Monday, January 12, 2026
BREAKING NEWS

Chandigarh

ਪਟਾਕੇ ਮਾਰਨ ਵਾਲੇ 4 ਬੁੱਲਟ ਮੋਟਰਸਾਈਕਲ ਜ਼ਬਤ

February 26, 2022 01:33 PM
Mohd. Salim
ਘਨੌਰ :  ਅੱਜ ਥਾਣਾ ਘਨੌਰ ਦੇ ਐਸ ਐੱਚ ਓ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਨਹਿਰ ਦੇ ਪੁੱਲ ਤੇ ਨਾਕਾ ਲਗਾਇਆ ਗਿਆ।ਇਸ ਨਾਕੇ ਤੇ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਦੇ ਦਰਜਨ ਦੇ ਕਰੀਬ ਚਲਾਨ ਕੱਟੇ ਗਏ ਅਤੇ 4 ਬੁਲੱਟ ਜ਼ਬਤ ਕਰਕੇ ਥਾਣੇ ਵਿੱਚ ਜਮ੍ਹਾਂ ਕੀਤੇ ।ਇਸ ਮੋਕੇ ਤੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ  ਜੇਕਰ ਕਿਸੇ ਨੇ ਬੁਲਟ ਮੋਟਰਸਾਈਕਲ ਦਾ ਸਾਈਲੈਂਸਰ ਬਦਲਵਾ ਕੇ ਉਸ ਦੀ ਆਵਾਜ਼ ਤੇਜ਼ ਕੀਤੀ ਜਾਂ ਉਸ ਦੀ ਜਗ੍ਹਾ ਪਟਾਕੇ ਚਲਾਉਣ ਵਾਲਾ ਸਾਈਲੈਂਸਰ ਲਗਵਾਇਆ ਤਾਂ ਇਸ ਜ਼ੁਰਮ 'ਚ 6 ਸਾਲ ਦੀ ਕੈਦ ਤੱਕ ਹੋ ਸਕਦੀ ਹੈ।
ਇਸ ਦੇ ਨਾਲ ਹੀ ਜਿਹੜੇ ਮਕੈਨਿਕ ਸਾਈਲੈਂਸਰ ਬਦਲਣ ਦਾ ਕੰਮ ਕਰਦੇ ਹਨ, ਉਨ੍ਹਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਦਾ ਦਰ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਸਾਈਲੈਂਸਰ ਬਦਲਵਾ ਕੇ ਤੇਜ਼ ਆਵਾਜ਼ ਕਰਨ ਜਾਂ ਪਟਾਕੇ ਮਾਰਨ ਵਾਲੇ ਵਾਹਨਾਂ ਖਿਲਾਫ ਸਖ਼ਤ ਰੁਖ ਅਪਣਾਇਆ ਜਾਵੇਗਾ।
ਥਾਣਾ ਮੁਖੀ ਘਨੋਰ ਨੇ ਦੱਸਿਆ ਕਿ  ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਏਅਰ ਐਂਡ ਸਾਊਂਡ ਪੋਲਿਊਸ਼ਨ ਐਕਟ-1981 ਦੀ ਧਾਰਾ-37 ਤਹਿਤ ਕੋਈ ਵੀ ਵਿਅਕਤੀ ਜਾਂ ਏਜੰਸੀ ਜਾਂ ਨਿਰਮਾਤਾ ਕਿਸੇ ਵਾਹਨ ਜਾਂ ਬਾਈਕ 'ਚ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ ਜਾਂ ਪਟਾਕੇ ਵਾਲੇ ਸਾਈਲੈਂਸਰ ਫਿੱਟ ਕਰਨ ਜਾਂ ਬਦਲਣ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ। ਇਸ ਜ਼ੁਰਮ 'ਚ 6 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਤੈਅ ਹੈ। ਇਸ ਸਬੰਧੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਅਕਤੂਬਰ, 2017 ਨੂੰ ਹੁਕਮ ਵੀ ਜਾਰੀ ਕਰ ਚੁੱਕੇ ਹਨ। 

Have something to say? Post your comment

 

More in Chandigarh

ਪੰਜਾਬ ਨੂੰ ਰੱਖਿਆ ਨਿਰਮਾਣ ਖੇਤਰ ਦੇ ਪ੍ਰਮੁੱਖ ਕੇਂਦਰ ਵਜੋਂ ਕੀਤਾ ਜਾਵੇਗਾ ਵਿਕਸਿਤ: ਅਮਨ ਅਰੋੜਾ

9.12 ਕਰੋੜ ਦੀ ਲਾਗਤ ਨਾਲ ਤਿਆਰ "ਸਤਿਕਾਰ ਘਰ" ਕੈਬਨਿਟ ਮੰਤਰੀ ਬਲਜੀਤ ਕੌਰ ਵਲੋਂ ਬਜ਼ੁਰਗਾਂ ਨੂੰ ਸਮਰਪਿਤ

'ਯੁੱਧ ਨਸ਼ਿਆਂ ਵਿਰੁੱਧ’ ਦੇ 315ਵੇਂ ਦਿਨ ਪੰਜਾਬ ਪੁਲਿਸ ਵੱਲੋਂ 7.7 ਕਿਲੋ ਹੈਰੋਇਨ ਸਮੇਤ 82 ਨਸ਼ਾ ਤਸਕਰ ਕਾਬੂ

ਕਲਾਸਰੂਮਾਂ ਤੋਂ ਨਸ਼ਿਆਂ ਵਿਰੁੱਧ ਕਾਰਵਾਈ ਦੀ ਸ਼ੁਰੂਆਤ ਨਾਲ ਪੰਜਾਬ ਹੋਰਨਾਂ ਸੂਬਿਆਂ ਲਈ ਮਿਸਾਲ ਬਣਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 314ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.4 ਕਿਲੋ ਹੈਰੋਇਨ ਸਮੇਤ 82 ਨਸ਼ਾ ਤਸਕਰ ਕਾਬੂ

ਲਾਲ ਚੰਦ ਕਟਾਰੂਚੱਕ ਅਨਾਜ ਭਵਨ ਵਿਖੇ ਲੋਹੜੀ ਦੇ ਜਸ਼ਨ ਵਿੱਚ ਸ਼ਾਮਲ ਹੋਏ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਵੱਲੋਂ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ, ਡਿਜੀਟਲ ਓਪਨ ਯੂਨੀਵਰਸਿਟੀ ਨੀਤੀ ਅਤੇ ਹੋਰ ਲੋਕ ਪੱਖੀ ਫੈਸਲਿਆਂ ਨੂੰ ਹਰੀ ਝੰਡੀ

‘ਈਜ਼ੀ ਰਜਿਸਟਰੀ’ ਨੇ ਪੰਜਾਬ ਵਿੱਚ ਜਾਇਦਾਦ ਰਜਿਸਟ੍ਰੇਸ਼ਨ ਦਾ ਬਣਾਇਆ ਰਿਕਾਰਡ; ਜੁਲਾਈ ਤੋਂ ਦਸੰਬਰ 2025 ਤੱਕ 3.70 ਲੱਖ ਤੋਂ ਵੱਧ ਰਜਿਸਟਰੀਆਂ ਹੋਈਆਂ ਦਰਜ: ਹਰਦੀਪ ਸਿੰਘ ਮੁੰਡੀਆਂ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਰੰਗੇ ਹੱਥੀਂ ਗ੍ਰਿਫਤਾਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਨਵੀਂ ਲਾਇਬ੍ਰੇਰੀ ਦਾ ਉਦਘਾਟਨ