Sunday, May 11, 2025

Malwa

ਬਿਜਲੀ ਮੰਤਰੀ ਨੇ ਸੰਗਰੂਰ ਵਿਖੇ 66 ਕੇ.ਵੀ ਗਰਿੱਡ ਸਬ-ਸਟੇਸ਼ਨ ਅਤੇ ਅਤਿ ਆਧੁਨਿਕ ਬਹੁ ਮੰਜ਼ਿਲਾ ਇਮਾਰਤ ਦੇ ਨੀਂਹ ਪੱਥਰ ਰੱਖੇ

August 14, 2022 07:04 PM
ਦਲਜੀਤ ਕੌਰ

ਦੋਵੇਂ ਪ੍ਰਾਜੈਕਟ 26.80 ਕਰੋੜ ਰੁਪਏ ਦੀ ਲਾਗਤ ਨਾਲ ਹੋਣਗੇ ਮੁਕੰਮਲ

ਸੂਬਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ

 
ਸੰਗਰੂਰ : ਬਿਜਲੀ ਮੰਤਰੀ ਨੇ ਸੰਗਰੂਰ ਵਿਖੇ 66 ਕੇ.ਵੀ ਗਰਿੱਡ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਣ ਮਗਰੋਂ ਜਾਣਕਾਰੀ ਦਿੱਤੀ ਕਿ ਲਗਭਗ 9.50 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਬ ਸਟੇਸ਼ਨ 31 ਮਾਰਚ 2023 ਤੱਕ ਮੁਕੰਮਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬ ਸਟੇਸ਼ਨ ਦੇ ਬਣਨ ਨਾਲ ਲਗਭਗ 60 ਤੋਂ 70 ਹਜ਼ਾਰ ਬਿਜਲੀ ਖਪਤਕਾਰਾਂ ਨੂੰ ਲਾਭ ਮਿਲੇਗਾ ਅਤੇ ਇਸ ਦੇ ਸ਼ੁਰੂ ਹੋਣ ਨਾਲ ਭਵਿੱਖ ਵਿੱਚ 66 ਕੇ.ਵੀ ਗਰਿੱਡ ਸਬ ਸਟੇਸ਼ਨ ਬਡਰੁੱਖਾਂ, ਮੰਗਵਾਲ ਅਤੇ ਸੋਹੀਆਂ ਰੋਡ ’ਤੇ ਚੱਲਦੇ ਗਰਿੱਡ ਸਬ ਸਟੇਸ਼ਨ ਦੇ ਓਵਰਲੋਡਿੰਗ ਹੋਣ ਦੀ ਸੰਭਾਵਨਾ ਨਹੀਂ ਰਹੇਗੀ। 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ :  ਪੀਪੀਐਮਡੀਐਸ, ਪੀਐਮਐਮਐਸ ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ

ਇਸੇ ਤਰ੍ਹਾਂ ਦੂਜੇ ਪ੍ਰਾਜੈਕਟ, 33 ਕੇ.ਵੀ ਕਲੋਨੀ ਸੋਹੀਆਂ ਰੋਡ ਸੰਗਰੂਰ ਵਿਖੇ ਪੀ.ਐਸ.ਪੀ.ਸੀ.ਐਲ ਸੰਗਰੂਰ ਦੇ 12 ਦਫ਼ਤਰਾਂ ਨੂੰ ਇੱਕੋ ਸਥਾਨ ’ਤੇ ਤਬਦੀਲ ਕਰਨ ਲਈ ਉਸਾਰੀ ਜਾਣ ਵਾਲੀ ਬਹੁ ਮੰਜ਼ਿਲਾ ਅਤਿ ਆਧੁਨਿਕ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ’ਤੇ ਲਗਭਗ 17.30 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪ੍ਰਾਜੈਕਟ ਨੂੰ 31 ਮਾਰਚ 2024 ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਕਿਹਾ ਕਿ ਇੱਕੋ ਛੱਤ ਹੇਠਾਂ ਪੀ.ਐਸ.ਪੀ.ਸੀ.ਐਲ ਦੇ ਦਫ਼ਤਰ ਇਕੱਠੇ ਹੋਣ ਨਾਲ ਖਪਤਕਾਰਾਂ, ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਵਿੱਚ ਹੋਰ ਵੀ ਸੌਖ ਹੋ ਜਾਵੇਗੀ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਅਜ਼ਾਦੀ ਦਿਹਾੜੇ ਮੌਕੇ ਫੇਜ 5 ਮੋਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ, ਸ੍ਰੀ ਬ੍ਰਮ ਸ਼ੰਕਰ ਕਰਨਗੇ ਲੋਕ ਅਰਪਣ

ਸ. ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤਰਜੀਹੀ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਖ਼ਪਤਕਾਰਾਂ ਨੂੰ ਹਰ ਦੋ ਮਹੀਨੇ ਲਈ 600 ਯੂਨਿਟ ਮੁਫ਼ਤ ਬਿਜਲੀ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜੋ ਕਿ ਨਿਰਪੱਖਤਾ ਨਾਲ ਸਾਰੇ ਘਰੇਲੂ ਉਪਭੋਗਤਾਵਾਂ ਲਈ ਲਾਗੂ ਹੋਵੇਗੀ ਅਤੇ ਦੋ ਮਹੀਨੇ ਵਿੱਚ 600 ਯੂਨਿਟ ਤੱਕ ਦੀ ਬਿਜਲੀ ਖਪਤ ਵਾਲੇ ਖਪਤਕਾਰਾਂ ਲਈ ਭੁਗਤਾਨ ਬਿੱਲ ਜ਼ੀਰੋ ਹੋਵੇਗਾ।
 
ਇਸ ਮੌਕੇ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਅਤੇ ਵਿਧਾਇਕ ਲਹਿਰਾ ਬਰਿੰਦਰ ਕੁਮਾਰ ਗੋਇਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਡਾਇਰੈਕਟਰ ਪੀ.ਐਸ.ਪੀ.ਸੀ.ਐਲ ਇੰਜ: ਡੀ.ਪੀ.ਐਸ ਗਰੇਵਾਲ ਆਦਿ ਵੀ ਹਾਜ਼ਰ ਸਨ।

Have something to say? Post your comment

 

More in Malwa

ਲੋੜ ਪੈਣ ‘ਤੇ ਕੀਤਾ ਜਾਵੇਗਾ ਜ਼ਿਲ੍ਹਾ ਪਟਿਆਲਾ ਵਿੱਚ ਬਲੈਕਆਊਟ : ਜ਼ਿਲ੍ਹਾ ਮੈਜਿਸਟਰੇਟ

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਡਾ. ਬਲਬੀਰ ਸਿੰਘ

ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਕਰਾਂਗੇ ਸੂਚਿਤ : ਡਿਪਟੀ ਕਮਿਸ਼ਨਰ  

ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ

ਰਾਸ਼ਨ ਦੀ ਘਾਟ ਬਾਰੇ ਅਫਵਾਹਾਂ ਅਧਾਰਹੀਨ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ

ਗ੍ਰਿਫਤਾਰ ਕਿਸਾਨਾਂ ਨੂੰ ਜੇਲ੍ਹ ਚੋਂ ਕੀਤਾ ਰਿਹਾਅ 

ਦਾਮਨ ਬਾਜਵਾ ਨੇ ਭੰਡਾਰੇ ਚ ਭਰੀ ਹਾਜ਼ਰੀ