Sunday, November 02, 2025

Chandigarh

ਪੰਜਾਬ ਹਿਸਟਰੀ ਕਾਨਫਰੰਸ ਦੇ ਨਵੇਂ ਸੈਸ਼ਨ ਦੇ ਤੀਜੇ ਦਿਨ ਵਿਦਾਇਗੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ ਕੀਤਾ

May 10, 2022 10:03 AM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲ ਆਯੋਜਿਤ ਤਿੰਨ ਰੋਜ਼ਾ ਪੰਜਾਬ ਹਿਸਟਰੀ ਕਾਨਫਰੰਸ ਦੇ ਨਵੇਂ ਸੈਸ਼ਨ ਦੇ ਤੀਜੇ ਦਿਨ ਵਿਦਾਇਗੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। 
ਇਸ ਸੈਸ਼ਨ ਦੀ ਸ਼ੁਰੂਆਤ ਦੌਰਾਨ ਡਾ. ਦਲਜੀਤ ਸਿੰਘ, ਮੁਖੀ, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲ ਕਾਨਫਰੰਸ ਦੀਆਂ ਪ੍ਰੋਸੀਡਿੰਗਜ ਸਬੰਧੀ ਜਾਣਕਾਰੀ ਦਿੰਦਿਆਂ ਵਿਦਾਇਗੀ ਭਾਸ਼ਣ ਦੇਣ ਪੁੱਜੇ ਪ੍ਰੋਫੈਸਰ ਅੰਜੂ ਸੂਰੀ, ਸਾਬਕਾ ਚੇਅਰਪਰਸਨ, ਇਤਿਹਾਸ ਵਿਭਾਗ ਅਤੇ ਡੀਨ, ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਾਰੇ ਹਾਲ ਵਿੱਚ ਸ਼ਿਰਕਤ ਕਰ ਰਹੇ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਸਮਾਰੋਹ ਦੇ ਬੁਲਾਰੇ ਨੇ 'ਯੂਨੀਟਰੀ ਨੈਸ਼ਨਲਿਜ਼ਮ ਇਨ ਕੰਟੈਕਸਟ  ਆਫ਼ ਫ਼ਰੀਡਮ ਮੂਵਮੈਂਟ ਇਨ ਪੰਜਾਬ' ਵਿਸ਼ੇ ਉੱਤੇ ਆਪਣੇ ਵਿਚਾਰ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਰਾਸ਼ਟਰਵਾਦੀਆਂ ਨੂੰ ਦਬਾਉਣ ਲਈ ਹਿੰਸਾ ਦਾ ਇਕ ਸਾਧਨ ਦੇ ਰੂਪ ਵਿਚ ਇਸਤੇਮਾਲ ਕੀਤਾ। ਇਸ ਪਿੱਛੇ ਉਨ੍ਹਾਂ ਦਾ ਮਨੋਰਥ ਬਸਤੀਵਾਦ ਰਾਜ ਨੂੰ ਸਥਾਪਿਤ ਕਰਨਾ, ਬ੍ਰਿਟਿਸ਼ ਰਾਜ ਦੀ ਉੱਤਮਤਾ ਬਣਾਈ ਰੱਖਣਾ ਅਤੇ ਬਸਤੀਵਾਦ ਦੀ ਧਾਰਨਾ ਨੂੰ ਕਾਇਮ ਰੱਖਣਾ ਸੀ। ਇਸ ਸਭ ਦੇ ਹੁੰਦੇ ਹੋਏ ਵੀ ਰਾਸ਼ਟਰੀਅਤਾ ਦੀ ਭਾਵਨਾ ਨੇ ਲੋਕਾਂ ਨੂੰ ਆਪਸ ਵਿੱਚ ਜੋੜਿਆ। ਪ੍ਰੋ. ਸੂਰੀ ਨੇ ਸਰਲ ਸ਼ਬਦਾਂ ਵਿੱਚ ਬਿਆਨ ਕਰਦਿਆਂ ਕਿ ਉਸ ਸਮੇਂ ਵਰਤੇ ਗਏ ਹਿੰਸਾਤਮਕ ਅਤੇ ਗ਼ੈਰ-ਹਿੰਸਾਤਮਕ ਤਰੀਕਿਆਂ ਨੇ ਆਜ਼ਾਦੀ ਦੀ ਲੜਾਈ ਵਿੱਚ ਬਰਾਬਰ ਦਾ ਯੋਗਦਾਨ ਪਾਇਆ। ਪੰਜਾਬ ਵਿੱਚ ਚੱਲੀਆਂ ਲਹਿਰਾਂ ਜਿਵੇਂ ਕਿ ਬੱਬਰ ਅਕਾਲੀ ਲਹਿਰ, ਕੂਕਾ ਲਹਿਰ, ਗਦਰ ਲਹਿਰ, ਕਿਰਤੀ ਕਿਸਾਨ ਲਹਿਰ ਆਦਿ ਵਿੱਚ ਹਿੱਸਾ ਲੈ ਰਹੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਪਰਵਾਹ ਨਾ ਕਰਦਿਆਂ ਦੇਸ਼ ਨੂੰ ਉਨ੍ਹਾਂ ਦੇ ਹੱਥਾਂ ਵਿਚੋਂ ਆਜ਼ਾਦ ਕਰਵਾਇਆ। ਉਨ੍ਹਾਂ ਵੱਲੋਂ ਦਿੱਤੀਆਂ ਇਨ੍ਹਾਂ ਕੁਰਬਾਨੀਆਂ ਸਦਕਾ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਰੋਲ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇ।
 ਕਾਨਫਰੰਸ ਦੀ ਪਰੰਪਰਾ ਅਨੁਸਾਰ ਇਸ ਵਿੱਚ ਭਾਗ ਲੈ ਰਹੇ ਦੋ ਸਕਾਲਰਾਂ ਡਾ. ਜਸਬੀਰ ਸਿੰਘ ਚੰਡੀਗੜ੍ਹ ਅਤੇ ਡਾ. ਜਗਦੀਸ਼ ਪ੍ਰਸਾਦ, ਹਰਿਆਣਾ ਨੇ ਕਾਨਫਰੰਸ ਦੇ ਸੰਦਰਭ ਵਿੱਚ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਕਾਨਫਰੰਸ ਦੌਰਾਨ ਕੁੱਲ 80 ਪਰਚ ਅਲੱਗ-ਅਲੱਗ ਸੈਸ਼ਨਾਂ ਦੌਰਾਨ ਪੜ੍ਹੇ ਗਏ।
ਡਾ. ਸੁਸ਼ਮਿਤਾ ਬਾਸੂ ਮਾਜੂਮਦਾਰ (ਪ੍ਰੋਫੈਸਰ, ਡਿਪਾਰਟਮੈਂਟ ਆਫ ਏਨਸੀਐਂਟ ਇੰਡੀਅਨ ਹਿਸਟਰੀ ਐਂਡ ਕਲਚਰ, ਯੂਨੀਵਰਸਿਟੀ ਆਫ ਕਲਕੱਤਾ, ਕੋਲਕਾਤਾ) ਡਾ. ਇਸਰਤ ਆਲਮ (ਪ੍ਰੋ. ਇਤਿਹਾਸ ਵਿਭਾਗ, ਅਲੀਗੜ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ) ; ਡਾ. ਐਸ.ਬੀ. ਓਪਾਧਿਆਏ (ਪ੍ਰੋ. ਇਤਿਹਾਸ ਵਿਭਾਗ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ) ਅਤੇ ਡਾ. ਜਸਪਾਲ ਕੌਰ (ਸਾਬਕਾ ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕ੍ਰਮਵਾਰ ਪ੍ਰਾਚੀਨ, ਮੱਧਕਾਲੀਨ, ਆਧੁਨਿਕ ਅਤੇ ਪੰਜਾਬੀ ਸੈਸ਼ਨਾਂ ਦੀ ਰਿਪੋਰਟ ਪੜ੍ਹੀ ਅਤੇ ਖੋਜਾਰਥੀਆਂ ਨੂੰ ਆਪਣੇ ਵਡਮੁੱਲੇ ਸੁਝਾਅ ਦਿੱਤੇ ਤਾਂ ਜੋ ਉਨ੍ਹਾਂ ਦੇ ਪਰਚਿਆਂ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਵਿਭਾਗ ਦੀ ਫੈਕਲਟੀ ਨੇ ਪ੍ਰੋ. ਅੰਜੂ ਸੂਰੀ ਅਤੇ ਪ੍ਰੋ. ਹਰਵਿੰਦਰ ਕੌਰ, ਡੀਨ ਸੋਸਲ ਸਾਇੰਸਜ਼ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਹਰਵਿੰਦਰ ਕੌਰ ਨੇ ਦੇਸ਼ ਅਤੇ ਪੰਜਾਬ ਦੇ ਅਲੱਗ ਅਲੱਗ ਕੋਨਿਆਂ ਤੋਂ ਆਏ ਸਕਾਲਰਾਂ, ਖੋਜਾਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ