Tuesday, April 30, 2024

Chandigarh

ਤੀਰਅੰਦਾਜ਼ ਅਮਨ ਸੈਣੀ ਨੇ ਤੁਰਕੀ ਦੇ ਅੰਟਾਲਿਆ ਵਿਖੇ ਹੋ ਰਹੇ ਵਿਸ਼ਵ ਕੱਪ ਸਟੇਜ-1 ਵਿੱਚ ਸੋਨ ਤਗ਼ਮਾ ਹਾਸਿਲ ਕੀਤਾ

April 26, 2022 09:47 AM
SehajTimes

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ ਅਮਨ ਸੈਣੀ ਨੇ ਤੁਰਕੀ ਦੇ ਅੰਟਾਲਿਆ ਵਿਖੇ ਹੋ ਰਹੇ ਵਿਸ਼ਵ ਕੱਪ ਸਟੇਜ-1 ਵਿੱਚ ਸੋਨ ਤਗ਼ਮਾ ਹਾਸਿਲ ਕਰ ਲਿਆ ਹੈ। 18 ਤੋਂ 24 ਅਪ੍ਰੈਲ 2022 ਤੱਕ ਚੱਲੇ ਇਸ ਵਿਸ਼ਵ ਕੱਪ ਵਿੱਚ ਭਾਗ ਲੈਣ ਵਾਲਾ ਅਮਨ ਸੈਣੀ ਖਾਲਸਾ ਕਾਲਜ ਪਟਿਆਲਾ ਵਿਖੇ ਪੀ.ਜੀ.ਡੀ.ਸੀ.ਏ ਦਾ ਵਿਦਿਆਰਥੀ ਹੈ।
ਅਮਨ ਸੈਣੀ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਹ ਭਵਿੱਖ ਵਿੱਚ ਹੋਰ ਬਿਹਤਰ ਨਤੀਜੇ ਦੇਣ ਲਈ ਮਿਹਨਤ ਕਰ ਰਿਹਾ ਹੈ। ਉੁਸ ਨੇ ਦੱਸਿਆ ਕਿ ਉਹ ਏਸ਼ੀਅਨ ਖੇਡਾਂ ਲਈ ਵੀ ਕੁਆਲੀਫ਼ਾਈ ਕਰ ਚੁੱਕਾ ਹੈ। ਸਤੰਬਰ 2022 ਦੌਰਾਨ ਚੀਨ ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਉਸ ਨੂੰ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਹਾਸਿਲ ਹੋਵੇਗਾ। ਇਸ ਲਈ ਉਹ ਹੁਣੇ ਤੋਂ ਪੂਰੀ ਤਿਆਰੀ ਕਰ ਰਿਹਾ ਹੈ ਤਾਂ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਮ ਚਮਕਾ ਸਕੇ।  
ਅਮਨ ਸੈਣੀ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਅਮਨ ਸੈਣੀ ਤੀਰ ਅੰਦਾਜ਼ੀ ਦੇ ਖੇਤਰ ਵਿੱਚ ਕੰਪਾਊਂਡ ਵਰਗ ਵਿੱਚ ਖੇਡਦਿਆਂ ਪਹਿਲਾਂ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਕਰ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਉਹ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਵੀ ਵਿਜੇਤਾ ਬਣਿਆ ਸੀ। ਪਿਛਲੇ ਸਾਲ ਨਵੰਬਰ ਮਹੀਨੇ ਬੰਗਲਾ ਦੇਸ ਵਿੱਚ ਹੋਈ ਏਸ਼ੀਅਨ ਚੈਂਪੀਅਨਸਿ਼ਪ ਵਿੱਚ ਵੀ ਉਸ ਨੇ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇਹ ਇੰਡੀਆ ਦੀ ਟੀਮ ਵਿੱਚ ਹੈ।
ਕੋਚ ਸੁਰਿੰਦਰ ਸਿੰਘ ਨੇ ਖੁਸ਼ੀ ਅਤੇ ਮਾਣ ਨਾਲ ਦੱਸਿਆ ਕਿ ਇਹ ਪੰਜਾਬੀ ਯੂਨੀਵਰਸਿਟੀ ਦਾ ਦੂਜਾ ਖਿਡਾਰੀ ਹੈ ਜੋ ਤੀਰ ਅੰਦਾਜ਼ੀ ਦੇ ਖੇਤਰ ਵਿੱਚ ਵਿਸ਼ਵ-ਕੱਪ ਵਿੱਚੋਂ ਵਿਜੇਤਾ ਬਣ ਕੇ ਪਰਤ ਰਿਹਾ ਹੈ। ਇਸ ਤੋਂ ਪਹਿਲਾਂ 2017 ਵਿੱਚ ਸੀਨੀਅਰ ਵਿਸ਼ਵ ਕੱਪ ਵਿੱਚੋਂ ਹੀ ਅਮਨਜੀਤ ਨੇ ਵੀ ਮੈਡਲ ਪ੍ਰਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਤੀਰ ਅੰਦਾਜ਼ੀ ਦੇ ਖੇਡ-ਮੈਦਾਨ ਲਈ ਇਹ ਫ਼ਖ਼ਰ ਵਾਲ਼ੀ ਗੱਲ ਹੈ ਕਿ ਇੱਥੋਂ ਇਹ ਦੋ ਖਿਡਾਰੀ ਵਿਸ਼ਵ ਕੱਪ ਵਿੱਚੋਂ ਮੈਡਲ ਪ੍ਰਾਪਤ ਕਰਨ ਦੇ ਯੋਗ ਹੋਏ ਹਨ।
ਵਿਸ਼ਵ ਕੱਪ ਤੋਂ ਇਲਾਵਾ ਹੋਰਨ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿੱਚ ਸੁਖਬੀਰ ਸਿੰਘ, ਪ੍ਰਨੀਤ ਕੌਰ, ਪੂਜਾ ਆਦਿ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਨੂੰ ਕ੍ਰਮਵਾਰ ਵਰਲਡ ਚੈਂਪੀਅਨ ਵਿੱਚੋਂ ਗੋਲਡ ਮੈਡਲਿਸਟ, ਕੈਡਟ ਵਰਲਡ ਚੈਂਪੀਅਨ, ਪੈਰਾ ਵਰਲਡ ਚੈਂਪੀਅਨਸਿ਼ਪ ਸਿਲਵਰ ਮੈਡਲਿਸਟ ਹੋਣ ਦਾ ਮਾਣ ਪ੍ਰਾਪਤ ਹੈ।
ਇਸ ਪ੍ਰਾਪਤੀ ਉੱਪਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਖੇਡ ਵਿਭਾਗ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਅਮਨ ਸੈਣੀ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ।

Have something to say? Post your comment

 

More in Chandigarh

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ਤੋਂ ਮਿਲਣ ਫ਼ਾਰਮਾਂ ਰਾਹੀਂ ਵੀ ਵੋਟ ਪਾਉਣ ਲਈ ਪ੍ਰਚਾਰਿਆ ਜਾਵੇਗਾ