Wednesday, May 01, 2024

Chandigarh

ਜ਼ਹਿਰਲੀਆਂ ਖੁੰਬ ਪ੍ਰਜਾਤੀਆਂ ਦੀ ਪਛਾਣ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ; ਨਿਆਂ ਪ੍ਰਣਾਲ਼ੀ ਵਿੱਚ ਹੋਵੇਗੀ ਮਦਦਗਾਰ

April 20, 2022 09:51 AM
SehajTimes

ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਖੁੰਬਾਂ ਦਾ ਰਸਾਇਣਕ ਮਾਦਾ ਇੱਕੋ ਵੇਲ਼ੇ ਸਿਹਤ, ਕਾਨੂੰਨ ਅਤੇ ਵਿਗਿਆਨ ਨਾਲ਼ ਸੰਬੰਧਤ ਹੋ ਸਕਦਾ ਹੈ, ਇਸ ਵਿਸ਼ੇ ਦੀਆਂ ਤੰਦਾਂ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਤਾਜ਼ਾ ਖੋਜ ਵਿੱਚ ਸਾਹਮਣੇ ਆਈਆਂ ਹਨ।    
ਜੰਗਲੀ ਖੁੰਬਾਂ ਦੀਆਂ ਕਿਹੜੀਆਂ ਪ੍ਰਜਾਤੀਆਂ ਖਾਣ ਨਾਲ਼ ਸ਼ਰੀਰ ਅੰਦਰ ਜ਼ਹਿਰਵਾਅ ਫੈਲ ਸਕਦਾ ਹੈ ਅਤੇ ਮੌਤ ਹੋ ਸਕਦੀ ਹੈ; ਇਸ ਬਾਰੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਫ਼ੌਰੈਂਸਿਕ ਸਾਇੰਸ ਵਿਭਾਗ ਤੋਂ ਡਾ. ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਡਾ. ਸਪਰੀਹਾ ਸ਼ਰਮਾ ਵੱਲੋਂ ਕੀਤੇ ਗਏ ਪੀ-ਐੱਚ.ਡੀ. ਖੋਜ ਕਾਰਜ ਦੌਰਾਨ ਅਹਿਮ ਸਿੱਟੇ ਸਾਹਮਣੇ ਆਏ ਹਨ। ਉੱਤਰ ਪੱਛਮੀ ਹਿਮਾਲਿਆ ਦੇ ਪਹਾੜਾਂ ਵਿੱਚੋਂ ਪ੍ਰਾਪਤ ਖੁੰਬਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੇ ਨਮੂਨਿਆਂ ਨੂੰ ਇਸ ਖੋਜ ਦਾ ਅਧਾਰ ਬਣਾਇਆ ਗਿਆ ਹੈ।
ਖੋਜਕਰਤਾ ਡਾ. ਸਪਰੀਹਾ ਨੇ ਦੱਸਿਆ ਕਿ ਮੀਂਹ ਦੇ ਮੌਸਮ ਦੌਰਾਨ ਹਰ ਸਾਲ ਦੇਸ ਭਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ਹਿਰਲੀ ਪ੍ਰਜਾਤੀ ਦੀਆਂ ਖੁੰਬਾਂ ਦੀ ਵਰਤੋਂ ਕਾਰਨ ਹੋਈਆਂ ਮੌਤਾਂ ਬਾਰੇ ਰਿਪੋਰਟਾਂ ਸਾਹਮਣੇ ਆਉਂਦੀਆਂ ਹਨ। ਬਹੁਤ ਸਾਰੇ ਕੇਸਾਂ ਵਿੱਚ ਇਹ ਰਹੱਸ ਹੀ ਬਣਿਆ ਰਹਿੰਦਾ ਹੈ ਕਿ ਕੀ ਵਾਕਿਆ ਹੀ ਸੰਬੰਧਤ ਮੌਤ ਖੁੰਬਾਂ ਖਾਣ ਨਾਲ ਹੋਈ ਸੀ ਜਾਂ ਕੋਈ ਹੋਰ ਕਾਰਨ ਹੈ। ਅਜਿਹੀ ਸਥਿਤੀ ਕਾਨੂੰਨ ਜਾਂ ਨਿਆਂ ਦੀ ਦ੍ਰਿਸ਼ਟੀ ਤੋਂ ਵੀ ਕਈ ਕਿਸਮ ਦੀਆਂ ਗੁੰਝਲ਼ਾਂ ਪੈਦਾ ਕਰ ਦਿੰਦੀ ਹੈ। ਜੇਕਰ ਮੌਤ ਵਾਕਿਆ ਹੀ ਖੁੰਬਾਂ ਖਾਣ ਨਾਲ ਹੋਈ ਹੋਵੇ ਤਾਂ ਇਸ ਗੱਲ ਦੀ ਨਿਸ਼ਾਨਦੇਹੀ ਕਰਨੀ ਵੀ ਸੰਭਵ ਨਹੀਂ ਹੁੰਦੀ ਕਿ ਕਿਹੜੀ ਪ੍ਰਜਾਤੀ ਦੀ ਖੁੰਬ ਮੌਤ ਦਾ ਕਾਰਨ ਬਣੀ ਹੈ। ਇਸ ਸਾਰੀ ਸਥਿਤੀ ਨੂੰ ਕੇਂਦਰ ਵਿੱਚ ਰੱਖ ਕੇ ਇਹ ਖੋਜ ਕਾਰਜ ਸ਼ੁਰੂ ਕੀਤਾ ਗਿਆ ਸੀ।
ਡਾ. ਸਪਰੀਹਾ ਨੇ ਆਪਣੀ ਕਾਰਜ ਵਿਧੀ ਬਾਰੇ ਦੱਸਿਆ ਕਿ ਉਨ੍ਹਾਂ ਇਸ ਖੋਜ ਕਾਰਜ ਦੌਰਾਨ ਉੱਤਰ ਪੱਛਮੀ ਹਿਮਾਲਿਆ ਖੇਤਰਾਂ ਨਾਲ਼ ਸੰਬੰਧਤ ਜੰਗਲੀ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਦੇ ਨਮੂਨੇ ਇਕੱਠੇ ਕੀਤੇ ਗਏ ਸਨ। ਇਨ੍ਹਾਂ ਵੱਖ-ਵੱਖ ਨਮੂਨਿਆਂ ਉੱਪਰ ਪ੍ਰਯੋਗਸ਼ਾਲਾ ਵਿੱਚ ਵੱਖ-ਵੱਖ ਕਿਸਮ ਦੇ ਵਿਗਿਆਨਕ ਪ੍ਰਯੋਗ ਕੀਤੇ ਗਏ ਜਿਸ ਤੋਂ ਬਹੁਤ ਅਹਿਮ ਸਿੱਟੇ ਨਿੱਕਲ਼ ਕੇ ਸਾਹਮਣੇ ਆਏ।
ਖੋਜ ਨਿਗਰਾਨ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਖੋਜ ਕਾਰਜ ਦੌਰਾਨ ਖੁੰਬ ਪ੍ਰਜਾਤੀਆਂ ਦੇ ਵੱਖ-ਵੱਖ ਨਮੂਨਿਆਂ ਨੂੰ ਵੱਖ-ਵੱਖ ਢੰਗ ਜਿਵੇਂ ਉਬਾਲ਼ ਦੇਣ, ਤਲ਼ ਦੇਣ ਜਾਂ ਬੇਕਿੰਗ ਅਤੇ ਗਰਿੱਲਿੰਗ ਆਦਿ ਵਿਧੀਆਂ ਰਾਹੀਂ ਗਰਮਾਇਸ਼ ਦਿੱਤੀ ਜਾਂਦੀ ਸੀ ਅਤੇ ਪ੍ਰਾਪਤ ਸਿੱਟਿਆਂ ਉੱਪਰ ਪ੍ਰਯੋਗਸ਼ਾਲਾ ਵਿੱਚ ਕੰਮ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਖੋਜ ਕਾਰਜ ਦੌਰਾਨ ਪ੍ਰਾਪਤ ਹੋਏ ਅਜਿਹੇ ਸਿੱਟੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਵੱਖ-ਵੱਖ ਮਿਆਰੀ ਵਿਗਿਆਨਕ ਰਸਾਲਿਆਂ ਵਿੱਚ ਪ੍ਰਕਾਸਿ਼ਤ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਖੋਜ ਜਿੱਥੇ ਫੌਰੈਂਸਿਕ ਵਿਗਿਆਨ ਅਤੇ ਮੈਡੀਕਲ ਦੇ ਖੇਤਰ ਵਿੱਚ ਮਦਦਗਾਰ ਸਾਬਿਤ ਹੋਵੇਗੀ ਉੱਥੇ ਹੀ ਕਾਨੂੰਨ ਅਤੇ ਨਿਆਂ ਦੇ ਨਜ਼ਰੀਏ ਤੋਂ ਵੀ ਉਪਯੋਗੀ ਸਾਬਿਤ ਹੋਵੇਗੀ ਕਿਉਂਕਿ ਬਹੁਤ ਸਾਰੇ ਕੇਸਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤੇ ਜਾਣ ਲਈ ਢੁਕਵੇਂ ਸਬੂਤ ਨਾ ਮਿਲਣ ਕਾਰਨ ਮੌਤ ਦਾ ਰਹੱਸ ਬਰਕਰਾਰ ਰਹਿੰਦਾ ਹੈ ਅਤੇ ਨਿਆਂ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਕਿਸੇ ਵੀ ਮੌਤ ਬਾਰੇ ਨਿਆਂ ਪ੍ਰਾਪਤੀ ਲਈ ਅਦਾਲਤ ਵਿੱਚ ਮੌਤ ਦੇ ਕਾਰਨ ਸੰਬੰਧੀ ਠੋਸ ਦਲੀਲ ਅਤੇ ਸਬੂਤ ਦੇ ਅਧਾਰ ਉੱਤੇ ਸਿੱਧ ਕਰਨਾ ਹੁੰਦਾ ਹੈ, ਪਰ ਅਕਸਰ ਹੀ ਮਨੁੱਖੀ ਸ਼ਰੀਰ ਵਿੱਚੋਂ ਉਲਟੀ ਆਦਿ ਦੇ ਰੂਪ ਵਿੱਚ ਪ੍ਰਾਪਤ ਹੋਏ ਸੰਬੰਧਤ ਕਣਾਂ ਅਤੇ ਇਨ੍ਹਾਂ ਵਿੱਚ ਸ਼ਾਮਿਲ ਖੁੰਬ ਪ੍ਰਜਾਤੀ ਆਦਿ ਬਾਰੇ ਪਛਾਣ ਕਰਨਾ ਅਸੰਭਵ ਬਣਿਆ ਰਹਿੰਦਾ ਹੈ।
ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਖੋਜ ਕਰਤਾ ਡਾ. ਸਪਰੀਹਾ ਸ਼ਰਮਾ ਅਤੇ ਖੋਜ ਨਿਗਰਾਨ ਡਾ. ਰਾਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ।

Have something to say? Post your comment

 

More in Chandigarh

ਜਵਾਹਰ ਨਵੋਦਿਆ ਵਿਦਿਆਲਾ ਪਿੰਡ ਰਕੋਲੀ ਵਿੱਚ ਮਿੱਟੀ ਪਰਖ ਸਬੰਧੀ ਚਲਾਈ ਗਈ ਮੁਹਿੰਮ

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ