Sunday, November 02, 2025

Chandigarh

ਆਓ ਜਾਣੀਏ ਪੰਜਾਬੀ ਸਾਹਿਤ ਦੀ ਕਿੱਸਾ ਕਾਵਿ-ਧਾਰਾ ਬਾਰੇ

April 19, 2022 09:33 AM
SehajTimes
ਫ਼ਿਰੋਜ਼ਪੁਰ : 1.ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ ?
ਉੱਤਰ- ਅਰਬੀ ਭਾਸ਼ਾ ਦਾ। 
2.ਕਿੱਸੇ ਨੂੰ ਫ਼ਾਰਸੀ ਵਿੱਚ ਤੇ ਹਿੰਦੀ ਵਿੱਚ ਕੀ ਕਿਹਾ ਜਾਂਦਾ ਹੈ ?
ਉੱਤਰ- ਫ਼ਾਰਸੀ ਵਿੱਚ ਮਸਨਵੀ ਤੇ ਹਿੰਦੀ ਵਿੱਚ ਪ੍ਰੇਮਾਖਿਆਨ ਕਿਹਾ ਜਾਂਦਾ ਹੈ। 
3. ਕਿੱਸੇ ਦੇ ਨਾਇਕ ਨਾਇਕਾਵਾਂ ਕਿਹੋ ਜਿਹੇ ਹੁੰਦੇ ਹਨ ?
ਉੱਤਰ- ਆਮ ਮਨੁੱਖ ਹੁੰਦੇ ਹੋਏ ਅਸਧਾਰਨ ਗੁਣਾਂ ਦੇ ਮਾਲਕ ਹੁੰਦੇ ਹਨ।
4. ਪੰਜਾਬੀ ਦਾ ਉਹ ਪਹਿਲਾ ਸਾਹਿਤ ਰੂਪ ਹੈ ਜਿਸ ਵਿੱਚ ਕਹਾਣੀ ਦਾ ਕੇਂਦਰ ਮਨੁੱਖ ਬਣਦਾ ਹੈ ?
ਉੱਤਰ- ਕਿੱਸਾ ਸਾਹਿਤ-ਰੂਪ
5. ਕਿੱਸਾ ਕਾਵਿ ਦੇ ਦੁਨਿਆਵੀ ਪਿਆਰ ਦੇ ਸੰਕਲਪ ਨੂੰ ਸੂਫ਼ੀ ਸ਼ਬਦਾਵਲੀ ਵਿੱਚ ਕੀ ਕਿਹਾ ਜਾਂਦਾ ਹੈ ?
ਉੱਤਰ- ਇਸ਼ਕ ਮਿਜ਼ਾਜੀ ਕਿਹਾ ਜਾਂਦਾ ਹੈ।
6. ਕਿੱਸਾ ਕਾਵਿ ਦੀ ਹੋਂਦ ਦੇ ਮੁੱਢਲੇ ਸਬੂਤ ਕਿਸ ਸਮੇਂ ਤੋਂ ਮਿਲ਼ਦੇ ਹਨ ?
ਉੱਤਰ- ਮੁਗ਼ਲ ਕਾਲ ਤੋਂ 
7. ਪੰਜਾਬੀ ਕਿੱਸਾ ਕਾਵਿ ਦਾ ਮੁੱਢ ਕਿਸ ਕਿੱਸਾਕਾਰ ਤੋਂ ਬੱਝਦਾ ਹੈ ?
ਉੱਤਰ- ਦਮੋਦਰ ਤੋਂ 
8. ਸਿਖ਼ਰਲੇ ਮੁਗ਼ਲ ਕਾਲਿ ਦੇ ਪ੍ਰਸਿੱਧ ਕਿੱਸਾਕਾਰਾਂ ਕਿਹੜੇ-2 ਸਨ ?
ਉੱਤਰ- ਦਮੋਦਰ, ਪੀਲੂ, ਹਾਫ਼ਿਜ਼ ਬਰਖ਼ੁਰਦਾਰ ਤੇ ਅਹਿਮਦ ਗੁੱਜਰ।
9. ਕਿਸ ਕਿੱਸਾਕਾਰ ਦੇ ਪ੍ਰਵੇਸ਼ ਨਾਲ਼ ਕਿੱਸਾ ਕਾਵਿ ਫ਼ਾਰਸੀ ਦੀ ਰਵਾਇਤੀ ਕਿੱਸਾ ਕਲਾ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋਇਆ ?
ਉੱਤਰ- ਹਾਫ਼ਿਜ਼ ਬਰਖ਼ੁਰਦਾਰ ਦੇ ਪ੍ਰਵੇਸ਼ ਨਾਲ਼।
10. ਕਿਹੜਾ ਕਿੱਸਾ ਸੁਖਾਂਤਕ ਰੂਪ ਵਿੱਚ ਮਿਲਦਾ ਹੈ ?
ਉੱਤਰ- ਦਮੋਦਰ ਦੀ ਹੀਰ।
11. ਸਿਖ਼ਰਲੇ ਮੁਗ਼ਲ ਕਾਲ ਵਿੱਚ ਕਿੱਸਾਕਾਰਾਂ ਵੱਲੋਂ ਕਿਹੜੇ-2 ਛੰਦ ਵਰਤੇ ਗਏ ?
ਉੱਤਰ- ਦਵੱਈਆ, ਸੱਦ ਤੇ ਬੈਂਤ। 
12. ਦਮੋਦਰ ਦੀ ਹੀਰ ਤੇ ਹਾਫ਼ਿਜ਼ ਬਰਖ਼ੁਰਦਾਰ ਬਰਖ਼ੁਰਦਾਰ ਨੇ ਯੂਸਫ਼ ਜ਼ੁਲੈਖ਼ਾਂ ਵਿੱਚ ਕਿਹੜਾ ਛੰਦ ਵਰਤਿਆ ?
ਉੱਤਰ- ਦਵੱਈਆ ਛੰਦ।
13.ਪੀਲੂ ਨੇ ਮਿਰਜ਼ਾ-ਸਾਹਿਬਾਂ ਤੇ ਹਾਫ਼ਿਜ਼ ਨੇ ਮਿਰਜ਼ਾ-ਸਾਹਿਬਾਂ ਤੇ ਸੱਸੀ ਪੁੰਨੂੰ ਵਿੱਚ ਕਿਹੜਾ ਛੰਦ ਵਰਤਿਆ ?
ਉੱਤਰ- ਸੱਦ 
14. ਅਹਿਮਦ ਗੁੱਜਰ ਨੇ ਹੀਰ ਕਿਸ ਛੰਦ ਵਿੱਚ ਲਿਖੀ ?
ਉੱਤਰ- ਬੈਂਤ ਛੰਦ ਵਿੱਚ। 
15. ਕਿਹੜੀ ਸਦੀ ਨੂੰ ਪੰਜਾਬੀ ਕਿੱਸਾ ਕਾਵਿ ਦਾ ਸੁਨਹਿਰੀ ਕਾਲ ਮੰਨਿਆ ਗਿਆ ?
ਉੱਤਰ- ਅਠਾਰ੍ਹਵੀਂ ਸਦੀ ਵਿੱਚ।
16. ਅਠਾਰ੍ਹਵੀਂ ਸਦੀ ਵਿੱਚ ਕਿਹੜੀਆਂ ਪ੍ਰੀਤ ਕਥਾਵਾਂ ਕਿੱਸਾ ਕਾਵਿ ਦਾ ਹਿੱਸਾ ਬਣੀਆਂ ?
ਉੱਤਰ- ਹੀਰ ਰਾਂਝਾ, ਸੱਸੀ ਪੁੰਨੂੰ ਤੇ ਯੂਸਫ਼ ਜ਼ੁਲੈਖ਼ਾਂ।
17. ਅਠਾਰ੍ਹਵੀਂ ਸਦੀ ਦੇ ਪ੍ਰਸਿੱਧ ਕਿੱਸਾਕਾਰ ਕਿਹੜੇ-2 ਸਨ ?
ਉੱਤਰ- ਚਰਾਗ ਅਵਾਨ, ਮੁਕਬਲ, ਵਾਰਿਸ, ਬਿਹਬਲ, ਹਾਮਦ।
18. ਗਿਣਤੀ ਦੇ ਪੱਖ ਤੋਂ ਸਭ ਤੋਂ ਵੱਧ ਕਿੱਸੇ ਕਿਸ ਸਦੀ ਵਿੱਚ ਲਿਖੇ ਗਏ ?
ਉੱਤਰ- 19ਵੀਂ ਸਦੀ ਵਿੱਚ ( ਡੇਢ ਦਰਜਨ ਦੇ ਲਗ-ਪਗ ਕਵੀਆਂ ਨੇ)
19.ਉੱਨੀਵੀਂ ਸਦੀ ਦੇ ਪ੍ਰਸਿੱਧ ਕਿੱਸਾਕਾਰ ਕਿਹੜੇ-2 ਸਨ ?
ਉੱਤਰ- ਹਾਸ਼ਮ, ਅਹਿਮਦਯਾਰ,ਇਮਾਮ ਬਖ਼ਸ਼, ਫ਼ਜ਼ਲ ਸ਼ਾਹ,ਕਾਦਰਯਾਰ ਤੇ ਮੀਆਂ ਮੁਹੰਮਦ ਬਖ਼ਸ਼।
20.ਵੀਹਵੀਂ ਸਦੀ ਵਿੱਚ ਕਿੱਸਾ-ਕਾਵਿ ਪਰੰਪਰਾ ਕਿਸ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦੀ ਹੈ ?
ਉੱਤਰ-ਚਿੱਠਾ ਸਾਹਿਤ ਤੇ ਕਵੀਸ਼ਰੀ ਦੇ ਰੂਪ ਵਿੱਚ। 
 
 
 

Have something to say? Post your comment

 

More in Chandigarh

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ; ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ‘ਚ ਸ਼ਾਮਲ ਹੋਣ ਲਈ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਭੰਗ ਕਰਨ ਸਬੰਧੀ ਕੇਂਦਰ ਦੇ ਕਦਮ ਦੀ ਸਖ਼ਤ ਆਲੋਚਨਾ; ਪੰਜਾਬ ਦੀ ਗੌਰਵਮਈ ਵਿਰਾਸਤ ‘ਤੇ ਹਮਲੇ ਖ਼ਿਲਾਫ਼ ਡਟਣ ਦਾ ਅਹਿਦ

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ