Thursday, September 18, 2025

Chandigarh

ਐਸ.ਟੀ.ਐਫ ਵੱਲੋਂ ਸਮੈਕ ਸਮੇਤ ਪਤੀ ਪਤਨੀ ਗ੍ਰਿਫ਼ਤਾਰ

May 14, 2022 10:15 AM
SehajTimes

ਪਟਿਆਲਾ : ਉਪ ਕਪਤਾਨ ਪੁਲਿਸ ਐਸ.ਟੀ.ਐਫ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਮੁਖੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਕੰਮ ਕਰਨ ਵਾਲੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਪਟਿਆਲਾ ਰੇਂਜ ਵੱਲੋਂ ਪਤੀ ਪਤਨੀ ਨੂੰ 101 ਗ੍ਰਾਮ ਸਮੈਕ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਡੀ.ਐਸ.ਪੀ. ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਮਈ 2022 ਨੂੰ ਸਹਾਇਕ ਥਾਣੇਦਾਰ ਪਿਆਰਾ ਸਿੰਘ ਸਮੇਤ ਐਸ.ਟੀ.ਐਫ ਦੇ ਕਰਮਚਾਰੀਆਂ ਨਾਲ ਨਸ਼ਾ ਤਸਕਰਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਰਾਜਪੁਰਾ ਕਾਲੋਨੀ ਖਾਲੀ ਪਲਾਟਾਂ ਨੇੜੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖ਼ਬਰ ਨੇ ਗੁਪਤ ਇਤਲਾਹ ਦਿੱਤੀ ਕਿ ਵਰਿੰਦਰ ਸਿੰਘ ਅਤੇ ਇਸਦੀ ਪਤਨੀ ਅੰਮ੍ਰਿਤਪਾਲ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ ਪਟਿਆਲਾ ਜੋ ਇਹ ਦੋਵੇਂ ਪਤੀ ਪਤਨੀ ਆਪਸ ਵਿੱਚ ਰਲ ਕੇ ਸਮੈਕ ਵੇਚਣ ਦਾ ਕੰਮ ਕਰਦੇ ਹਨ, ਜੋ ਇਹ ਅੱਜ ਦੋਨੋ ਜਾਣੇ ਆਪਣੀ ਸਕੂਟਰੀ ਨੰਬਰ ਪੀ.ਬੀ.11 ਏ.ਐਫ 6492 ਮਾਰਕਾ ਹੌਂਡਾ ਐਕਟਿਵਾ 'ਤੇ ਸਵਾਰ ਹੋ ਕੇ ਅੱਜ ਨੇੜੇ ਵੀਰ ਸਿੰਘ ਦੀਆਂ ਮੜ੍ਹੀਆਂ ਪਾਸ ਆਪਣੇ ਕਿਸੇ ਗਾਹਕ ਨੂੰ ਸਮੈਕ ਦੇਣ ਆਉਣਗੇ ਜੋ ਇਸ ਇਤਲਾਹ 'ਤੇ ਉਕਤ ਵਿਅਕਤੀਆਂ ਵਿਰੁੱਧ ਥਾਣਾ ਐਸ.ਟੀ.ਐਫ ਮੁਹਾਲੀ ਵਿਖੇ ਮੁਕੱਦਮਾ ਨੰ 88 ਮਿਤੀ 12 ਮਈ 2022 ਅ/ਧ 21 ਐਨ.ਡੀ.ਪੀ.ਐਸ ਐਕਟ ਦਰਜ਼ ਰਜਿਸਟਰ ਕਰਾਇਆ ਗਿਆ। ਜੋ ਇਸ ਇਤਲਾਹ ਤੇ ਕਾਰਵਾਈ ਕਰਦਿਆ ਏ.ਐਸ.ਆਈ ਸਵਤੰਤਰਪਾਲ ਸਿੰਘ ਨੇ ਸਮੇਤ ਐਸ.ਟੀ.ਐਫ ਦੇ ਕਰਮਚਾਰੀਆਂ ਨਾਲ ਯੋਗ ਥਾਵਾਂ 'ਤੇ ਨਾਕਾਬੰਦੀ ਕੀਤੀ ਤਾਂ ਉਕਤ ਦੋਨੋ ਪਤੀ ਪਤਨੀ ਨੂੰ 101 ਗਰਾਮ ਸਮੈਕ ਸਮੇਤ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਗਿਆ।
  ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋ ਇਹ ਖੁਲਾਸਾ ਹੋਇਆ ਹੈ ਕਿ ਇਹ ਦੋਵੇਂ ਜਾਣੇ ਕਾਫ਼ੀ ਸਮੇਂ ਤੋ ਸਮੈਕ ਵੇਚਣ ਦਾ ਕੰਮ ਕਰਦੇ ਆ ਰਹੇ ਹਨ ਜੋ ਇਹ ਸਮੈਕ ਹਰਿਆਣੇ ਤੋ ਕਿਸੇ ਨਾ ਮਾਲੂਮ ਵਿਅਕਤੀ ਪਾਸੋਂ ਲੈ ਕੇ ਆਏ ਸਨ। ਇਸ ਤੋ ਪਹਿਲਾ ਵੀ ਵਰਿੰਦਰ ਸਿੰਘ ਦੇ ਖਿਲਾਫ ਦੋ ਮੁਕੱਦਮੇ ਐਨ.ਡੀ.ਪੀ.ਐਸ ਐਕਟ ਦੇ ਅਤੇ ਇੱਕ ਮੁਕੱਦਮਾ ਚੋਰੀ ਦਾ ਦਰਜ਼ ਰਜਿਸਟਰ ਹੋਣਾ ਪਾਇਆ ਗਿਆ ਹੈ। ਉਕਤਾਨ ਦੋਵਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

 

Have something to say? Post your comment

 

More in Chandigarh

769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ: ਹਰਦੀਪ ਸਿੰਘ ਮੁੰਡੀਆਂ

“ਪ੍ਰੋਜੈਕਟ ਜੀਵਨਜਯੋਤ 2.0: ਪੰਜਾਬ ਸਰਕਾਰ ਦਾ ਬੱਚਿਆਂ ਦੀ ਭੀਖ ਮੰਗਣ ਖ਼ਤਮ ਕਰਨ ਦਾ ਮਿਸ਼ਨ”: ਡਾ.ਬਲਜੀਤ ਕੌਰ

'ਯੁੱਧ ਨਸ਼ਿਆਂ ਵਿਰੁੱਧ’ ਦੇ 200ਵੇਂ ਦਿਨ ਪੰਜਾਬ ਪੁਲਿਸ ਵੱਲੋਂ 414 ਥਾਵਾਂ 'ਤੇ ਛਾਪੇਮਾਰੀ; 93 ਨਸ਼ਾ ਤਸਕਰ ਕਾਬੂ

ਝੋਨੇ ਦੀ ਖਰੀਦ ਲਈ 27,000 ਕਰੋੜ ਰੁਪਏ ਦਾ ਕੀਤਾ ਪ੍ਰਬੰਧ

ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਮੁਹਿੰਮ ਜ਼ੋਰਾਂ ‘ਤੇ, ਸੜਕਾਂ, ਨਾਲੀਆਂ, ਸਟਰੀਟ ਲਾਈਟਾਂ ਅਤੇ ਜਲ ਸਪਲਾਈ ਨੈੱਟਵਰਕਾਂ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਮੁਰੰਮਤ: ਡਾ. ਰਵਜੋਤ ਸਿੰਘ

ਹੜ੍ਹਾਂ ਕਾਰਨ ਪੰਜਾਬ ਵਿੱਚ 4658 ਕਿਲੋਮੀਟਰ ਸੜਕਾਂ ਅਤੇ 68 ਪੁੱਲਾਂ ਦਾ ਹੋਇਆ ਨੁਕਸਾਨ: ਹਰਭਜਨ ਸਿੰਘ ਈ.ਟੀ.ਓ.

ਮੁੱਖ ਮੰਤਰੀ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ, ਵਿਸ਼ਵ ਪੱਧਰ ’ਤੇ ਲੋਕਾਂ ਨੂੰ ਫੰਡ ਜੁਟਾਉਣ ਦੀ ਅਪੀਲ

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ