Tuesday, April 30, 2024

Chandigarh

ਪੰਜਾਬ ਹਿਸਟਰੀ ਕਾਨਫ਼ਰੰਸ ਦੇ 53ਵੇਂ ਸੈਸ਼ਨ ਦਾ ਆਗਾਜ਼

May 07, 2022 10:13 AM
SehajTimes

 ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ "ਜੇ ਇਤਿਹਾਸ ਅਤੇ ਭਾਸ਼ਾ ਨਾ ਹੋਣ ਤਾਂ ਮਨੁੱਖ ਵੀ ਇੱਕ ਜਾਨਵਰ ਹੀ ਹੋਵੇ! ਮਨੁੱਖ ਬੁਨਿਆਦੀ ਤੌਰ ਉੱਤੇ ਇਨ੍ਹਾਂ ਦੋ ਤੱਤਾਂ ਨਾਲ ਹੀ ਜਾਨਵਰਾਂ ਤੋਂ ਵੱਖ ਹੈ। ਇਨ੍ਹਾਂ ਦੋਹਾਂ ਤੱਤਾਂ ਨੇ ਮਨੁੱਖ ਦੀ ਬੁੱਧੀ ਦੇ ਵਿਗਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ।"
ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ਤਿੰਨ ਰੋਜ਼ਾ ਪੰਜਾਬ ਹਿਸਟਰੀ ਕਾਨਫ਼ਰੰਸ ਦੇ 53ਵੇਂ ਸੈਸ਼ਨ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਸ਼ਬਦ ਕਹੇ ਗਏ। ਇਸ ਮੌਕੇ ਬੋਲਦਿਆਂ ਉਨ੍ਹਾਂ ਇਤਿਹਾਸ ਵਿਸ਼ੇ ਦੇ ਮਹੱਤਵ ਬਾਰੇ ਗੱਲ ਕੀਤੀ।
ਆਪਣੇ ਖੇਤਰ ਦੀ ਇਸ ਸਭ ਤੋਂ ਪੁਰਾਣੀ ਕਾਨਫ਼ਰੰਸ ਦਾ ਆਗਾਜ਼ ਮਿਤੀ 6.5.2022 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਇਆ ਜੋ ਕਿ ਪੰਜਾਬ ਵਿਚਲੀ ਆਜ਼ਾਦੀ ਦੀ ਲਹਿਰ ਵਿਸ਼ੇ ਉੱਪਰ ਆਧਾਰਿਤ ਹੈ।
ਡਾ. ਦਲਜੀਤ ਸਿੰਘ, ਮੁਖੀ, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੇ ਆਏ ਹੋਏ ਸਰੋਤਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਨਫ਼ਰੰਸ ਦੇ ਵਿਸ਼ੇ ਨਾਲ ਜਾਣੂੰ ਕਰਵਾਇਆ ਅਤੇ ਵਿਭਾਗ ਦੀ ਸਥਾਪਨਾ, ਪ੍ਰਾਜੈਕਟਾਂ, ਪ੍ਰਕਾਸ਼ਨਾਵਾਂ, ਖੋਜਕਾਰਜਾਂ ਅਤੇ ਮੈਮੋਰੀਅਲ ਲੈਕਚਰਾਂ ਬਾਰੇ ਚਾਨਣਾ ਪਾਇਆ। ਪ੍ਰੋਫ਼ੈਸਰ ਸੁਚੇਤਾ ਮਹਾਜਨ (ਸੈਂਟਰ ਫ਼ਾਰ ਹਿਸਟੋਰੀਕਲ ਸਟੱਡੀਜ਼, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ) ਜਨਰਲ ਪ੍ਰੈਜ਼ੀਡੈਂਟ ਨੇ ਆਪਣਾ ਭਾਸ਼ਣ 'ਪੰਜਾਬ ਵੰਡ ਦੀ ਉਲਟੀ ਗਿਣਤੀ ਵੇਲ਼ੇ ਦੇ 20 ਫਰਵਰੀ 1947 ਦਾ ਸਮਾਂ' ਵਿਸ਼ੇ ਉੱਪਰ ਦਿੱਤਾ । ੳਨ੍ਹਾਂ ਨੇ 1947 ਸਮੇਂ ਪੰਜਾਬ ਦੇ ਬਟਵਾਰੇ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਕ੍ਰਮਵਾਰ ਅਧਿਐਨ ਕਰਦਿਆਂ ਖੋਜਾਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਡਾ. ਮਹਾਜਨ ਨੇ ਬਟਵਾਰੇ ਸਮੇਂ ਮੁਸਲਿਮ ਲੀਗ ਦੇ ਰੋਲ `ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਫਿ਼ਰਕੂ ਜਨੂੰਨ ਨੇ ਸਾਰੇ ਮਾਹੌਲ ਨੂੰ ਗੰਧਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਫਿ਼ਰਕੂ ਭੜਕਾਊ ਤੱਤਾਂ ਦੀ ਸ਼ੁਰੂਆਤ ਮਾਰਚ 1947 ਤੋਂ ਲੈ ਕੇ ਅਗਸਤ-ਸਤੰਬਰ, 1947 ਤੱਕ ਰਹੀ ਜਿਸ ਦੀ ਜਿ਼ੰਮੇਵਾਰ ਬ੍ਰਿਟਿਸ਼ ਸਰਕਾਰ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਐਟਲੀ ਸੀ ਜਿਸ ਨੇ ਦੇਸ਼ ਦੇ ਬਟਵਾਰੇ ਸਬੰਧੀ ਤਾਰੀਕ ਤਾਂ ਦਿੱਤੀ ਪਰ ਤਬਾਦਲੇ ਦੀ ਸਥਿਰਤਾ ਅਤੇ ਸ਼ਾਂਤਮਈ ਪਹਿਲੂਆਂ ਨੂੰ ਅਣਗੌਲਿਆਂ ਕਰ ਦਿੱਤਾ।
ਡਾ. ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਅਲੱਗ-ਅਲੱਗ ਸੈਸ਼ਨਾਂ ਦੇ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਅਤੇ ਵਿਭਾਗ ਦੀਆਂ ਪ੍ਰਕਾਸ਼ਨਾਵਾਂ, ਪੰਜਾਬ ਹਿਸਟਰੀ ਕਾਨਫ਼ਰੰਸ ਦੇ 52ਵੇਂ ਸੈਸ਼ਨ ਦੀ ਪ੍ਰੋਸੀਡਿੰਗ ਅਤੇ ਵਿਭਾਗੀ ਜਨਰਲ ਦ ਪੰਜਾਬ ਪਾਸਟ ਐਂਡ ਪਰੈਜ਼ੈਂਟ ਜੋ ਕਿ ਜਲ੍ਹਿਆਂ ਵਾਲਾ ਬਾਗ ਸਾਕੇ ਉੱਪਰ ਆਧਾਰਿਤ ਸੀ, ਨੂੰ ਰੀਲੀਜ਼ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਡਾ. ਦਲਜੀਤ ਸਿੰਘ ਦੀ ਸੰਪਾਦਿਤ ਪੁਸਤਕ 'ਇੰਟਰਫ਼ੇਥ ਅੰਡਰਸਟੈਂਡਿੰਗ ਐਂਡ ਕੌਮਨਲ ਹਾਰਮਨੀ' ਰਿਲੀਜ਼ ਕਰਨ ਦੇ ਨਾਲ-ਨਾਲ ਡਾ. ਦਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਰੀਕਾ ਦੀ ਪੁਸਤਕ 'ਮਹਾਰਾਜਾ ਭੁਪਿੰਦਰ ਸਿੰਘ : ਅ ਗ੍ਰੇਟ ਰੂਲਰ ਆਫ਼ ਦਿ ਪਟਿਆਲਾ ਸਟੇਟ' ਵੀ ਪਾਠਕਾਂ ਦੇ ਸਨਮੁਖ ਪੇਸ਼ ਕੀਤੀ। ਅੰਤ ਵਿੱਚ ਡਾ. ਬਲਵਿੰਦਰਜੀਤ ਕੌਰ ਭੱਟੀ, ਪ੍ਰੋਫ਼ੈਸਰ, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਅਰਵਿੰਦ ਨੇ ਦੱਸਿਆ ਕਿ ਇਨਸਾਨ ਆਪਣੀ ਭਾਸ਼ਾ ਅਤੇ ਇਤਿਹਾਸ ਸਦਕਾ ਦੂਜੇ ਜੀਵ-ਜੰਤੂਆਂ ਨਾਲੋਂ ਅਲੱਗ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਖੋਜਾਰਥੀਆਂ ਨੂੰ ਪ੍ਰੇਰਣਾ ਦਿੱਤੀ ਕਿ ਕਿਸ ਤਰ੍ਹਾਂ ਅਸੀਂ ਆਪਣਾ ਇਤਿਹਾਸ ਸਾਂਭੀਏ ਅਤੇ ਇਸ ਨੂੰ ਸਹੀ ਰੂਪ ਦੇ ਵਿੱਚ ਪੇਸ਼ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ `ਤੇ ਮਾਣ ਮਹਿਸੂਸ ਕਰ ਸਕਣ ਅਤੇ ਸਹੀ ਸਿੱਖਿਆ ਲੈ ਸਕਣ । ਇਸ ਦੇ ਵਿਪਰੀਤ ਸਥਿਤੀ ਦੇ ਵਿੱਚ ਉਹ ਇਨਸਾਨ ਨਹੀਂ ਰਹਿਣਗੇ।  ਉਨ੍ਹਾਂ ਨੇ ਵਿਭਾਗ ਦੇ ਪ੍ਰਾਜੈਕਟ ਕਿਸਾਨ ਅੰਦੋਲਨ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਅਲੱਗ-ਅਲੱਗ ਵਿਭਾਗਾਂ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ `ਤੇ ਕੰਮ ਕੀਤਾ ਜਾਵੇਗਾ। ਡਾ. ਅਰਵਿੰਦ ਨੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਿੱਚ ਓਰਲ ਹਿਸਟਰੀ ਰਿਕਾਰਡ ਦੇ ਖਜ਼ਾਨੇ ਨੂੰ ਡਿਜ਼ੀਟਾਈਜ਼ਡ ਕਰਨ ਬਾਰੇ ਕਿਹਾ ਤਾਂ ਜੋ ਵੱਧ ਤੋਂ ਵੱਧ ਪੱਧਰ `ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।
ਉਦਘਾਟਨੀ ਸਮਾਰੋਹ ਦੇ ਦੂਜੇ ਪੜਾਅ ਦੌਰਾਨ ਪ੍ਰੋ. ਅਮਨਦੀਪ ਕੌਰ ਬੱਲ, ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸੀਤਾ ਰਾਮ ਕੋਹਲੀ ਮੈਮੋਰੀਅਲ ਲੈਕਚਰ ਦਿੱਤਾ ਗਿਆ। ਡਾ. ਸੁਸ਼ਮਿਤਾ ਬਾਸੂ ਮਾਜੂਮਦਾਰ (ਪ੍ਰੋਫ਼ੈਸਰ, ਡਿਪਾਰਟਮੈਂਟ ਆਫ਼ ਏਨਸ਼ੀਐਂਟ ਇੰਡੀਅਨ ਹਿਸਟਰੀ ਐਂਡ ਕਲਚਰ, ਯੂਨੀਵਰਸਿਟੀ ਆਫ਼ ਕਲਕੱਤਾ, ਕੋਲਕਾਤਾ); ਡਾ. ਇਸ਼ਰਤ ਆਲਮ (ਪ੍ਰੋ. ਇਤਿਹਾਸ ਵਿਭਾਗ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ) ; ਡਾ. ਐਸ.ਬੀ. ਓਪਾਧਿਆਏ (ਪ੍ਰੋ. ਇਤਿਹਾਸ ਵਿਭਾਗ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ) ਅਤੇ ਡਾ. ਜਸਪਾਲ ਕੌਰ (ਸਾਬਕਾ ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕ੍ਰਮਵਾਰ ਪ੍ਰਾਚੀਨ, ਮੱਧਕਾਲੀਨ, ਆਧੁਨਿਕ ਅਤੇ ਪੰਜਾਬੀ ਸੈਸ਼ਨਾਂ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਪੜ੍ਹੇ।

Have something to say? Post your comment

 

More in Chandigarh

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ਤੋਂ ਮਿਲਣ ਫ਼ਾਰਮਾਂ ਰਾਹੀਂ ਵੀ ਵੋਟ ਪਾਉਣ ਲਈ ਪ੍ਰਚਾਰਿਆ ਜਾਵੇਗਾ