Friday, April 26, 2024
BREAKING NEWS
ਵਿਦਿਆਰਥਣਾ ਨੂੰ ਰੁਜ਼ਗਾਰ ਸੰਬੰਧਿਤ ਕੀਤਾ ਪ੍ਰੇਰਿਤ : ਡਾਕਟਰ ਰਾਹੀਲਾ ਖਾਨਭਾਰਤ ਸਰਕਾਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਨਵੇਂ ਪੈਟੇਂਟ ਪ੍ਰਾਦਨ ਕੀਤੇ ਗਏਆਪ’ ਵਲੰਟੀਅਰਾਂ ਤੋਂ ਕਰਵਾਇਆ ਪਾਰਟੀ ਦਫਤਰ ਦਾ ਉਦਘਾਟਨਕਿਸਾਨ ਪੰਜ ਤੋਂ ਘੇਰਨਗੇ ਮੀਤ ਹੇਅਰ ਦੀ ਕੋਠੀ ਵੋਟਾਂ ਮੰਗਣ ਆਏ ਹਰ ਇਕ ਉਮੀਦਵਾਰ ਨੂੰ ਕਰਾਂਗੇ ਸਵਾਲ : ਚੱਠਾ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣBJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ

Entertainment

'ਜਿਸ ਕੇ ਸਿਰ ਉੇਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ' ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ

September 02, 2020 09:28 AM
Surjeet Singh Talwandi

ਜੋਤ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਧਾਰਮਿਕ ਪੰਜਾਬੀ ਫਿਲਮ 'ਜਿਸ ਕੇ ਸਿਰ ਉੇਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ' ਦੀ ਸੂਟਿੰਗ ਬੜੇ ਹੀ ਜੋਰ ਸੋਰ ਨਾਲ ਧਾਰਿਮਕ ਤੇ ਸੁੰਦਰ ਲੋਕੇਸਨਾਂ ਨਾਲ ਖਰੜ ਇਲਾਕੇ ਵਿੱਚ ਚੱਲ ਰਹੀ ਹੈ। ਫਿਲਮ ਦੇ ਸੈਟ ਤੇ ਆਖਰੀ ਸੀਨਾਂ ਨੂੰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਫਿਲਮਾਕਣ ਕੀਤਾ ਗਿਆ। ਇਸ ਫਿਲਮ ਦੇ ਸੈਟ ਤੇ ਫਿਲਮਾਂ ਦੇ ਸੁਲਝੇ ਹੋਏ ਤੇ ਇਸ ਫਿਲਮ ਦੇ ਡਾਇਰੈਕਟਰ ਰਾਜ ਸਿੰਘ ਬੜੀ ਹੀ ਬਾਰੀਕੀ ਨਾਲ ਫਿਲਮ ਦੇ ਕਲਾਕਾਰਾਂ ਨੂੰ ਇੱਕ ਇੱਕ ਸੀਨ ਪੂਰੀ ਸੂਝ ਬੂਝ ਨਾਲ ਕਰਵਾ ਰਹੇ ਸੀ। ਉਨ੍ਹਾਂ ਇਸ ਫਿਲਮ ਦੇ ਵਿਸੇ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਇਹ ਫਿਲਮ ਨਿਰੋਲ ਧਾਰਮਿਕ ਹੈ ਤੇ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। ਕਿਉਕਿ ਫਿਲਮ ਦੇ ਵਿਸੇ ਅਨੁਸਾਰ ਇਸ ਫਿਲਮ ਰਾਹੀ ਅਸੀ ਦਰਸ਼ਕਾਂ ਨੂੰ ਕੁਝ ਵੱਖਰਾ ਦਿਖਾਉਣ ਦੀ ਕੋਸਿਸ ਕਰਾਗੇ ਵੈਸੇ ਤਾਂ ਧਾਰਮਿਕ ਫਿਲਮਾਂ ਵਿੱਚ ਜਿਆਦਾਤਰ ਗੁਰੂ ਜੀ ਦੀ ਬਾਣੀ ਅਨੁਸਾਰ ਖੰਡਾ ਸਾਹਿਬ ਦੀ ਮਹੱਤਤਾ ਬਾਰੇ ਜਿਆਦਾ ਪੇਸ਼ ਕੀਤਾ ਜਾਦਾ ਹੈ ਪਰ ਸਾਡੀ ਇਹ ਫਿਲਮ ਜਿਸ ਵਿੱਚ ਅਸੀ ਕੜ੍ਹੇ ਦੀ ਕੀ ਮਹੱਤਤਾ ਹੁੰਦੀ ਹੈ, ਬਾਰੇ ਪੇਸਕਾਰੀ ਕੀਤੀ ਹੈ । ਇਹ ਫਿਲਮ ਦੋ ਪਰਿਵਾਰਾਂ ਦੀ ਕਹਾਣੀ ਤੇ ਅਧਾਰਿਤ ਹੈ। ਜਿਸ ਵਿੱਚ ਇਕ ਪਰਿਵਾਰ ਧਾਰਮਿਕ ਤੇ ਦੂਜੇ ਪਾਸੇ ਅੰਧ ਵਿਸਵਾਸੀ ਪਰਿਵਾਰ ਹੁੰਦਾ ਹੈ। ਜਦੋਂ ਧਾਰਮਿਕ ਖਿਆਲਾਂ ਵਾਲੀ ਲੜਕੀ ਤੇ ਗੁਰਬਾਣੀ ਵਿੱਚ ਵਿਸਵਾਸ ਰੱਖਣ ਵਾਲੀ ਲੜਕੇ ਦਾ ਸਾਦੀ ਹੁੰਦੀ ਹੈ ਤਾਂ ਉਸ ਨੂੰ ਉਸ ਪਰਿਵਾਰ ਵਿਚ ਕਿਹੜੀਆਂ -ਕਿਹੜੀਆਂ ਮੁਸਕਿਲਾਂ ਵਿਚੋਂ ਲੰਘਣਾ ਪੈਂਦਾ ਹੈ ਤੇ ਉਹ ਕਿਵੇ ਆਪਣੇ ਧਾਰਮਿਕ ਵਿਚਾਰਾਂ ਰਾਹੀ ਅੰਧ ਵਿਸਵਾਸੀ ਪਰਿਵਾਰ ਨੂੰ ਜੋੜਨ ਵਿਚ ਸਫਲ ਹੁੰਦੀ ਹੈ। ਕਿਵੇ ਇਸ ਫਿਲਮ ਰਾਹੀ ਕੜ੍ਹੇ ਦੀ ਮਹੱਤਤਾ ਦਰਸ਼ਾ ਕੇ ਅੰਧ ਵਿਸਵਾਸਾਂ ਵਿੱਚ ਵਿਸਵਾਸ ਕਰਨ ਵਾਲੇ ਪਰਿਵਾਰ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ । ਕੁਝ ਇਸ ਤਰ੍ਹਾਂ ਦੀ ਹੀ ਇਸ ਫਿਲਮ ਰਾਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਮੁਤਾਬਿਕ ਫਿਲਮ ਵਿੱਚ ਹਰ ਇੱਕ ਪਾਤਰ ਨੇ ਆਪਣਾ ਆਪਣਾ ਰੋਲ ਬਾਖੂਬੀ ਨਿਭਾਇਆ ਹੈ। ਇਸ ਫਿਲਮ ਵਿਚਲੇ ਕਲਾਕਾਰਾਂ ਦੀ ਚੋਣ ਫਿਲਮ ਦੇ ਵਿਸੇ ਮੁਤਾਬਕ ਕੀਤੀ ਗਈ ਸੀ ਾਂਕ ਦਰਸ਼ਕਾਂ ਨੂੰ ਹਰ ਇੱਕ ਰੋਲ ਵਿਚ ਕੰਮ ਕਰ ਰਹੇ ਕਲਾਕਾਰ ਵਿੱਚ ਕਿਸੇ ਵੀ ਪ੍ਰਕਾਰ ਦਾ ਉਪਰਾਪਣ ਨਜਰ ਨਾ ਆਵੇ। ਇਸ ਫਿਲਮ ਵਿੱਚ ਗੀਤਾਂ ਦੀ ਥਾਂ ਧਾਰਮਿਕ ਸਬਦਾਂ ਨੂੰ ਵਰਤਿਆ ਗਿਆ ਹੈ । ਫਿਲਮ ਵਿਚ ਮੁੱਖ ਤੌਰ ਤੇ ਕਲਾਕਾਰ ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਕੌਰ ਰੂਪੀ, ਸੋਨੂ ਧਮੜੈਤ ,ਮਨਜੀਤ ਸੰਧੂ, ਜਗਤਾਰ ਬੈਨੀਪਾਲ, ਗੁਰਦੁਆਰਾ ਖਰੂੜ ਸਾਹਿਬ ਦੇ ਕਥਾ ਵਾਚਕ ਬਾਬਾ ਮਹਿਤਾਬ ਸਿੰਘ ਚੀਮਾ, ਰੋਹਿਤ ਵਸ਼ਿਸਟ, ਸੱਜਣ ਅਕਬਰਪੁਰੀ ਆਦਿ ਕੰਮ ਕਰ ਰਹੇ ਹਨ। ਇਸ ਫਿਲਮ ਦੇ ਪਡਿਊਸਰ ਸੋਨੂੰ ਧਮੜੈਤ, ਸਹਾਇਕ ਡਾਇਰਕੈਟਰ ਬੰਟੀ ਤੇ ਕੈਮਰਾਮੈਨ ਸੋਨੂੰ ਵਰਮਾ ਹਨ। ਫਿਲਮ ਨੂੰ ਸੰਗੀਤਬੱਧ ਮੰਨੇ ਪ੍ਰਮੰਨੇ ਸੰਗੀਤਕਾਰ ਸੁਰਿੰਦਰ ਬਚਨ, ਸਿਨਧੀ ਚੌਹਾਨ ,ਉੱਤਮ ਸਿੰਘ ਤੇ ਸੈਨ ਦਲੀਪ ਨੇ ਕੀਤਾ ਹੈ। ਇਸ ਫਿਲਮ ਦੇ ਡਾਇਰੈਕਟਰ ਰਾਜ ਸਿੰਘ ਨੇ ਕਿਹਾ ਕਿ ਫਿਲਮ ਨੂੰ ਹਰ ਇੱਕ ਪੱਖ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਫਿਲਮ ਰਾਹੀ ਲੋਕਾ ਨੂੰ ਧਾਰਮਿਕ ਵਿਚਾਰਧਾਰਾ ਨਾਲ ਜੋੜ੍ਹਨ ਦੀ ਕੋਸ਼ਿਸ਼ ਕਰਨ ਦਾ ਉਪਰਾਲਾ ਕੀਤਾ ਹੈ ਤਾਂ ਜੋ ਫਿਲਮ ਦਰਸਕਾਂ ਦੀ ਕਸੌਟੀ ਤੇ ਖਰੀ ਉਤਰ ਸਕੇ । ਉਨ੍ਹਾਂ ਆਪਣੇ ਆਉਣ ਵਾਲੇ ਹੋਰ ਧਾਰਮਿਕ ਫਿਲਮੀ ਪ੍ਰਜੋਕੈਟਾਂ ਬਾਰੇ ਦੱਸਿਆ ਕਿ ਜਲਦੀ ਹੀ ਮਹਾਰਾਜਾ ਰਣਜੀਤ ਸਿੰਘ, ਸ੍ਰ ਹਰੀ ਸਿੰਘ ਨਲੂਆ, ਜਫਰਨਾਮਾ, ਭਾਈ ਮਤੀਦਾਸ, ਅਕਾਲੀ ਫੂਲਾ ਸਿੰਘ ਤੇ ਅਧਾਰਿਤ ਵਿਸ਼ਿਆ 'ਤੇ ਫਿਲਮਾਂ ਬਣਾ ਰਹੇ ਹਾਂ। ਫਿਲਮਾਂ ਦੇ ਵਿਸਿਆਂ ਅਨੁਸਾਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਫਿਲਮਾਂ 'ਚੋ' ਕੁਝ ਕੁ ਤੇ ਕੰਮ ਜਲਦੀ ਸੁਰੂ ਹੋ ਜਾਵੇਗਾ ।

Have something to say? Post your comment

Readers' Comments

Samana 9/2/2020 4:50:45 AM

ਬੁਹਤ ਵਧੀਆ ਧੰਨਵਾਦ ਸਹਿਜ ਟਾਈਮਜ਼ ਟੀਮ

Samana 9/2/2020 4:50:47 AM

ਬੁਹਤ ਵਧੀਆ ਧੰਨਵਾਦ ਸਹਿਜ ਟਾਈਮਜ਼ ਟੀਮ

 

More in Entertainment

ਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰ

ਸਟਾਰ ਸਹਿਜਵੀਰ ਨੇ ਗਰਮੀਆਂ ਦੇ ਫੈਸ਼ਨ ਟਿਪਸ ਦਾ ਕੀਤਾ ਖੁਲਾਸਾ

ਰਾਸ਼ਟਰਪਤੀ ਤੋਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਜ਼ੀ ਪੰਜਾਬੀ ਦੇ 'ਦਿਲਾਂ ਦੇ ਰਿਸ਼ਤੇ' ਸਟਾਰ ਹਸਨਪ੍ਰੀਤ ਨੇ ਵਿਸ਼ਵ ਧਰਤੀ ਦਿਵਸ 'ਤੇ ਧਰਤੀ ਦੀ ਸੰਭਾਲ ਦੇ ਬਾਰੇ ਗੱਲ ਕੀਤੀ

ਦੱਖਣੀ ਏਸ਼ੀਆਈ ਅਮਰੀਕੀਆਂ ਲਈ ਪਹਿਲੀ ਵਾਰ USA ਸਟੇਜ 'ਤੇ ਰਿਐਲਿਟੀ ਸ਼ੋਅ

ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਅੱਜ ਹੋਵੇਗਾ ਰਿਲੀਜ਼

ਜਾਣੋ ਕਿ ਇਸ ਹਫਤੇ ਤੁਹਾਡੇ ਮਨਪਸੰਦ ਸ਼ੋਅ ਵਿੱਚ ਕੀ ਹੋਣ ਵਾਲਾ ਹੈ ਨਵਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਨਵੇਂ ਪੰਜਾਬੀ ਸ਼ੋਅ 'ਹੀਰ ਤੇ ਟੇਢੀ ਖੀਰ' ਦੇ ਮਹਾਂ ਲਾਂਚ ਤੇ ਫਲੌਕ ਸਟੂਡੀਓ ਨੇ ਧਮਾਕੇਦਾਰ ਜਸ਼ਨ ਮਨਾਇਆ

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵਾਂ ਸ਼ੋਅ ਹੀਰ ਤੇ ਟੇਢੀ ਖੀਰ ਰਾਤ ਵਜੇ ਸਿਰਫ ਜ਼ੀ ਪੰਜਾਬੀ ਤੇ