮਲ 

ਸੁਨਾਮ ਚ, ਭਾਜਪਾਈਆਂ ਨੇ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ