Tuesday, April 30, 2024

Chandigarh

ਆਈ.ਏ.ਐਸ. ਪ੍ਰੀ. (ਰੈਗੂਲਰ), ਯੂ.ਜੀ.ਸੀ./ਨੈਟ, ਪੀ.ਓ. (ਬੈਂਕਿੰਗ ਸਰਵਿਸ) ਪ੍ਰੀ. ਅਤੇ ਆਈ.ਏ.ਐਸ. ਪ੍ਰੀ. (ਵੀਕਐਂਡ) ਦੀਆਂ ਕੋਚਿੰਗ ਕਲਾਸਾਂ ਸ਼ੁਰੂ

April 25, 2022 10:21 AM
SehajTimes

ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਆਈ.ਏ.ਐਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਖੇ ਆਈ.ਏ.ਐਸ. ਪ੍ਰੀ. (ਰੈਗੂਲਰ), ਯੂ.ਜੀ.ਸੀ./ਨੈਟ, ਪੀ.ਓ. (ਬੈਂਕਿੰਗ ਸਰਵਿਸ) ਪ੍ਰੀ. ਅਤੇ ਆਈ.ਏ.ਐਸ. ਪ੍ਰੀ. (ਵੀਕਐਂਡ) ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਜਿ਼ਕਰਯੋਗ ਹੈ ਕਿ ਇਹ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਬਹੁਤ ਹੀ ਘੱਟ ਫੀਸਾਂ ਉੱਤੇ ਉੱਚ ਸ਼੍ਰੇਣੀ ਦੀ ਸਿਖਲਾਈ ਪ੍ਰਦਾਨ ਕਰਦਾ ਰਿਹਾ ਹੈ। ਵਿਭਾਗ ਵਿਖੇ ਇੱਕ ਵੱਡੀ ਲਾਇਬ੍ਰੇਰੀ ਅਤੇ ਹੋਰ ਲੋੜੀਂਦਾ ਸਾਜ਼ੋ-ਸਮਾਨ ਉਪਲਬਧ ਹੈ ਅਤੇ ਪੰਜਾਬੀ ਯੂਨੀਵਰਸਿਟੀ ਦੇ ਮਾਹਿਰ ਅਧਿਆਪਕ ਇੱਥੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ।
ਵਿਭਾਗ ਦੇ ਡਾਇਰੈਕਟਰ, ਡਾ. ਅਮਰ ਇੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਹਮੇਸ਼ਾ ਤੋਂ ਉਹਨਾਂ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ ਜੋ ਆਪਣੀ ਸਖਤ ਮਿਹਨਤ ਨਾਲ ਜਿ਼ੰਦਗੀ ਵਿੱਚ ਕੁੱਝ ਹਾਸਿਲ ਕਰਨਾ ਚਾਹੁੰਦੇ ਹਨ। ਪੰਜਾਬੀ ਯੂਨੀਵਰਸਿਟੀ ਦਾ ਇਹ ਵਿਭਾਗ ਹਫ਼ਤੇ ਵਿੱਚ ਸੱਤ ਦਿਨ ਅਤੇ ਸਾਲ ਵਿੱਚ 365 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਆਪਣੀਆਂ ਅਰਜ਼ੀਆਂ ਸਾਦੇ ਪੇਪਰ ਉੱਤੇ ਕ੍ਰਮਵਾਰ 28-04-2022 ਅਤੇ 4-5-2022  ਤੱਕ (iastrainingcentrepbi@gmail.com ਰਾਹੀਂ ਵੀ) ਭੇਜ ਸਕਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਈਮੇਲ ਅਤੇ ਮੋਬਾਇਲ ਰਾਹੀਂ ਸੰਪਰਕ ਕੀਤਾ ਜਾਵੇਗਾ। ਇਹਨਾਂ ਕੋਰਸਾਂ ਦੀਆਂ ਕਲਾਸਾਂ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਸਬੰਧੀ ਵਿਦਿਆਰਥੀ ਵਿਭਾਗ ਦੇ ਫੋਨ ਨੰ: 0175-5136351,52 ਅਤੇ 98554-6864 ਉੱਤੇ ਸੰਪਰਕ ਕਰ ਸਕਦੇ ਹਨ ਅਤੇ ਯੂਨੀਵਰਸਿਟੀ ਦੀ ਵੈਬਸਾਈਟ ਵੀ ਵੇਖ ਸਕਦੇ ਹਨ। 

Have something to say? Post your comment

 

More in Chandigarh

ਜਵਾਹਰ ਨਵੋਦਿਆ ਵਿਦਿਆਲਾ ਪਿੰਡ ਰਕੋਲੀ ਵਿੱਚ ਮਿੱਟੀ ਪਰਖ ਸਬੰਧੀ ਚਲਾਈ ਗਈ ਮੁਹਿੰਮ

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ