Sunday, October 05, 2025

Chandigarh

ਪ੍ਰੋ: ਚੰਦੂਮਾਜਰਾ ਨੇ ਕਰਵਾਇਆ ਵਰਕਰ ਮਿਲਣੀ ਪ੍ਰੋਗਰਾਮ

February 28, 2022 10:29 AM
Mohd. Salim
ਘਨੌਰ : ਹਲਕਾ ਘਨੌਰ ਤੌ ਸ਼੍ਰੌਮਣੀ ਅਕਾਲੀ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੌ ਅੱਜ ਵਰਕਰ ਮਿਲਣੀ ਪ੍ਰੋਗਰਾਮ ਉਲੀਕ ਕੇ ਸਮਰਥਕਾ ਵਲੌ ਚੌਣਾ ਦੌਰਾਨ ਕੀਤੀ ਉਹਨਾ ਦੀ ਮਦਦ ਅਤੇ ਸਹਿਯੋਗ ਲਈ ਸਮਰਥਕਾ ਦਾ ਧੰਨਵਾਦ ਕਰਨ ਲਈ  ਇਕ ਸਮਾਗਮ ਉਲੀਕੀਆ ਗਿਆ। ਇਸ ਮੋਕੇ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ  ਹਲਕਾ ਘਨੌਰ ਤੌ ਸ੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਅਤੇ ਸਥਾਨਕ ਲੌਕਾ ਵਲੌ   20 ਫਰਵਰੀ ਨੂੰ ਮੁਕੰਮਲ ਹੌਈਆ ਚੌਣਾ ਦੌਰਾਨ ਦਿਤੇ ਸਹਿਯੋਗ ਲਈ ਉਹ ਉਨਾ ਦਾ ਵਿਸ਼ੇਸ਼ ਧੰਨਵਾਦ ਕੀਤਾ । 
ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਘਨੌਰ ਵਿਖੇ ਕੀਤੇ ਵਰਕਰ ਮਿਲਣੀ ਪ੍ਰੋਗਰਾਮ ਦੌਰਾਨ ਕਿਹਾ ਕੀ  ਹਲਕੇ ਵਿੱਚ ਆਈਟੀ ਪਾਰਕ  ਵਿਚ ਚਾਰ ਪਿੰਡਾਂ ਦੀ ਜੋ ਜ਼ਮੀਨ ਅਕਵਾਇਰ ਹੋਈ ਸੀ,ਵਿੱਚ ਵਰਤੇ ਗਏ ਫੰਡਾਂ ਦੀ ਕੀਤੀ ਗਈ ਦੁਰਵਰਤੋਂ ਵਿੱਚ ਸਿੱਧੇ ਤੌਰ ਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਉਸਦੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ।ਉਨ੍ਹਾਂ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਲਈ ਉੱਚ ਪੱਧਰੀ ਕਮਿਸ਼ਨ ਬਿਠਾਇਆ ਜਾਵੇ ਅਤੇ ਉਹਨਾ  ਇਸਦੀ ਜਾਂਚ ਈਡੀ ਨੂੰ ਵੀ ਸੌਂਪਣ ਦੀ ਮੰਗ ਕੀਤੀ ।ਦੱਸਣਯੋਗ ਹੈ ਕਿ ਸਰਕਾਰੀ ਫੰਡਾਂ ਵਿੱਚ ਗਬਨ ਕਰਨ ਦੇ ਮਾਮਲੇ ਵਿੱਚ ਪੰਜ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਲਾਕ ਵਿੱਚ ਸਰਕਾਰੀ ਫੰਡਾਂ ਵਿੱਚ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੰਜਾਬ ਪੇਂਡੂ   ਵਿਕਾਸ ਵਿਭਾਗ ਦੇ ਸਕੱਤਰ ਵੱਲੋਂ ਕੀਤੀ ਗਈ ਮੁਢਲੀ ਜਾਂਚ ਤੋਂ ਬਾਅਦ ਪੰਜ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੋਲਕਾਤਾ ਉਯੋਗਿਕ ਕੋਰੀਡੋਰ ਦੇ ਨਿਰਮਾਣ ਅਤੇ ਉਦਯੋਗਿਕ ਕਲੱਸਟਰ ਦੇ ਵਿਕਾਸ ਲਈ 1000 ਏਕੜ ਜ਼ਮੀਨ ਐਕੁਆਇਰ ਕਰਨ ਲਈ ਪੰਜ ਗ੍ਰਾਮ ਪੰਚਾਇਤਾਂ ਨੁੰ ਦਿੱਤੇ ਗਏ 260 ਕਰੋੜ ਰੁਪਏ ਦੇ ਮੁਆਵਜੇ ਵਿੱਚੋਂ 80 ਕਰੋੜ ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਕੱਤਰ ਨੇ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਅਤੇ ਬੀਡੀਪੀਓ ਤੋਂ ਸੁਪਰਵਾਈਜ਼ਰੀ ਦੀ ਭੂਮਿਕਾ ਨਿਭਾਉਣ ਵਿੱਚ ਅਸਫਲ ਰਹਿਣ ਕਾਰਨ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।ਇਸ ਮੌਕੇ ਤੇ ਹਰਵਿੰਦਰ ਹਰਪਾਲਪੁਰ, ਜਥੇਦਾਰ ਜਸਮੇਰ ਸਿੰਘ ਲਾਛੜੂ,ਭੁਪਿੰਦਰ ਸਿੰਘ ਸੇਖੂਪੁਰ,ਲਾਲ ਸਿੰਘ ਮਰਦਾਂਪੁਰ,ਦੀਪਕ ਜਿੰਦਲ (ਤੇਜੂ ਆੜਤੀ) ਮਨਜੀਤ ਸਿੰਘ ਘੂਮਾਣਾ, ਗੁਰਜੰਟ ਸਿੰਘ ਮਹਿਦੂਦਾਂ,ਪਾਖਰ ਸਿੰਘ ਭੰਗੂ, ਅਜਾਇਬ ਸਿੰਘ ਮਜੋਲੀ, ਜਸਕਰਨ ਸਿੰਘ, ਹਰਦੇਵ ਸਿੰਘ ਸਿਆਲੂ,ਜੰਗ ਸਿੰਘ ਰੁੜਕੀ,ਬਬਲਾ ਸਰਾਲਾ,ਕਾਕਾ ਹਰਭਿੰਦਰ ਸਿੰਘ ਸੀਲ , ਭੁਪਿੰਦਰ ਸਿੰਘ ਨਾਗਰਾ,ਸਿੰਗਾਰਾ ਸਿੰਘ ਸੀਲ, ਮਨਜੀਤ ਸਿੰਘ ਮਹਿਦੂਦਾਂ,ਗੁਰਦੀਪ ਸਿੰਘ ਮਜੋਲੀ,ਲਾਡੀ ਪਹਿਲਵਾਨ ਮਜੋਲੀ,ਮਨਜੀਤ ਸਿੰਘ ਘਨੋਰ,ਸਰਪੰਚ ਰਣਬੀਰ ਸਿੰਘ ਹਰੀਮਾਜਰਾ, ਸਰਪੰਚ ਬਲਜੀਤ ਸਿੰਘ ਲਾਛੜੂ ਕਲਾਂ, ਸੱਤਨਾਮ ਸਿੰਘ ਸਾਬਕਾ ਸਰਪੰਚ ਜੰਡ ਮਘੋਲੀ, ਜਸਵੀਰ ਸਿੰਘ ਅਲਾਮੰਦੀ ਪੁਰ,ਸੋਨੂ ਬਘੌਰਾ,ਲੱਛਮਣ ਸ਼ਰਮਾ ਸੋਨੇ ਮਾਜਰਾ, ਲੱਛਮਣ ਸਿੰਘ ਰਸੂਲਪੁਰ, ਬਲਕਾਰ ਸਿੰਘ ਘਨੌਰ,ਬੇਬੀ ਘਨੌਰ,ਸਰਵਾਰਾ ਗੰਨ ਹਾਓਸ ਘਨੋਰ,ਮਨਪ੍ਰੀਤ ਸਿੰਘ ਚਮਾਰੂ,ਸਰਵਾਰਾ ਮੈਡਿਕਲ ਚਮਾਰੂ, ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Have something to say? Post your comment

 

More in Chandigarh

ਪੰਜਾਬ ਸਰਕਾਰ ਨੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਬੱਚਿਆਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ : ਡਾ. ਬਲਜੀਤ ਕੌਰ

20.77 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆਂ ਤੇ ਬਣੇਗਾ 333 ਮੀਟਰ ਲੰਬਾ ਪੁਲ : ਹਰਜੋਤ ਬੈਂਸ

ਟਰਾਂਸਪੋਰਟ ਵਿਭਾਗ ਨੇ ਦੋ ਸਾਲਾਂ ‘ਚ 27,500 ਡਰਾਈਵਰਾਂ ਨੂੰ ਦਿੱਤੀ ਸਿਖਲਾਈ : ਲਾਲਜੀਤ ਸਿੰਘ ਭੁੱਲਰ

ਪਾਰਦਰਸ਼ੀ ਅਤੇ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਪੰਜਾਬ ਕਿਰਤ ਵਿਭਾਗ ਨੇ ਸਾਰੀਆਂ ਸੇਵਾਵਾਂ ਆਨ ਲਾਈਨ ਕੀਤੀਆਂ : ਤਰੁਨਪ੍ਰੀਤ ਸਿੰਘ ਸੌਂਦ

ਕੇਂਦਰ ਸਰਕਾਰ ਨੇ ਜਥਿਆਂ ਨੂੰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਆਗਿਆ ਦੇ ਕੇ ਇੱਕ ਵਿਹਾਰਕ ਪਹੁੰਚ ਅਪਣਾਈ: ਸਪੀਕਰ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਜਾਵੇਗਾ: ਹਰਜੋਤ ਸਿੰਘ ਬੈਂਸ

ਮੰਤਰੀ ਵੱਲੋਂ ਸਫਾਈ ਮੁਹਿੰਮ ਦੇ ਨਿਰਦੇਸ਼ : ਸ਼ਹਿਰ ਦੀਆਂ ਸੜਕਾਂ ਤੋਂ ਕੂੜਾ, ਲਾਵਾਰਿਸ ਵਾਹਨਾਂ ਨੂੰ ਹਟਾਉਣਾ ਹੈ ਮੁਹਿੰਮ ਦਾ ਉਦੇਸ਼; ਲੁਧਿਆਣਾ ਵਿੱਚ ਸਿਹਤ, ਸਿੱਖਿਆ, ਖੇਡਾਂ, ਬਿਜਲੀ ਸਬੰਧੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

'ਯੁੱਧ ਨਸ਼ਿਆਂ ਵਿਰੁੱਧ': 216ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.3 ਕਿਲੋਗ੍ਰਾਮ ਹੈਰੋਇਨ, 3.1 ਕਿਲੋਗ੍ਰਾਮ ਅਫੀਮ ਸਮੇਤ 47 ਨਸ਼ਾ ਤਸਕਰ ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ ₹1170 ਕਰੋੜ ਰਾਖਵੇਂ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ