Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਸੀ.ਆਈ.ਜੀ ਅਤੇ ਪੰਜਾਬ ਸਰਕਾਰ ਨੇ ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਦੇ ਪਸਾਰ ਲਈ ਸਾਂਝਾ ਪ੍ਰੋਗਰਾਮ ਚਲਾਇਆ

March 19, 2021 06:24 PM
SehajTimes
ਚੰਡੀਗੜ : ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਦੇ ਮੱਦੇਨਜ਼ਰ  ਸਿੰਗਾਪੁਰ ਦੇ ਚੈਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀ.ਆਈ.ਜੀ.)  ਅਤੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਵੱਲੋਂ ਸਾਂਝੇ ਤੌਰ ਤੇ ਕਰਵਾਇਆ ਪ੍ਰੋਗਰਾਮ ਹਾਲ ਹੀ ਵਿੱਚ ਸਫਲਤਾਪੂਰਵਕ ਮੁਕੰਮਲ ਹੋਇਆ।   ਆਨਲਾਈਨ  ਢੰਗ ਨਾਲ ਆਯੋਜਿਤ ਕੀਤੇ ਇਸ ਪ੍ਰੋਗਰਾਮ ਨੇ  ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ, ਅਤੇ ਪ੍ਰਬੰਧਨ ਸਬੰਧੀਆ ਰਣਨੀਤੀਆਂ ਦੇ ਪਸਾਰ ਅਤੇ ਸੂਬੇ ਵਿਚ ਆਸਾਨੀ ਨਾਲ ਕਾਰੋਬਾਰ ਕਰਨ ਅਤੇ ਰੋਜ਼ਗਾਰ ਮੌਕੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ  ਕੀਤੀ। 
ਇਸ ਸਿਖਲਾਈ ਪ੍ਰੋਗਰਾਮ ਨੇ  ਪੀ.ਐਸ.ਆਈ.ਈ.ਸੀ. ਦੇ ਅਧਿਕਾਰੀਆਂ ਨੂੰ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ ਲੋੜੀਂਦੇ ਹੁਨਰਾਂ ਅਤੇ ਯੋਗਤਾਵਾਂ ਨਾਲ ਲੈਸ ਕੀਤਾ, ਜਿਸ ਵਿੱਚ ਵੀਜ਼ਨਿੰਗ, ਵਿਹਾਰਕਤਾ ਅਤੇ ਯੋਜਨਾਬੰਦੀ ,ਅਸਟੇਟ ਪ੍ਰਬੰਧਨ, ਮਾਰਕੀਟਿੰਗ ਤੇ ਨਿਵੇਸ਼ ਨੂੰ ਉਤਸ਼ਾਹ ਅਤੇ ਅੰਤਰ-ਏਜੰਸੀ ਤਾਲਮੇਲ ਸ਼ਾਮਲ ਹੈ।
 
 ਇਸ ਦੌਰਾਨ ਅਧਿਕਾਰੀਆਂ ਨੇ ਸੀ.ਆਈ.ਜੀ. ਦੇ ਸਰੋਤ ਮਾਹਰ ਸ੍ਰੀ ਲਿਮ ਚਿਨ ਚੋਂਗ ਤੋਂ ਉਦਯੋਗਿਕ ਪਾਰਕ ਦੇ ਵਿਕਾਸ ਸਬੰਧੀ ਅੰਦਰੂਨੀ ਅਤੇ ਅੰਤਰ-ਰਾਸ਼ਟਰੀ ਨੁਕਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ।  ਇਸ ਤੋਂ ਪਹਿਲਾਂ ਸ੍ਰੀ ਲਿਮ ਨੇ ਸਿੰਗਾਪੁਰ ਵਿੱਚ ਜੇ.ਟੀ.ਸੀ. ਕਾਰਪੋਰੇਸ਼ਨ ਵਿਖੇ ਏਸ਼ੀਆ ਭਰ ਵਿੱਚ ਉਦਯੋਗਿਕ ਪਾਰਕ ਵਿਕਾਸ ਪ੍ਰਾਜੈਕਟਾਂ ਵਿੱਚ ਆਪਣੇ ਦਹਾਕਿਆਂ ਦੇ ਤਜਰਬੇ ਸਾਂਝੇ ਕੀਤੇ। 
 
ਸਮਾਪਤੀ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੀ.ਐਸ.ਆਈ.ਈ.ਸੀ. ਦੇ ਤਕਨੀਕੀ ਸਲਾਹਕਾਰ ਸ੍ਰੀ ਜੇ.ਐਸ. ਭਾਟੀਆ ਨੇ ਸੀ.ਆਈ.ਜੀ. ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ:
 
ਤਕਨੀਕੀ ਸਲਾਹਕਾਰ ਸ੍ਰੀ ਜੇ.ਐਸ. ਭਾਟੀਆ ਨੇ ਕਿਹਾ “ ਪੀ.ਐਸ.ਆਈ.ਈ.ਸੀ.  ਵਲੋਂ ਹੁਣ ਹਾਈ - ਟੈਕ ਸਾਈਕਲ ਵੈਲੀ, ਇੰਟੀਗਰੇਟਡ ਫਾਰਮਾਸੂਟੀਕਲ ਪਾਰਕ ਅਤੇ ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਮੈਨੂਫੈਕਚਰਿੰਗ ਪਾਰਕ ਬਣਾਉਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਮੈਨੂੰ ਯਕੀਨ ਹੈ ਕਿ ਇਨਾਂ ਸਿਖਲਾਈ ਸੈਸ਼ਨਾਂ ਤੋਂ ਪ੍ਰਾਪਤ ਗਿਆਨ ਨਾਲ  ਸਾਡੇ ਇੰਜੀਨੀਅਰਾਂ ਅਤੇ ਜਾਇਦਾਦ ਪ੍ਰਬੰਧਨ ਪੇਸ਼ੇਵਰ ਇਨਾਂ ਪ੍ਰਾਜੈਕਟਾਂ ਨੂੰ ਕਾਮਯਾਬ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣਗੇ।’’
ਸੀ.ਆਈ.ਜੀ.  ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵੀ ਨੇਂਗ,  ਨੇ ਸੀਆਈਜੀ ਵਲੋਂ ਸਰਕਾਰਾਂ ਪ੍ਰਤੀ ਸਮਰਪਣ ਭਾਵਨਾ ਉੱਤੇ ਜੋਰ ਦਿੱਤਾ। ਉਹਨਾਂ ਕਿਹਾ “ਸੀ.ਆਈ.ਜੀ. ਇੱਕ ਗੈਰ-ਮੁਨਾਫਾ ਸੰਗਠਨ ਹੈ ਜੋ ਮਹੱਤਵਪੂਰਣ ਕੰਮਾਂ ਵਿੱਚ ਸਰਕਾਰਾਂ ਦਾ ਸਮਰਥਨ ਕਰਨ ਲਈ  ਪੂਰੀ ਤਰਾਂ ਸਮਰਪਿਤ ਹੈ । ਇਹ ਪ੍ਰੋਗਰਾਮ ਪੀ.ਐਸ.ਆਈ.ਈ.ਸੀ  ਦੇ ਯੋਗਦਾਨ, ਸਮਰਪਣ ਅਤੇ ਭਾਗੀਦਾਰੀ ਤੋਂ ਬਗੈਰ ਸੰਭਵ ਨਹੀਂ ਸੀ ਹੋ ਸਕਦਾ।’’
 
ਚਾਂਡਲਰ ਇੰਸਟੀਚਿਊਟ ਆਫ ਗਵਰਨੈਂਸ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵੀ ਨੇਂਗ ਨੇ ਕਿਹਾ ਕਿ ਇਹ ਉਦਘਾਟਨੀ ਵਰਚੁਅਲ ਪ੍ਰੋਗਰਾਮ ਸੀ.ਆਈ.ਜੀ. ਅਤੇ ਪੀ.ਐਸ.ਆਈ.ਈ.ਸੀ. ਵਿਚਕਾਰ ਹੋਏ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਸਮਝੌਤੇ) ਤਹਿਤ ਆਉਂਦਾ ਹੈ।
ਇਸ ਸਿਖਲਾਈ ਪ੍ਰੋਗਰਾਮ ਨੂੰ ਆਯੋਜਿਤ ਕਰਵਾਉਣ ਵਿੱਚ ਸਹਿਯੋਗ ਦੇਣ ਵਾਲੀ ਅਤੇ ਸੀ.ਆਈ.ਜੀ.ਨਾਲ ਕੰਮ ਕਰਨ ਵਾਲੀ , ਪੰਜਾਬ ਸਰਕਾਰ  ਦੀ ਗਵਰਨੈਂਸ ਫੈਲੋ ਸ੍ਰੀਮਤੀ ਤਪਿੰਦਰ ਕੌਰ ਘੁੰਮਣ  ਨੇ ਪੀ.ਐਸ.ਆਈ.ਈ.ਸੀ  ਦੇ  ਅਧਿਕਾਰੀਆਂ ਦੀ ਸਮਰੱਥਾ ਵਧਾਉਣ ਵਿੱਚ ਸਹਿਯੋਗ  ਦੇਣ ਅਤੇ ਪੂਰੇ ਤਾਲਮੇਲ ਨਾਲ  ਕੰਮ ਕਰਨ ਲਈ ਸੀ.ਆਈ.ਜੀ. ਦਾ ਧੰਨਵਾਦ ਕੀਤਾ।

Have something to say? Post your comment

 

More in Chandigarh

ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ 250 ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ

ਗੈਂਗਸਟਰਾਂ ‘ਤੇ ਵਾਰ ਦਾ 104ਵਾਂ ਦਿਨ: ਪੰਜਾਬ ਪੁਲਿਸ ਵੱਲੋਂ 589 ਥਾਵਾਂ ‘ਤੇ ਛਾਪੇਮਾਰੀ; 305 ਗ੍ਰਿਫ਼ਤਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ 'ਰੰਗਲਾ ਪੰਜਾਬ ਵਿਕਾਸ ਸਕੀਮ' ਤਹਿਤ ਵਿਕਾਸ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼

ਪੰਜਾਬ ਦੇ ਰਾਜਪਾਲ ਨੇ ਪੀ.ਪੀ.ਐਸ.ਸੀ. ਦੇ ਨਵ-ਨਿਯੁਕਤ ਗੈਰ-ਸਰਕਾਰੀ ਮੈਂਬਰ ਨੂੰ ਅਹੁਦੇ ਦੀ ਸਹੁੰ ਚੁਕਾਈ

ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

ਕਬੱਡੀ ਪ੍ਰਮੋਟਰ ਕਤਲ ਕੇਸ ਦਾ ਆਖਰੀ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਦੇ ਸਾਬਕਾ ਮੈਨੇਜਰ ਵਿਰੁੱਧ ਕੇਸ ਦਰਜ

ਚਾਰ ਸਾਲਾਂ ਦੀ ਵੱਡੀ ਉਪਲਬਧੀ: 26.68 ਕਰੋੜ ਦੇ ਕਰਜ਼ਿਆਂ ਨਾਲ 1367 ਪਰਿਵਾਰ ਬਣੇ ਆਤਮ-ਨਿਰਭਰ :ਡਾ. ਬਲਜੀਤ ਕੌਰ