Saturday, May 10, 2025

Malwa

ਭਗਤ ਕਬੀਰ ਵੈੱਲਫੇਅਰ ਫਾਊਂਡੇਸ਼ਨ ਮੋਹਾਲੀ ਵੱਲੋਂ ਲੋੜਵੰਦ ਧੀ ਦੇ ਵਿਆਹ ਲਈ ਕੀਤਾ ਸਾਮਾਨ ਸਪੁਰਦ

March 21, 2021 01:50 PM
SehajTimes
ਬਰਨਾਲਾ/ਮੋਹਾਲੀ : ਸਮਾਜ ਸੇਵਾ  ਵਿੱਚ ਲਗਾਤਾਰ ਸਰਗਰਮ ਰਹਿਣ ਵਾਲੀ ਸੰਸਥਾ - ਭਗਤ ਕਬੀਰ ਵੈੱਲਫੇਅਰ ਫਾਊਂਡੇਸ਼ਨ (  ਰਜਿ.) ਮੋਹਾਲੀ ਵਲੋਂ ਅੱਜ ਇਕ ਲੋਡ਼ਵੰਦ ਧੀ ਸ਼ਰਨਦੀਪ  ਕੌਰ ਨੂੰ ਵਿਆਹ ਦਾ ਸਾਮਾਨ ਸਪੁਰਦ ਕੀਤਾ ਗਿਆ  । ਇਹ ਸਾਮਾਨ ਸੰਸਥਾ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਨੇ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਲੜਕੀ ਸ਼ਰਨਦੀਪ ਕੌਰ ਦੇ  ਗ੍ਰਹਿ ਵਿਖੇ ਪੁੱਜ ਕੇ ਖ਼ੁਦ ਪਰਿਵਾਰ ਦੇ ਹਵਾਲੇ ਕੀਤਾ ।
ਇਸ ਮੌਕੇ ਤੇ ਲੜਕੀ ਦੀ ਮਾਤਾ ਜਗਦੀਪ ਕੌਰ ਨੇ ਸੰਸਥਾ -  ਭਗਤ ਕਬੀਰ ਵੈੱਲਫੇਅਰ ਫਾਊਂਡੇਸ਼ਨ ਮੋਹਾਲੀ  ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਤ ਕਬੀਰ ਵੈੱਲਫੇਅਰ ਫਾਊਂਡੇਸ਼ਨ ( ਰਜਿ.) ਮੋਹਾਲੀ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਦਾ ਲੋੜਵੰਦ ਪਰਿਵਾਰਾਂ ਦੇ ਲਈ  ਆਪਣੇ ਵੱਲੋਂ ਬਣਦੀ ਸਹਾਇਤਾ ਪ੍ਰਦਾਨ ਕਰਦੀ ਰਹਿੰਦੀ ਹੈ  ।ਅਤੇ ਪਿੰਡ ਹਮੀਦੀ ਦੇ ਹੀ ਮੇਰੇ ਇੱਕ ਪੁਰਾਣੇ ਦੋਸਤ ਨੇ ਲੜਕੀ ਸ਼ਰਨਦੀਪ ਕੌਰ  ਦੇ ਪਰਿਵਾਰ ਦੀ ਆਰਥਿਕ ਸਥਿਤੀ ਬਾਰੇ ਚਾਨਣਾ ਪਾਇਆ ਤਾਂ ਉਨ੍ਹਾਂ ਸੰਸਥਾ ਦੇ ਪ੍ਰਧਾਨ  ਨਾਲ ਗੱਲ ਕੀਤੀ ਤਾਂ ਤੁਰੰਤ  ਇੱਕ ਮੀਟਿੰਗ ਮੁਹਾਲੀ ਵਿਖੇ ਫੇਜ਼ ਗਿਆਰਾਂ ਸਥਿਤ ਦਫਤਰ ਵਿਖੇ  ਸੰਸਥਾ ਦੇ ਪ੍ਰਧਾਨ ਵੱਲੋਂ ਇਕ ਮੀਟਿੰਗ ਸੱਦ ਕੇ ਇਸ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਸੰਸਥਾ ਵੱਲੋਂ ਜੋ ਮੱਦਦ ਕੀਤੀ ਜਾ ਸਕੇ , ਉਹ ਕਰਨੀ ਚਾਹੀਦੀ ਹੈ ਅਤੇ ਲੜਕੀ ਦੇ ਲਈ ਕੱਪੜੇ ਅਤੇ ਹੋਰ ਜ਼ਰੂਰੀ ਸਾਮਾਨ ਤੁਰੰਤ ਇਕੱਠਾ ਕਰਕੇ ਅੱਜ ਅਸੀਂ ਆਪਣੇ ਪਰਿਵਾਰ ਸਮੇਤ ਲੜਕੀ ਦੀ ਮਾਤਾ ਜਗਦੀਪ ਕੌਰ ਅਤੇ  ਅਤੇ ਧੀ ਸ਼ਰਨਦੀਪ ਕੌਰ ਨੂੰ ਸੌਂਪ ਦਿੱਤਾ ਹੈ  ਅਤੇ ਅੱਜ ਇਹ ਕੰਮ ਕਰਦਿਆਂ ਮੈਨੂੰ ਜਿੰਨੀ ਖ਼ੁਸ਼ੀ ਆਤਮਿਕ ਸੰਤੁਸ਼ਟੀ ਮਿਲ ਰਹੀ ਹੈ ,ਉਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ । ਪੁੱਛੇ ਇੱਕ ਸੁਆਲ ਦੇ ਜੁਆਬ ਵਿੱਚ ਰਾਜਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਅਗਾਂਹ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ ਸੰਸਥਾ ਵੱਲੋਂ ਇਸ ਤਰ੍ਹਾਂ ਦੀ ਮਦਦ ਜਾਰੀ ਰੱਖਣਗੇ  । ਰਾਜਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਿੱਚ ਸੰਸਥਾ ਤੋਂ ੲਿਲਾਵਾ ਹੋਰ ਵੀ ਦਾਨੀ ਸੱਜਣਾਂ ਵੱਲੋਂ ਸਾਮਾਨ ਭੇਜਿਆ ਗਿਆ ਹੈ  ।ਇਸ ਮੌਕੇ ਰਾਜਵਿੰਦਰ ਸਿੰਘ ਗਿੱਲ ਨੇ ਉੱਘੇ ਸਮਾਜ ਸੇਵੀ ਅਤੇ ਸਵਰਗੀ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਪਰਸਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਦਾ ਵੀ ਧੰਨਵਾਦ  ਕੀਤਾ।   ਇਸ ਮੌਕੇ ਤੇ ਲੜਕੀ ਦੇ ਤਾਇਆ ਜਸਵਿੰਦਰ ਸਿੰਘ ਫੁੱਫੜ  ,ਤਰਸੇਮ ਸਿੰਘ , ਮਾਮਾ ਗੁਰਪ੍ਰੀਤ ਸਿੰਘ , ਗੁਰਪਾਲ ਸਿੰਘ ਅਤੇ ਨਾਨੀ ਮਲਕੀਅਤ ਕੌਰ ਵੀ ਹਾਜ਼ਰ ਸਨ  ।

Have something to say? Post your comment

Readers' Comments

ਰਾਜਵਿੰਦਰ ਸਿੰਘ 3/21/2021 1:35:12 AM

99149 68872

 

More in Malwa

ਲੋੜ ਪੈਣ ‘ਤੇ ਕੀਤਾ ਜਾਵੇਗਾ ਜ਼ਿਲ੍ਹਾ ਪਟਿਆਲਾ ਵਿੱਚ ਬਲੈਕਆਊਟ : ਜ਼ਿਲ੍ਹਾ ਮੈਜਿਸਟਰੇਟ

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਡਾ. ਬਲਬੀਰ ਸਿੰਘ

ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਕਰਾਂਗੇ ਸੂਚਿਤ : ਡਿਪਟੀ ਕਮਿਸ਼ਨਰ  

ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ

ਰਾਸ਼ਨ ਦੀ ਘਾਟ ਬਾਰੇ ਅਫਵਾਹਾਂ ਅਧਾਰਹੀਨ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ

ਗ੍ਰਿਫਤਾਰ ਕਿਸਾਨਾਂ ਨੂੰ ਜੇਲ੍ਹ ਚੋਂ ਕੀਤਾ ਰਿਹਾਅ 

ਦਾਮਨ ਬਾਜਵਾ ਨੇ ਭੰਡਾਰੇ ਚ ਭਰੀ ਹਾਜ਼ਰੀ